ETV Bharat / state

ਲੁਧਿਆਣਾ ਕਾਰਪੋਰੇਸ਼ਨ ਦੇ ਕਾਰਨਾਮੇ, ਖੁੱਲ੍ਹੇ ਛੱਡੇ ਸੀਵਰੇਜ ਵਿੱਚ ਡਿਗਿਆ ਮੋਟਰਸਾਈਕਲ ਸਵਾਰ, ਦੇਖੋ ਸੀਸੀਟੀਵੀ

author img

By

Published : Jul 15, 2023, 1:31 PM IST

Updated : Jul 16, 2023, 10:06 AM IST

A person riding a motorcycle fell into the sewage in Ludhiana
ਵੇਖੋ ਲੁਧਿਆਣਾ ਕਾਰਪੋਰੇਸ਼ਨ ਦੇ ਕਾਰਨਾਮੇ, ਖੁੱਲ੍ਹੇ ਛੱਡੇ ਸੀਵਰੇਜ ਵਿੱਚ ਡਿਗਿਆ ਮੋਟਰਸਾਈਕਲ ਸਵਾਰ

ਲੁਧਿਆਣਾ ਵਿੱਚ ਕਾਰਪੋਰੇਸ਼ਨ ਨੇ ਲਾਪਰਵਾਹੀ ਦਾ ਸਬੂਤ ਦਿੰਦਿਆਂ ਸੜਕ ਉੱਤੇ ਸੀਵਰੇਜ ਖੁੱਲ੍ਹ ਛੱਡ ਦਿੱਤਾ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਸ਼ਖ਼ਸ ਇਸ ਸੀਵਰੇਜ ਵਿੱਚ ਡਿੱਗ ਗਿਆ। ਸਥਾਨਕਵਾਸੀਆਂ ਦੀ ਮਦਦ ਨਾਲ ਸ਼ਖ਼ਸ ਨੂੰ ਮੋਟਰਸਾਈਕਲ ਸਮੇਤ ਬਾਹਰ ਕੱਢਿਆ ਗਿਆ।

ਸਥਾਨਕਵਾਸੀਆਂ ਨੇ ਪ੍ਰਸ਼ਾਸਨ ਉੱਤੇ ਗੁੱਸਾ ਜ਼ਾਹਿਰ ਕੀਤਾ

ਲੁਧਿਆਣਾ: ਜ਼ਿਲ੍ਹੇ ਵਿੱਚ ਕੋਟ ਮੰਗਲ ਸਿੰਘ ਨਗਰ ਕਾਰਪੋਰੇਸ਼ਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਇੱਕ ਸੀਵਰੇਜ ਦੇ ਗਟਰ ਨੂੰ ਕਵਰ ਨਾ ਕਰਨ ਦੇ ਚੱਲਦਿਆਂ ਹਾਦਸਾ ਵਾਪਰਿਆ। ਬੇਸ਼ੱਕ ਨੌਜਵਾਨ ਦੀ ਜਾਨ ਬਚ ਗਈ ਹੈ ‌ਪਰ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ, ਜਿੰਨਾ ਨੂੰ ਵੇਖ ਦਿਲ ਦਹਿਲ ਜਾਂਦਾ ਹੈ। ਕੀ ਜੇਕਰ ਨੌਜਵਾਨ ਦੀ ਜਗ੍ਹਾ ਕੋਈ ਬੱਚਾ ਜਾ ਬਜ਼ੁਰਗ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਨੌਜਵਾਨ ਸੀਵਰੇਜ ਦੇ ਵੱਡੇ ਗਟਰ ਵਿੱਚ ਡਿੱਗਿਆ ਜਿਸ ਨੂੰ ਕਾਰਪੋਰੇਸ਼ਨ ਵੱਲੋਂ ਕਵਰ ਨਹੀਂ ਸੀ ਕੀਤਾ ਗਿਆ। ਸ਼ੁਕਰ ਇਹ ਰਿਹਾ ਕਿ ਨੌਜਵਾਨ ਦੀ ਜਾਨ ਬਚ ਗਈ।


ਕਾਰਪੋਰੇਸ਼ਨ ਦੇ ਕਾਰਨਾਮੇ ਹਾਦਸੇ ਨੂੰ ਸੱਦਾ: ਇਲਾਕਾ ਨਿਵਾਸੀਆਂ ਨੇ ਇਸ ਨੂੰ ਲੈ ਕੇ ਰੋਸ ਜਾਹਿਰ ਕੀਤਾ ਹੈ ਅਤੇ ਕਿਹਾ ਕਿ ਕਾਰਪੋਰੇਸ਼ਨ ਦੇ ਕਾਰਨਾਮੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਇੱਕ ਪਾਸੇ ਜਿੱਥੇ ਖੁੱਲ੍ਹੇ ਗਟਰ ਦੇ ਚੱਲਦਿਆਂ ਬਿਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ, ਉੱਥੇ ਹੀ ਲੋਕ ਇਸ ਵਿੱਚ ਡਿੱਗ ਰਹੇ ਹਨ ਅਤੇ ਵੱਡੇ ਹਾਦਸੇ ਵਾਪਰ ਰਹੇ ਹਨ। ਉਹਨਾਂ ਨੇ ਪ੍ਰਸ਼ਾਸਨ ਤੋਂ ਜਲਦੀ ਇਸ ਨੂੰ ਠੀਕ ਕਰਨ ਦੀ ਵੀ ਮੰਗ ਕੀਤੀ ਹੈ। ਉੱਥੇ ਹੀ ਜੋ ਨੌਜਵਾਨ ਇਸ ਵਿੱਚ ਡਿੱਗਿਆ ਸੀ ਉਸ ਨੇ ਦੱਸਿਆ ਕਿ ਉਸ ਨੂੰ ਲੱਗਿਆ ਕਿ ਪਲਸਤਰ ਕੀਤਾ ਹੋਇਆ ਪਰ ਅਚਾਨਕ ਵੱਡੇ ਟੋਏ ਵਿੱਚ ਉਹ ਮੋਟਰਸਾਈਕਲ ਸਮੇਤ ਡਿੱਗ ਪਿਆ। ਉਸ ਨੇ ਕਿਹਾ ਕਿ ਲੋਕਾਂ ਦੀ ਮਦਦ ਨਾਲ ਮੋਟਰਸਾਈਕਲ ਨੂੰ ਬਾਹਰ ਕੱਢਣਾ ਪਿਆ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਹੋਰ ਹਾਦਸੇ ਨਾ ਵਾਪਰਨ।

ਸੀਵਰੇਜ ਦੇ ਖੁੱਲ੍ਹੇ ਢੱਕਣ ਹਾਦਸਿਆਂ ਨੂੰ ਸੱਦਾ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਗਟਰ ਇੰਨ੍ਹਾਂ ਜ਼ਿਆਦਾ ਡੂੰਘਾ ਸੀ ਕਿ ਮੋਟਰਸਾਈਕਲ ਪੂਰਾ ਅੰਦਰ ਚਲਾ ਗਿਆ। ਜਿਸ ਤੋਂ ਬਾਅਦ ਰੱਸੀਆਂ ਦੀ ਮਦਦ ਦੇ ਨਾਲ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਮੋਟਰਸਾਇਕਲ ਅਤੇ ਨੌਜਵਾਨ ਨੂੰ ਬਾਹਰ ਕੱਢਿਆ। ਇੱਕ ਪਾਸੇ ਜਿੱਥੇ ਬਰਸਾਤ ਕਾਰਨ ਲੁਧਿਆਣਾ ਵਿੱਚ ਜਲਥਲ ਹੋਈ ਹੈ, ਬੁੱਢਾ ਨਾਲਾ ਓਵਰਫਲੋ ਹੋਕੇ ਲੋਕਾਂ ਦੇ ਘਰਾਂ ਚ ਦਾਖਿਲ ਹੋ ਚੁੱਕਾ ਹੈ, ਉੱਥੇ ਹੀ ਦੂਜੇ ਪਾਸੇ ਸੀਵਰੇਜ ਦੇ ਢੱਕਣ ਖੁੱਲ੍ਹੇ ਨੇ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ।

Last Updated :Jul 16, 2023, 10:06 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.