ETV Bharat / state

ਨਾਮੀ ਸੁਨਿਆਰਿਆਂ ਦੀਆਂ ਦੁਕਾਨਾਂ ਉੱਤੇ ਛਾਪਾ, 11 ਕਰੋੜ ਦੀ ਨਕਦੀ ਬਰਾਮਦ !

author img

By

Published : Nov 28, 2022, 11:09 AM IST

Updated : Nov 28, 2022, 11:40 AM IST

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਲੁਧਿਆਣਾ 'ਚ ਪਿਛਲੇ ਐਤਵਾਰ ਤੋਂ ਚੱਲ ਰਹੇ 3 ਵੱਡੇ ਦੁਕਾਨਦਾਰਾਂ 'ਤੇ ਇਨਕਮ ਟੈਕਸ ਦੀ ਛਾਪੇਮਾਰੀ 'ਚ 11 ਕਰੋੜ ਦੀ ਨਕਦੀ ਬਰਾਮਦ ਹੋਣ ਦੀ (ludhiana income tax raid news update) ਜਾਣਕਾਰੀ ਸਾਹਮਣੇ ਆਈ ਹੈ।

11 crore cash was found in income tax raid
11 crore cash was found in income tax raid

ਲੁਧਿਆਣਾ: ਜ਼ਿਲ੍ਹੇ ਵਿੱਚ ਐਤਵਾਰ ਤੜਕਸਾਰ ਤੋਂ ਹੀ ਇਨਕਮ ਟੈਕਸ ਦੀ ਟੀਮ ਵੱਲੋਂ ਦੋ ਨਾਮੀ ਸੁਨਿਆਰਿਆਂ ਦੀ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਪਵੇਲਿਅਨ ਮਾਲ ਨੇੜੇ ਮਨੀ ਰਾਮ ਬਲਵੰਤ ਰਾਏ ਆਰਤੀ ਚੌਕ ਨੇੜੇ ਸਰਦਾਰ ਜੂਲਰਸ ਅਤੇ ਮਾਲ ਰੋਡ ਨੇੜੇ ਇਕ ਸੁਨਿਆਰੇ ਦੇ ਵੱਡੇ ਸ਼ੋਅ ਰੂਮ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ।


11 ਕਰੋੜ ਦੀ ਨਕਦੀ ਬਰਾਮਦ !: ਸੂਤਰਾਂ ਦੇ ਹਵਾਲੇ ਤੋਂ ਲੁਧਿਆਣਾ ਵਿੱਚ ਪਿਛਲੇ ਵੀਰਵਾਰ ਤੋਂ ਚੱਲ ਰਹੀ ਤਿੰਨ ਦੁਕਾਨਦਾਰਾਂ ਉੱਤੇ ਇਨਕਮ ਟੈਕਸ ਦੀ ਰੇਡ ਵਿੱਚ 11 ਕਰੋੜ ਕੈਸ਼ ਮਿਲਲਿਆ ਹੈ। 100 ਕਰੋੜ ਤੋਂ ਵੀ ਵੱਧ ਦਸਤਾਵੇਜ਼ ਮਿਲੇ ਹਨ। ਪਿਛਲੇ ਵੀਰਵਾਰ ਪੂਰੇ ਭਾਰਤ ਵਿੱਚ ਵੀ ਜਗ੍ਹਾ ਉਪਰ ਇਨਕਮ ਟੈਕਸ ਦੁਆਰਾ ਰੇਡ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿੱਚ ਵੀ ਰੇਡ ਕੀਤੀ ਗਈ ਸੀ। ਬੇਸ਼ੱਕ ਇਸ ਦੀ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।



ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ: ਮਿਲੀ ਜਾਣਕਾਰੀ ਮੁਤਾਬਿਕ 30 ਤੋਂ 40 ਦੇ ਕਰੀਬ ਅਧਿਕਾਰੀਆਂ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਇਸ ਤੋ ਇਲਾਵਾ ਕਰ ਵਿਭਾਗ ਵਲੋਂ ਲੋਕਲ ਪੁਲਿਸ ਦੀ ਵੀ ਵਰਤੋਂ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਿਕ ਜ਼ਿਆਦਤਰ ਇਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਹੋ ਰਹੀ ਹੈ ਕਿਉਂਕਿ ਕਰ ਵਿਭਾਗ ਨੂੰ ਖ਼ਦਸ਼ਾ ਹੈ ਇਨ੍ਹਾਂ ਵੱਲੋਂ ਟੈਕਸ ਦੀ ਹੇਰਾ-ਫੇਰੀ ਕੀਤੀ ਗਈ ਹੈ।

ਖੰਗਾਲੇ ਜਾ ਰਹੇ ਦਸਤਾਵੇਜ਼: ਜਾਣਕਾਰੀ ਮੁਤਾਬਕ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਦਿੱਲੀ, ਜਲੰਧਰ ਅਤੇ ਹੋਰਨਾਂ ਟਿਕਾਣਿਆਂ ’ਤੇ ਵੀ ਵਿਭਾਗ ਵੱਲੋਂ ਛਾਪੇਮਾਰੀ ਹੋਈ ਹੈ, ਕਰ ਵਿਭਾਗ ਦੀਆਂ ਟੀਮਾਂ ਟੈਕਸੀ ਦੇ ਵਿਚ ਸਵਾਰ ਹੋ ਕੇ ਆਈਆਂ ਸਨ ਜਿਆਦਾਤਰ ਟੈਕਸੀਆਂ ਦੇ ਨੰਬਰ ਵੱਡੇ ਸ਼ਹਿਰਾਂ ਤੋਂ ਸਬੰਧਤ ਦੱਸੇ ਜਾ ਰਹੇ ਹਨ ਹਾਲਾਂਕਿ ਮੀਡੀਆ ਨੂੰ ਫ਼ਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।




ਇਹ ਵੀ ਪੜ੍ਹੋ: ਇੰਡੀਗੋ ਫਲਾਈਟ 'ਚ ਟਿਸ਼ੂ ਪੇਪਰ 'ਤੇ ਲਿਖਿਆ ਮਿਲਿਆ 'ਬੰਬ', ਫੈਲੀ ਸਨਸਨੀ

Last Updated : Nov 28, 2022, 11:40 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.