ETV Bharat / state

ਤਿਉਹਾਰਾਂ ਦੇ ਮੱਦੇਨਜ਼ਰ ਚਲਾਈਆਂ ਜਾਣਗੀਆਂ 36 ਟਰੇਨਾਂ

author img

By

Published : Aug 1, 2021, 1:58 PM IST

ਤਿਉਹਾਰਾਂ ਦੇ ਮੱਦੇਨਜ਼ਰ ਚਲਾਈਆਂ ਜਾਣਗੀਆਂ 36 ਟਰੇਨਾਂ
ਤਿਉਹਾਰਾਂ ਦੇ ਮੱਦੇਨਜ਼ਰ ਚਲਾਈਆਂ ਜਾਣਗੀਆਂ 36 ਟਰੇਨਾਂ

ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੁਧਿਆਣਾ ਤੋਂ ਹੁਣ ਜਲਦ ਹੀ 36 ਵਿਸੇਸ਼ ਟਰੇਨਾਂ ਚਲਾਈਆਂ ਜਾਣਗੀਆਂ। ਜਿਨ੍ਹਾ ਦੀ ਬੁਕਿੰਗ ਸ਼ੁਰੂ ਹੋ ਗਈ ਹੈ।

ਲੁਧਿਆਣਾ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਕਰਕੇ ਰੇਲਵੇ ਵਿਭਾਗ ਵੱਲੋਂ ਟਰੇਨਾਂ ਵਿਚ ਕਟੌਤੀ ਕੀਤੀ ਗਈ ਸੀ। ਪਰ ਹੁਣ ਲੁਧਿਆਣਾ ਤੋਂ 36 ਟ੍ਰੇਨਾਂ ਮੁੜ ਤੋਂ ਚੱਲਣ ਲੱਗੀਆਂ ਹਨ। ਜਿਸ ਕਰਕੇ ਯਾਤਰੀਆਂ ਨੂੰ ਹੁਣ ਕਾਫ਼ੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ।

ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਫਿਰੋਜ਼ਪੁਰ ਮੰਡਲ ਵੱਲੋਂ ਕਿਹਾ ਗਿਆ ਕਿ ਵਿਸ਼ੇਸ਼ ਟਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ। ਜਿਸ ਦੀਆਂ ਬੁਕਿੰਗਾਂ ਵੀ ਸ਼ੁਰੂ ਹੋ ਗਈਆਂ ਹਨ। ਹੁਣ ਆਨਲਾਈਨ ਦੇ ਨਾਲ ਮੋਬਾਇਲ ਐਪ ਤੇ ਵੀ ਟਿਕਟਾਂ ਬੁੱਕ ਹੋਣਗੀਆਂ। ਰੇਲਵੇ ਸਟੇਸ਼ਨ ਆ ਕੇ ਤੁਸੀਂ ਆਪਣੀ ਰਿਜ਼ਰਵੇਸ਼ਨ ਵੀ ਕਰਵਾ ਸਕਦੇ ਹੋ। ਰਾਖਵੀਆਂ ਟਿਕਟਾਂ ਲਈ ਟਿਕਟ ਕਾਊਂਟਰ ਖੋਲ੍ਹ ਦਿੱਤੇ ਗਏ ਹਨ।

ਤਿਉਹਾਰਾਂ ਦੇ ਮੱਦੇਨਜ਼ਰ ਚਲਾਈਆਂ ਜਾਣਗੀਆਂ 36 ਟਰੇਨਾਂ

ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਹਾਲਾਂਕਿ ਹਾਲੇ ਬਹੁਤੀ ਬੁਕਿੰਗ ਤਾਂ ਸ਼ੁਰੂ ਨਹੀਂ ਹੋਈ ਪਰ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਦੌਰਾਨ ਕੋਰੋਨਾ ਨੂੰ ਲੈ ਕੇ ਵੀ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਇਹਤਿਹਾਤ ਵਰਤਣ ਲਈ ਕਿਹਾ ਗਿਆ ਹੈ। ਜਿੱਥੇ ਟਿਕਟ ਦੀ ਬੁਕਿੰਗ ਹੁੰਦੀ ਹੈ ਉੱਥੇ ਵਿਸ਼ੇਸ਼ ਤੌਰ ਤੇ ਪੋਸਟਰ ਲਗਾਏ ਗਏ ਹਨ। ਜੇਕਰ ਕੋਈ ਮਾਸਕ ਨਹੀਂ ਪਾਉਂਦਾ ਤਾਂ ਉਸ ਨੂੰ 500 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਆਪਸ ਵਿੱਚ ਸੋਸ਼ਲ ਡਿਸਟੈਂਸ ਰੱਖਣਾ ਵੀ ਲਾਜ਼ਮੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:- ਮੀਂਹ ਤੋਂ ਦੇਸ਼ ਦੀ ਰਾਜਧਾਨੀ ਨੇ ਧਾਰਿਆ ਛੱਪੜ ਦਾ ਰੂਪ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.