ETV Bharat / state

Ludhiana news: ਸਿਵਲ ਹਸਪਤਾਲ 'ਚੋ ਚੋਰੀ ਹੋਇਆ 4 ਦਿਨ ਦਾ ਬੱਚਾ ਪੁਲਿਸ ਨੇ 10 ਘੰਟਿਆਂ 'ਚ ਕੀਤਾ ਬਰਾਮਦ, ਪਤੀ-ਪਤਨੀ ਗ੍ਰਿਫਤਾਰ

author img

By

Published : Apr 17, 2023, 10:45 PM IST

ਚੋਰੀ ਹੋਇਆ 4 ਦਿਨ ਦਾ ਬੱਚਾ ਪੁਲਿਸ ਨੇ 10 ਘੰਟਿਆਂ 'ਚ ਕੀਤਾ ਬਰਾਮਦ
ਚੋਰੀ ਹੋਇਆ 4 ਦਿਨ ਦਾ ਬੱਚਾ ਪੁਲਿਸ ਨੇ 10 ਘੰਟਿਆਂ 'ਚ ਕੀਤਾ ਬਰਾਮਦ

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚੋ 4 ਦਿਨ ਦਾ ਬੱਚਾ ਚੋਰੀ ਹੋ ਗਿਆ। ਜਿਸ ਨੂੰ ਪੁਲਿਸ ਨੇ 10 ਘੰਟਿਆ ਵਿੱਚ ਲੱਭ ਲਿਆ। ਬੱਚੇ ਨੂੰ ਚੋਰੀ ਕਰਨ ਵਾਲੇ ਪਤੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਸਿਵਲ ਹਸਪਤਾਲ 'ਚੋ ਚੋਰੀ ਹੋਇਆ 4 ਦਿਨ ਦਾ ਬੱਚਾ ਪੁਲਿਸ ਨੇ 10 ਘੰਟਿਆਂ 'ਚ ਕੀਤਾ ਬਰਾਮਦ

ਲੁਧਿਆਣਾ : ਪੁਲਿਸ ਨੇ ਸਿਵਲ ਹਸਪਤਾਲ ਲੁਧਿਆਣਾ ਦੇ ਜੱਚਾ ਬੱਚਾ ਕੇਂਦਰ ਤੋਂ ਚੋਰੀ ਹੋਏ ਬੱਚੇ ਨੂੰ ਮਹਿਜ਼ 10 ਘੰਟਿਆਂ ਦੇ ਵਿੱਚ ਬਰਾਮਦ ਕਰ ਲਿਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਸ਼ਨਾਖਤ ਸਾਹਿਲ ਅਤੇ ਪ੍ਰੀਤੀ ਦੇ ਨਾਂਅ ਤੋਂ ਹੋਈ ਹੈ। ਸਾਹਿਲ ਪਠਾਨਕੋਟ ਦਾ ਰਹਿਣ ਵਾਲਾ ਹੈ ਜਦੋਂ ਕਿ ਪ੍ਰੀਤੀ ਮੁਜ਼ੱਫਰਾਬਾਦ ਦੀ ਹੈ। ਜਦੋਂ ਬੱਚਾ ਚੋਰੀ ਕੀਤਾ ਗਿਆ ਉਸ ਵਕਤ 10 ਸਾਲ ਦੀ ਬੱਚੀ ਵੀ ਉਨ੍ਹਾਂ ਦੇ ਨਾਲ ਸੀ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਹੈ।

ਬੱਚੇ ਨੂੰ ਅੱਗੇ ਵੇਚਣ ਦੀ ਯੋਜਨਾ: ਹਾਲਾਂਕਿ ਪੁਲਿਸ ਨੇ ਇਹ ਸਾਫ ਨਹੀਂ ਕੀਤਾ ਕੇ ਇਨ੍ਹਾਂ ਵੱਲੋਂ ਬਚਿਆਂ ਕਿਉਂ ਚੋਰੀ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਨ੍ਹਾਂ ਦੋਵਾਂ ਪਤੀ-ਪਤਨੀ ਨੇ ਬੱਚਾ ਅੱਗੇ ਕਿਸੇ ਨੂੰ ਵੇਚਣਾ ਸੀ। ਪੁਲਿਸ ਨੇ ਬੱਚੇ ਨੂੰ ਬਰਾਮਦ ਕਰ ਲਿਆ ਹੈ ਅਤੇ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਹੈ। ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਵੇਖ ਰਹੀ ਹੈ ਕਿਉਂਕਿ ਬੱਚਾ ਬੇਹੱਦ ਛੋਟਾ ਸੀ। ਬੱਚੇ ਨੂੰ ਅੱਗੇ ਚਾਰ ਤੋਂ ਪੰਜ ਲੱਖ ਰੁਪਏ ਵਿਚ ਵੇਚਿਆ ਜਾਣਾ ਸੀ। ਪਰ ਪੁਲਿਸ ਨੇ ਸਮਾਂ ਰਹਿੰਦੇ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਸੀ।

ਬੱਚਾ ਹਸਪਤਾਲ ਵਿੱਚੋਂ ਚੋਰੀ: ਇਹ ਪੂਰੀ ਘਟਨਾ ਦੇਰ ਰਾਤ 12:05 ਮਿੰਟ ਦੀ ਹੈ ਜਦੋਂ ਬੱਚੇ ਨੂੰ ਗੋਦੀ ਵਿਚ ਖਿਡਾਉਣ ਦੇ ਬਹਾਨੇ ਔਰਤ ਨੇ ਬੱਚੇ ਨੂੰ ਚੋਰੀ ਕਰ ਲਿਆ। ਔਰਤ ਉੱਥੋਂ ਫਰਾਰ ਹੋ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਚੌਕੀਦਾਰ ਅਤੇ ਮੌਕੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ 'ਤੇ ਵੀ ਸਵਾਲ ਖੜੇ ਹੋ ਰਹੇ ਹਨ। ਹਾਲੇ ਵੀ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਇਸ ਤਰ੍ਹਾਂ ਬੱਚੇ ਨੂੰ ਸਿਵਲ ਹਸਪਤਾਲ ਵਿੱਚ ਬਿਨਾਂ ਕਿਸੇ ਡਰ ਤੋਂ ਚੋਰੀ ਕਰਕੇ ਲੈ ਕੇ ਜਾਣਾ ਵੱਡੀ ਜਾਂਚ ਦਾ ਵਿਸ਼ਾ ਹੈ। ਕੀ ਕੋਈ ਹਸਪਤਾਲ਼ ਦੇ ਵਿਚ ਉਹਨਾਂ ਦੀ ਮਦਦ ਕਰ ਰਿਹਾ ਸੀ ਜੋ ਕਿ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ:- ਦਲਿਤ ਕਾਰਡ 'ਤੇ ਜਲੰਧਰ ਦਾ ਸਿਆਸੀ ਮੈਦਾਨ ਫ਼ਤਹਿ ਕਰਨਾ ਚਾਹੁੰਦੀ ਹੈ 'ਆਪ' ਅਤੇ ਕਾਂਗਰਸ ! ਖਾਸ ਰਿਪੋਰਟ ..

ETV Bharat Logo

Copyright © 2024 Ushodaya Enterprises Pvt. Ltd., All Rights Reserved.