ETV Bharat / state

ਲੁਧਿਆਣਾ ਪੁਲਿਸ ਨੂੰ ਮਿਲੀ ਕਾਮਯਾਬੀ, ਸੁਨਿਆਰੇ ਤੋਂ ਲੁੱਟ ਕਰਨ ਵਾਲੇ ਮੁਲਜ਼ਮ ਸਮਾਨ ਸਣੇ ਕਾਬੂ

author img

By ETV Bharat Punjabi Team

Published : Jan 20, 2024, 4:47 PM IST

Police Arrested Inter State Gang: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪਿਛਲੇ ਦਿਨੀਂ ਸੁਨਿਆਰੇ ਤੋਂ ਲੁੱਟ ਕਰਨ ਵਾਲੇ ਅੰਤਰ ਰਾਜੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਉਨ੍ਹਾਂ ਵਲੋਂ ਕਾਬੂ ਕੀਤਾ ਗਿਆ।

ਸੁਨਾਰੇ ਦੀ ਡਕੈਤੀ ਕਰਨ ਵਾਲੇ ਇੰਟਰਸਟੇਟ ਗੈਂਗ ਦੇ ਪੰਜ ਮੁਲਜ਼ਮ ਗ੍ਰਿਫਤਾਰ

ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਪੰਜਾਬ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ ਪਰ ਪੁਲਿਸ ਵਲੋਂ ਵੀ ਚੋਰਾਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਲੁਧਿਆਣਾ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਬੀਤੇ ਦਿਨੀ ਗਿੱਲ ਰੋਡ 'ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੇੜੇ ਇੱਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਮੁਲਜ਼ਮਾਂ ਵੱਲੋਂ ਪਿਸਤੌਲ ਦੀ ਨੌਕ 'ਤੇ ਜਗਦੀਸ਼ ਕੁਮਾਰ ਨੂੰ ਡਰਾ ਧਮਕਾ ਕੇ ਉਸ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟ ਲਏ ਸਨ। ਗਿਰੋਹ ਦੇ ਦੋ ਮੈਂਬਰਾਂ ਦੀ ਗ੍ਰਿਫਤਾਰੀ ਹਾਲੇ ਵੀ ਬਾਕੀ ਹੈ ਜਦੋਂ ਕਿ ਬਾਕੀ ਪੰਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਅੰਤਰਰਾਜੀ ਗੈਂਗ ਦੇ ਮੈਂਬਰ ਕਾਬੂ: ਪੁਲਿਸ ਨੇ ਦੱਸਿਆ ਕਿ ਇਹਨਾਂ ਦਾ ਰਿਕਾਰਡ ਕਾਫੀ ਮਾੜਾ ਹੈ ਅਤੇ ਇਹ ਪਹਿਲਾ ਵੀ ਕਈ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਇਹਨਾਂ ਵਿੱਚੋਂ ਦੋ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ ਜੋ ਦਿੱਲੀ ਵਿੱਚ ਵੀ ਲੁੱਟਾਂ ਖੋਹਾਂ ਕਰਦੇ ਹਨ, ਉਹਨਾਂ ਕਿਹਾ ਕਿ ਇਹ ਅੰਤਰਰਾਜੀ ਗੈਂਗ ਹੈ। ਇਸ ਸਬੰਧੀ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਬਾਕੀ ਦੋ ਮੁਲਜ਼ਮਾਂ ਨੂੰ ਵੀ ਪੁਲਿਸ ਵਲੋਂ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਹੀ ਮੁਲਜ਼ਮ 20 ਤੋਂ 22 ਸਾਲ ਦੇ ਵਿਚਕਾਰ ਹਨ। ਮੁਲਜ਼ਮਾ ਦੇ ਦੱਸਣ ਮੁਤਾਬਿਕ ਉਹ ਸਾਰਾ ਹੀ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ।

ਇਹ ਕੁਝ ਪੁਲਿਸ ਨੂੰ ਹੋਇਆ ਬਰਾਮਦ: ਇਸ 'ਚ ਮੁਲਜ਼ਮਾਂ ਦੀ ਸ਼ਨਾਖਤ ਅਨੀਕੇਤ, ਰਾਹੁਲ ਕੁਮਾਰ, ਨਵਦੀਪ, ਅੰਕਿਤ ਕੁਮਾਰ ਅਤੇ ਕਰਨ ਵਜੋਂ ਹੋਈ ਹੈ। ਇਹਨਾਂ ਕੋਲੋਂ ਦੋ ਕਿਲੋ 120 ਗਰਾਮ ਚਾਂਦੀ ਦੇ ਗਹਿਣੇ, ਤਿੰਨ ਗਹਿਣਿਆਂ ਵਾਲੇ ਖਾਲੀ ਡੱਬੇ, ਦੋ ਪਿਸਤੋਲ, ਇੱਕ ਏਅਰ ਪਿਸਟਲ, ਪੰਜ ਜਿੰਦਾ ਕਾਰਤੂਸ, ਵਾਰਦਾਤ ਦੇ ਵਿੱਚ ਵਰਤੀ ਗਈ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਇਹਨਾਂ ਵੱਲੋਂ 14 ਜਨਵਰੀ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਰੂਪ ਦੇ ਵਿੱਚ ਦੇਖ ਰਹੀ ਹੈ ਜੋ ਕਿ ਦਿੱਲੀ ਪੁਲਿਸ ਨੂੰ ਵੀ ਇਹਨਾਂ ਮੁਲਜ਼ਮਾਂ ਦੀ ਭਾਲ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਹੀ ਘੱਟ ਉਮਰ ਦੇ ਨੌਜਵਾਨ ਹਨ ਅਤੇ ਕੋਈ ਦਸਵੀਂ ਪਾਸ ਹੈ ਤੇ ਕੋਈ ਗਿਆਰ੍ਹਵੀਂ ਪਾਸ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.