ETV Bharat / state

ਕੋਰੋਨਾ ਤੋਂ ਬਾਅਦ ਹੁਣ ਇਸ ਬਿਮਾਰੀ ਦਾ ਕਹਿਰ, ਡਾਕਟਰ ਨੇ ਦਿੱਤੀ ਇਹ ਸਲਾਹ

author img

By

Published : Sep 15, 2021, 2:59 PM IST

ਲੁਧਿਆਣਾ ਵਿੱਚ ਡੇਂਗੂ (Dengue) ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਲੁਧਿਆਣਾ 'ਚ ਹੁਣ ਤੱਕ 950 ਤੋਂ ਜ਼ਿਆਦਾ ਸੱਕੀ ਮਰੀਜ਼ ਸਾਹਮਣੇ ਆਏ । ਅਤੇ 76 ਡੇਂਗੂ ਮਰੀਜ਼ਾਂ (Dengue patients) ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਡਾਕਟਰ ਨੇ ਕਿਹਾ ਕਿ ਸਾਫ ਪਾਣੀ ਵਿੱਚ ਪਨਪ ਦਾ ਹੈ ਡੇਂਗੂ ਦੇ ਮੱਛਰ ਦਾ ਲਾਰਵਾ । ਕਿਹਾ ਹਾਈ ਗਰੇਡ ਬੁਖਾਰ , ਹੱਡ ਭੰਨਣੀ ਅਤੇ ਡੇਲਿਆਂ ਦੇ ਪਿਛਲੇ ਪਾਸੇ ਦਰਦ ਇਸ ਦਾ ਮੁੱਖ ਲੱਛਣ ਹੈ।

ਕੋਰੋਨਾ ਤੋਂ ਬਾਅਦ ਹੁਣ ਆਹ ਬਿਮਾਰੀ ਦਾ ਕਹਿਰ
ਕੋਰੋਨਾ ਤੋਂ ਬਾਅਦ ਹੁਣ ਆਹ ਬਿਮਾਰੀ ਦਾ ਕਹਿਰ

ਲੁਧਿਆਣਾ: ਲੁਧਿਆਣਾ ਵਿੱਚ ਡੇਂਗੂ (Dengue) ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਲੁਧਿਆਣਾ 'ਚ ਹੁਣ ਤੱਕ 950 ਤੋਂ ਜ਼ਿਆਦਾ ਸੱਕੀ ਮਰੀਜ਼ ਸਾਹਮਣੇ ਆਏ । ਅਤੇ 76 ਡੇਂਗੂ ਮਰੀਜ਼ਾਂ (Dengue patients) ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਡਾਕਟਰ ਨੇ ਕਿਹਾ ਕਿ ਸਾਫ ਪਾਣੀ ਵਿੱਚ ਪਨਪ ਦਾ ਹੈ ਡੇਂਗੂ ਦੇ ਮੱਛਰ ਦਾ ਲਾਰਵਾ । ਕਿਹਾ ਹਾਈ ਗਰੇਡ ਬੁਖਾਰ , ਹੱਡ ਭੰਨਣੀ ਅਤੇ ਡੇਲਿਆਂ ਦੇ ਪਿਛਲੇ ਪਾਸੇ ਦਰਦ ਇਸ ਦਾ ਮੁੱਖ ਲੱਛਣ ਹੈ।

ਬੇਸ਼ੱਕ ਡੇਂਗੂ ਦਾ ਇਲਾਜ (Treatment) ਹੈ ਪਰ ਕਿਹੜੀਆਂ - ਕਿਹੜੀਆਂ ਸਾਵਧਾਨੀਆਂ ਰਾਹੀਂ ਅਸੀਂ ਇਸਤੋਂ ਬਚ ਸਕਦੇ ਹਾਂ ਜਾਂ ਕਿਸ ਤਰ੍ਹਾਂ ਡੇਂਗੂ ਦਾ ਮੱਛਰ ਪਨਪਦਾ ਹੈ ਇਸ ਸੰਬੰਧ ਵਿੱਚ ਸਾਡੀ ਟੀਮ ਨੇ ਸਿਹਤ ਅਧਿਕਾਰੀ ਨਾਲ ਖਾਸ ਗੱਲਬਾਤ ਕੀਤੀ।

ਕੋਰੋਨਾ ਤੋਂ ਬਾਅਦ ਹੁਣ ਆਹ ਬਿਮਾਰੀ ਦਾ ਕਹਿਰ

ਡਾਕਟਰ ਰਮੇਸ਼ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 76 ਕੇਸ ਡੇਂਗੂ ਦੇ ਆਏ ਹਨ। ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 954 ਸੱਕੀ ਮਰੀਜ਼ ਪਾਏ ਗਏ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿਚ ਪਨਪਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਤੇਜ਼ ਬੁਖਾਰ ਹੋਣਾ, ਹੱਡ ਭੰਨਣੀ ਹੋਣਾ, ਅਤੇ ਮੁੱਖ ਤੌਰ 'ਤੇ ਡੇਲਿਆਂ ਦੇ ਪਿੱਛੇ ਹਿੱਸੇ ਵਿੱਚ ਦਰਦ ਹੋਣਾ ਇਸਦੇ ਲੱਛਣ ਹਨ। ਅਤੇ ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘਰਾਂ ਵਿੱਚ ਕਿਸੇ ਵੀ ਭਾਂਡੇ ਵਿੱਚ ਪਾਣੀ ਜ਼ਿਆਦਾ ਦੇਰ ਖੜ੍ਹਾ ਨਹੀਂ ਰਹਿਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਲੋਕ ਹਾਲੇ ਕੋਰੋਨਾ ਦੀ ਮਾਹਾਮਾਰੀ ਤੋਂ ਉਭਰੇ ਨਹੀਂ ਸਨ ਲੋਕਾਂ ਦੇ ਮਨ੍ਹਾਂ ਚ ਹਾਲੇ ਵੀ ਕੋਰੋਨਾ ਦਾ ਕਹਿਰ ਵਸਿਆ ਹੋਇਆ ਹੈ ਹੁਨਣ ਡੇਂਗੂ ਦੀ ਬਿਮਾਰੀ ਦੇ ਵੱਧ ਰਹੇ ਕੇਸ਼ਾਂ ਨੇ ਲੋਕਾਂ ਦੇ ਦਿਲਾਂ ਚ ਹੋਰ ਵੀ ਡਰ ਬਿਠਾ ਦਿੱਤਾ ਇਸ ਬਿਮਾਰੀ ਨਾਲ ਨਜਿੱਠਨ ਲਈ ਖਾਸ ਪ੍ਰਬੰਧਾਂ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਡਾਕਟਰਾਂ ਵੱਲੋਂ ਵੀ ਇਹੀ ਸਲਾਅ ਦਿੱਤੀ ਜਾ ਰਹੀ ਹੈ ਕਿ ਘਰਾਂ ਚ ਪਾਣੀ ਨਾ ਖੜਨ ਦਿਓ, ਕਿਉਂਕਿ ਪਾਣੀ ਖੜਨ ਨਾਲ ਮੱਛਰ ਪੈਦਾ ਹੰਦਾ ਜਿਸ ਕਰਕੇ ਇਹ ਬਿਮਾਰੀ ਫੈਲਦੀ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਟਿਕਟਾਂ ਦੇ ਕੀਤੇ ਐਲਾਨ ਤੋਂ ਬਾਅਦ ਇਸ ਉਮੀਦਵਾਰ ਨੇ ਕਿਸਾਨਾਂ ਨੂੰ ਕਹੀ ਇਹ ਵੱਡੀ ਗੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.