ETV Bharat / state

Isewal Gangrape case : 5 ਦੋਸ਼ੀਆਂ ਨੂੰ ਉਮਰ ਕੈਦ, ਇੱਕ ਨੂੰ 20 ਸਾਲ ਦੀ ਸਜ਼ਾ

author img

By

Published : Mar 4, 2022, 4:37 PM IST

Updated : Mar 4, 2022, 4:43 PM IST

ਈਸੇਵਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਸਾਰੀ ਉਮਰ ਜੇਲ੍ਹ ਵਿੱਚ ਕੱਢਣਈ ਪਵੇਗੀ। 5 ਦੋਸ਼ੀਆਂ ਨੂੰ 1-1 ਲੱਖ ਜੁਰਮਾਨਾ ਵੀ ਲਾਇਆ ਗਿਆ ਜੋ ਮੁਆਵਜ਼ੇ ਵਜੋਂ ਪੀੜਤਾ ਨੂੰ ਦਿੱਤਾ ਜਾਵੇਗਾ।

ਈਸੇਵਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਈਸੇਵਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਲੁਧਿਆਣਾ: ਈਸੇਵਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਸਾਰੀ ਉਮਰ ਜੇਲ੍ਹ ਵਿੱਚ ਕੱਢਣਈ ਪਵੇਗੀ। 5 ਦੋਸ਼ੀਆਂ ਨੂੰ 1-1 ਲੱਖ ਜੁਰਮਾਨਾ ਵੀ ਲਾਇਆ ਗਿਆ ਜੋ ਮੁਆਵਜ਼ੇ ਵਜੋਂ ਪੀੜਤਾ ਨੂੰ ਦਿੱਤਾ ਜਾਵੇਗਾ।

ਇੱਕ ਦੋਸ਼ੀ ਨਾਬਾਲਗ ਹੋਣ ਕਰਕੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਇਸ ਦੇ ਨਾਲ ਹੀ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ।

ਪਿੰਡ ਈਸੇਵਾਲ ਦੇ ਗੈਂਗ ਰੇਪ ਕੇਸ ’ਚ ਤਿੰਨ ਸਾਲ ਬਾਅਦ ਸੋਮਵਾਰ ਨੂੰ ਫਾਸਟ ਟਰੈਕ ਅਦਾਲਤ ਨੇ ਪਿਛਲੇ ਦਿਨੀਂ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਨ੍ਹਾਂ 6 ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਵਿਸ਼ੇਸ਼ ਫਾਸਟ ਟਰੈਕ ਅਦਾਲਤ ਦੀ ਜੱਜ ਰਸ਼ਮੀ ਸ਼ਰਮਾ ਨੇ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ਼ ਅਲੀ, ਸੁਰਮੂ, ਅਜੈ ਉਰਫ਼ ਲੱਲਣ ਨਾਬਾਲਗ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ।

ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਧਾਰਾ 341, 427, 364-ਏ, 342, 354. 354-ਬੀ, 376 ਡੀ, 411, 379, 411, 34, ਆਈਪੀਸੀ ਤੇ 66 ਈ ਆਈਟੀ ਐਕਟ ’ਚ ਦੋਸ਼ੀ ਕਰਾਰ ਦਿੱਤਾ ਹੈ। ਜਦੋਂਕਿ ਧਾਰਾ 397 ਨੂੰ 395 ’ਚ ਤਬਦੀਲ ਕਰ ਦਿੱਤਾ ਗਿਆ ਹੈ।

Isewal Gangrape case : 5 ਦੋਸ਼ੀਆਂ ਨੂੰ ਉਮਰ ਕੈਦ ਇਕ ਨੂੰ 20 ਸਾਲ ਦੀ ਸਜ਼ਾ

ਦੱਸ ਦਈਏ ਕਿ ਤਿੰਨ ਸਾਲ ਪਹਿਲਾਂ 9 ਫਰਵਰੀ 2019 ਨੂੰ ਵਾਪਰਿਆ ਬਹੁ-ਚਰਚਿਤ ਈਸੇਵਾਲ ਗੈਂਗ ਰੇਪ ਕੇਸ ਸਬੰਧੀ 10 ਫਰਵਰੀ 2019 ਨੂੰ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਪੀੜਤ ਲੜਕੀ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਮੇਤ ਲੁਧਿਆਣਾ ਦੀ ਮਾਰਕੀਟ ਵਿੱਚ ‘ਚਾਕਲੇਟ ਡੇਅ ਮਨਾਉਣ ਬਾਅਦ ਘੁੰਮਣ ਨਿਕਲੀ ਸੀ।

ਉਹ ਜਦੋਂ ਸਿਧਵਾਂ ਨਹਿਰ ਕਿਨਾਰੇ ਜਾ ਰਹੇ ਸੀ ਕਿ ਸਾਊਥ ਸਿਟੀ ਲਾਗੇ ਉਨ੍ਹਾਂ ਦੀ ਕਾਰ ਤੇ ਗੁੰਡਿਆਂ ਹਮਲਾ ਕੀਤਾ 'ਤੇ ਰੋਕ ਲਿਆ ਸੀ। ਬਾਅਦ ਵਿਚ ਉਸੇ ਕਾਰ ਵਿਚ ਉਨ੍ਹਾਂ ਦੋਵਾਂ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੇ ਪਿੰਡ ਈਸੇਵਾਲ ਦੇ ਖ਼ਾਲੀ ਪਲਾਂਟ ਵਿੱਚ ਲਜਾ ਕੇ ਸਵੇਰੇ ਚਾਰ ਵਜੇ ਤੱਕ ਪੀੜਤ ਨਾਲ ਸਾਰੇ ਮੁਲਜ਼ਮਾਂ ਨੇ ਜਬਰ-ਜਨਾਹ ਕੀਤਾ। ਦੋਵਾਂ ਨੂੰ ਬੰਨ੍ਹ ਕੇ ਕੁੱਟਮਾਰ ਵੀ ਕੀਤੀ ਗਈ।

ਗੁਡਿਆਂ ਨੇ ਉਨ੍ਹਾਂ ਕੋਲੋ ਦੋ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ। ਪਰ ਮੰਗ ਪੂਰੀ ਨਾ ਹੁੰਦੀ ਦੇਖ ਉਨ੍ਹਾਂ ਨੂੰ ਛੱਡ ਕੇ ਭੱਜ ਗਏ। ਮੁਲਜ਼ਮ ਹਫ਼ਤੇ ਵਿਚ ਹੀ ਪੁਲਿਸ ਨੇ ਕਾਬੂ ਕਰ ਕੇ ਦੋ ਮਹੀਨੇ ਦੇ ਅੰਦਰ ਹੀ ਚਲਾਨ ਪੇਸ਼ ਕਰ ਦਿੱਤਾ ਸੀ। ਸਾਲ ਬਾਅਦ ਕੇਸ ਵਿਸ਼ੇਸ਼ ਅਦਾਲਤ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:- ਮਰਦਪ੍ਰਧਾਨ ਸਮਾਜ ਦੀਆਂ ਜੰਜ਼ੀਰਾਂ ਤੋੜ ਕ੍ਰਿਸ਼ਨਾ ਦੇਵੀ ਬਣੀ ਕਾਮਯਾਬ ਠੇਕੇਦਾਰ

Last Updated : Mar 4, 2022, 4:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.