ETV Bharat / state

ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਵੱਡਾ ਸੜਕ ਹਾਦਸਾ, ਕਈ ਵਾਰ ਪਲਟੀ ਤੇਜ਼ ਰਫਤਾਰ ਕਾਰ, 1 ਦੀ ਮੌਤ, 2 ਗੰਭੀਰ

author img

By ETV Bharat Punjabi Team

Published : Nov 30, 2023, 1:11 PM IST

A person died during a road accident on Ludhiana-Firozepur road
ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਵੱਡਾ ਸੜਕ ਹਾਦਸਾ, ਕਈ ਵਾਰ ਪਲਟੀ ਤੇਜ਼ ਰਫਤਾਰ ਕਾਰ, 1 ਦੀ ਮੌਤ, 2 ਗੰਭੀਰ

ਲੁਧਿਆਣਾ ਰੋਡ ਉੱਤੇ ਡੀ -ਮਾਰਟ ਨਜ਼ਦੀਕ ਇੱਕ ਤੇਜ਼ ਰਫਤਾਰ ਕਾਰ ਨੇ ਛੋਟੇ ਹਾਥੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਕਾਰਣ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੌਰਾਨ ਇੱਕ ਸ਼ਖ਼ਸ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋਏ ਹਨ। (Road accident in Ludhiana)

1 ਦੀ ਮੌਤ, 2 ਗੰਭੀਰ ਜ਼ਖ਼ਮੀ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ-ਫਿਰੋਜਪੁਰ ਰੋਡ ਉੱਤੇ ਕਾਰ ਅਤੇ ਛੋਟੇ ਹਾਥੀ ਦੀ ਟੱਕਰ ਹੋ ਗਈ, ਜਿਸ ਦੇ ਚਲਦਿਆਂ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇੱਕ ਸ਼ਖਸ਼ ਦੀ ਮੌਤ (One person died during the accident) ਹੋ ਗਈ, ਜਦਕਿ 2 ਜ਼ਖ਼ਮੀ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪਹਿਲਾਂ ਇਸ ਕਾਰ ਵੱਲੋਂ ਫਿਰੋਜ਼ਪੁਰ ਰੋਡ ਉੱਤੇ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਫੇਟ ਮਾਰੀ ਗਈ, ਜਿਸ ਤੋਂ ਬਾਅਦ ਇਹ ਮਾਲ ਲੈਕੇ ਆ ਰਹੇ ਛੋਟੇ ਹਾਥੀ ਦੇ ਵਿੱਚ ਟਕਰਾਉਂਦੀ ਹੋਈ ਡਿਵਾਈਡਰ ਨਾਲ ਜਾ ਟਕਰਾਈ।



ਤੇਜ਼ ਰਫ਼ਤਾਰ ਕਾਰਣ ਵਾਪਰਿਆ ਹਾਦਸਾ: ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਦੀ ਰਫਤਾਰ ਬਹੁਤ ਜਿਆਦਾ ਤੇਜ਼ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਇਹ ਦੋ ਕਾਰਾਂ ਇਕੱਠੀਆਂ ਸਨ ਅਤੇ ਸ਼ਾਇਦ ਆਪਸ ਵਿੱਚ ਕਾਰ ਚਾਲਕ ਰੇਸ ਲਗਾ ਰਹੇ ਸਨ। ਛੋਟੇ ਹਾਥੀ ਦੇ ਚਾਲਕ ਨੇ ਦੱਸਿਆ ਕਿ ਉਹ ਲੁਧਿਆਣੇ ਤੋਂ ਮਾਲ ਭਰ ਕੇ ਜਗਰਾਓਂ ਜਾ ਰਹੇ ਸਨ, ਇੰਨੀ ਦੇਰ ਵਿੱਚ ਪਿੱਛੋਂ ਤੇਜ਼ ਰਫ਼ਤਾਰ ਕਾਰ ਆਈ ਜਿਸ ਨੇ ਪਿੱਛੇ ਟੱਕਰ ਮਾਰੀ ਅਤੇ ਉਹ ਪਲਟਦੀ ਹੋਈ ਅੱਗੇ ਜਾ ਕੇ ਡਿਵਾਈਡਰ ਨਾਲ ਵੱਜੀ। ਉਹਨਾਂ ਕਿਹਾ ਕਿ ਹਾਦਸੇ ਸਮੇਂ ਕਾਰ ਵਿੱਚ ਵਿੱਚ ਤਿੰਨ ਲੋਕ ਮੌਜੂਦ ਸਨ, ਜਿਸ ਵਿੱਚੋਂ ਇੱਕ ਦੀ ਹਾਲਤ ਠੀਕ (The accident occurred due to high speed) ਸੀ ਜਦੋਂ ਕਿ ਦੂਜਾ ਗੱਡੀ ਦੀ ਖਿੜਕੀ ਦੇ ਵਿੱਚ ਫਸਿਆ ਹੋਇਆ ਸੀ। ਉਸ ਨੂੰ ਮੁਸ਼ਕਿਲ ਨਾਲ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਤੀਜੇ ਵਿਅਕਤੀ ਦਾ ਬਹੁਤ ਜ਼ਿਆਦਾ ਲਹੂ ਨਿਕਲ ਚੁੱਕਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।


ਕਾਰ ਹੋਈ ਚਕਨਾਚੂਰ: ਜ਼ਖਮੀ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਦੀ ਗਲਤੀ ਸੀ ਕਿਉਂਕਿ ਉਹ ਬਹੁਤ ਜਿਆਦਾ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਸੀਆਰ ਦੇ ਮੁਲਾਜ਼ਮ ਨੇ ਕਿਹਾ ਕਿ ਸੜਕ ਹਾਦਸੇ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਾਰ ਵਿੱਚ ਤਿੰਨ ਲੋਕ ਸਵਾਰ ਸਨ। ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਚੁੱਕੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.