ETV Bharat / state

ਘੁਮਾਰ ਮੰਡੀ ਬਾਜ਼ਾਰ 'ਚ ਇਨਕਮ ਟੈਕਸ ਵੱਲੋਂ ਛਾਪੇਮਾਰੀ, ਬੀਤੇ ਦਿਨੀ ਹੋਰ ਦੁਕਾਨਾਂ ਉੱਤੇ ਵੀ ਹੋਈ ਸੀ ਰੇਡ

author img

By

Published : Dec 5, 2022, 2:59 PM IST

Updated : Dec 5, 2022, 6:37 PM IST

ਲੁਧਿਆਣਾ ਦੀ ਘੁਮਿਆਰ ਮੰਡੀ ਅਤੇ ਬਜ਼ਾਰ ਵਿੱਚ (Pottery market and bazaar of Ludhiana) ਸਥਿਤ ਚੌਧਰੀ ਕਰੋਕਰੀ ਵਿੱਚ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ (Raid by Tax and Excise Department) ਗਈ ਹੈ। ਗੱਡੀਆਂ ਵਿੱਚ ਆਏ ਵਿਭਾਗ ਦੇ ਮੁਲਾਜ਼ਮ, ਨਾਲ ਪੁਲਿਸ ਵੀ ਮੌਜੂਦ ਰਹੀ ਅਤੇ ਦੁਕਾਨ ਦੇ ਅੰਦਰ ਅਤੇ ਬਾਹਰ ਜਾਣ ਉੱਤੇ ਰੋਕ ਲਗਾਈ ਗਈ ਹੈ।

Action of Income Tax Department in Ludhiana
ਬਾਜ਼ਾਰ ਅਤੇ ਘੁਮਾਰ ਮੰਡੀ 'ਚ ਇਨਕਮ ਟੈਕਸ ਵੱਲੋਂ ਛਾਪੇਮਾਰੀ, ਬੀਤੇ ਦਿਨੀ ਵੀ ਹੋਰ ਦੁਕਾਨਾਂ ਉੱਤੇ ਹੋਈ ਸੀ ਰੇਡ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਖੇ ਅਬਕਾਰੀ ਅਤੇ ਕਰ ਵਿਭਾਗ(Pottery market and bazaar of Ludhiana) ਦਾ ਐਕਸ਼ਨ ਵੇਖਣ ਨੂੰ ਮਿਲਿਆ ਹੈ। ਅਬਕਾਰੀ ਅਤੇ ਕਰ ਵਿਭਾਗ ਦੇ ਨਾਲ ਮਿਲ ਕੇ ਪੁਲਿਸ ਨੇ ਜ਼ਿਲ੍ਹੇ ਦੀ ਘੁਮਾਰ ਮੰਡੀ ਅਤੇ ਚੌਧਰੀ ਕਰੋਕਰੀ ਹਾਊਸ ਦੇ ਵਿੱਚ ਅੱਜ ਇਨਕਮ ਟੈਕਸ ਵਿਭਾਗ(Raid by Tax and Excise Department) ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਘੁਮਾਰ ਮੰਡੀ ਬਾਜ਼ਾਰ 'ਚ ਇਨਕਮ ਟੈਕਸ ਵੱਲੋਂ ਛਾਪੇਮਾਰੀ, ਬੀਤੇ ਦਿਨੀ ਹੋਰ ਦੁਕਾਨਾਂ ਉੱਤੇ ਵੀ ਹੋਈ ਸੀ ਰੇਡ

ਟਰਾਂਜ਼ੈਕਸ਼ਨ ਦੀ ਚੈਕਿੰਗ: ਇਕ ਵਜੇ ਦੇ ਕਰੀਬ ਦੋ ਗੱਡੀਆਂ ਦੇ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਦੁਕਾਨ ਦੇ ਅੰਦਰ ਦਸਤਾਵੇਜ਼ ਲੇਪਟਾਪ ਕੰਪਿਊਟਰ ਅਤੇ ਟਰਾਂਜ਼ੈਕਸ਼ਨ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਪੁਲਿਸ ਦੇ ਕੁੱਝ ਮੁਲਾਜ਼ਮ ਵੀ ਵਿਭਾਗ ਦੀ ਟੀਮ ਨਾਲ ਪਹੁੰਚੇ ਹਨ 2 ਮੰਜਲਾ ਇਹ ਦੁਕਾਨ ਕਾਫੀ ਮਸ਼ਹੂਰ ਹੈ। ਦੁਕਾਨ ਦੇ ਵਿੱਚ ਕਿਸੇ ਨੂੰ ਵੀ ਅੰਦਰ ਆਉਣ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਪੂਰੀ ਇਮਾਰਤ ਦੇ ਵਿਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੈਕਿੰਗ (Checking by Income Tax Department officials) ਕੀਤੀ ਜਾ ਰਹੀ ਹੈ।

ਪਹਿਲਾਂ ਵੀ ਛਾਪੇਮਾਰੀ: ਜ਼ਿਕਰੇ ਖਾਸ ਹੈ ਕਿ ਇਸ ਤੋਂ ਇਕ ਹਫਤਾ ਪਹਿਲਾਂ ਹੀ ਲੁਧਿਆਣਾ ਦੇ ਅੰਦਰ ਇਨਕਮ ਟੈਕਸ ਵਿਭਾਗ (Income Tax Department within Ludhiana) ਵੱਲੋਂ 2 ਸੁਨਿਆਰਾਂ ਦੀਆਂ ਦੁਕਾਨਾਂ ਅਤੇ ਇੱਕ ਗਰੋਸਰੀ ਦੀ ਦੁਕਾਨ ਉੱਤੇ ਵੀ ਛਾਪੇਮਾਰੀ ਕੀਤੀ ਗਈ ਸੀ ਅਤੇ ਖੁਲਾਸਾ ਹੋਇਆ ਸੀ ਕਿ ਉੱਥੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ ਅਤੇ ਦਸਤਾਵੇਜ਼ਾਂ ਦੇ ਵਿੱਚ ਵੀ ਬੇਨਿਯਮੀਆਂ ਪਈਆਂ ਗਈਆਂ ਸਨ।

ਇਹ ਵੀ ਪੜ੍ਹੋ: ਪੰਜਾਬ ਲਈ ਖ਼ਤਰਾ ਬਣੇ ਡਰੋਨ ! 81 ਪ੍ਰਤੀਸ਼ਤ ਵਧੀਆਂ ਡਰੋਨ ਗਤੀਵਿਧੀਆਂ

ਇਸੇ ਦੇ ਮੱਦੇਨਜ਼ਰ ਹੁਣ ਛਾਪੇਮਾਰੀ ਚੱਲ ਰਹੀ ਹੈ ਲਗਾਤਾਰ ਕਰ ਵਿਭਾਗ ਦੀ ਟੀਮਾਂ ਵੱਲੋਂ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਨੇ ਨਾ ਸਿਰਫ ਲੁਧਿਆਣਾ ਸਗੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਲਈ ਵਿੱਚ ਵੀ ਬੀਤੇ 10 ਦਿਨਾਂ ਤੋਂ ਇਨ੍ਹਾਂ ਛਾਪੇਮਾਰੀਆਂ ਦਾ ਸਿਲਸਿਲਾ ਜਾਰੀ ਹੈ ਫਿਲਹਾਲ ਅੰਦਰ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ।

Last Updated : Dec 5, 2022, 6:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.