ETV Bharat / state

ਗੁਰੂ ਘਰ ਵਿੱਚ ਚੱਲੀਆਂ ਤਲਵਾਰਾਂ, ਪ੍ਰਧਾਨਗੀ ਲਈ ਆਪਸ 'ਚ ਭਿੜੇ ਨਿਹੰਗ !

author img

By

Published : Apr 24, 2023, 1:20 PM IST

Kapurthala news : Swords in Kapurthala's Guru Ghar, Nihang Singh fought each other for the presidency
Kapurthala News: ਕਪੂਰਥਲਾ ਦੇ ਗੁਰੁ ਘਰ ਵਿਚ ਚੱਲੀਆਂ ਤਲਵਾਰਾਂ,ਪ੍ਰਧਾਨਗੀ ਲਈ ਆਪਸ 'ਚ ਭਿੜੇ ਨਿਹੰਗ ਸਿੰਘ

ਕਪੂਰਥਲਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ, ਜਿਸ ਵਿੱਚ ਦੋਵਾਂ ਧਿਰਾਂ ਦੇ ਕਰੀਬ 3 ਤੋਂ 4 ਵਿਅਕਤੀ ਜ਼ਖਮੀ ਹੋ ਗਏ ਹਨ। ਬਾਅਦ ਵਿੱਚ ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

ਕਪੂਰਥਲਾ: ਅੰਮ੍ਰਿਤਸਰ ਰੋਡ 'ਤੇ ਸਥਿਤ ਗੁਰਦੁਆਰਾ ਬਾਵਿਆ ਸਾਹਿਬ ਵਿੱਚ ਪਿਛਲੇ ਲੰਬੇ ਸਮੇ ਤੋ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਲੈ ਕੇ ਚੱਲ ਰਹੀ ਤਕਰਾਰ ਬਾਜ਼ੀ ਨੇ ਦੇਖਦੇ ਹੀ ਦੇਖਦੇ ਖੂਨੀ ਝੜਪ ਦਾ ਰੂਪ ਧਾਰ ਲਿਆ। ਸੋਮਵਾਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਦੋ ਨਿਹੰਗ ਜੱਥੇਬੰਦੀਆ ਦੇ ਵਿੱਚ ਹੋਏ ਝਗੜੇ ਵਿੱਚ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿੰਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।

ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ: ਇਹ ਗੁਰਦੁਆਰਾ ਕਪੂਰਥਲਾ ਦੇ ਸ਼ਹਿਰੀ ਖੇਤਰ ਵਿੱਚ ਸਥਿਤ ਹੈ ਅਤੇ ਇਸ ਗੁਰਦੁਆਰਾ ਨੂੰ ਬਾਵਿਆ ਵਾਲਾ ਗੁਰਦੁਆਰਾ ਕਿਹਾ ਜਾਂਦਾ ਹੈ ਅਤੇ ਇਸ ਗੁਰਦੁਆਰੇ ਦੀ ਨਿਜੀ ਪ੍ਰਬੰਧਕੀ ਕਮੇਟੀ ਹੈ। ਇਹ ਸਾਰੀ ਘਟਨਾ ਦੀ ਸੂਚਨਾ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸ ਪੀ ਡੀ ਹਰਵਿੰਦਰ ਸਿੰਘ ਡੱਲੀ, ਡੀ ਐਸ ਪੀ ਮਨਿੰਦਰ ਪਾਲ ਸਿੰਘ ਅਤੇ ਐਸ ਐਚ ੳ ਸਿਟੀ ਪਲਵਿੰਦਰ ਸਿੰਘ ਮੋਕੇ ਤੇ ਪਹੁੰਂਚੇ ਅਤੇ ਜਾਂਚ ਸ਼ੂਰੁ ਕਰ ਦਿੱਤੀ ਐਸ ਪੀ ਡੀ ਹਰਵਿੰਦਰ ਸਿੰਘ ਡੱਲੀ ਨੇ ਕਿਹਾ ਕਿ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇੇ ਜਾਂਚ ਦੋਰਾਨ ਜੋ ਵੀ ਦੋਸ਼ੀ ਪਾਇਆ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਿਹੰਗ ਸਿੰਘਾ ਵਿਚਾਲੇ ਹੋਈ ਇਸ ਖੂਨੀ ਝੜਪ ਵਿੱਚ ਕਮਲਜੀਤ ਸਿੰਘ ਉਰਫ ਗਿੰਨੀ ਬਾਵਾ, ਦਵਿੰਦਰ ਕੋਰ, ਮਨਜੀਤ ਬਹਾਦਰ ਸਿੰਘ ਬਾਵਾ ਅਤੇ ਸਿਮਰਨ ਜੀਤ ਸਿੰਘ ਦੇ ਗੰਭੀਰ ਸੱਟਾ ਲੱਗੀਆ ਜਿੰਨਾ ਵਿੱਚੋ ਗਿੰਨੀ ਬਾਵਾ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ। ਕੁਝ ਮਹੀਨੇ ਪਹਿਲਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਚੁੱਕੀਆਂ ਹਨ ਅਤੇ ਪਹਿਲਾਂ ਵੀ ਕੇਸ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ: ਅਤੀਕ-ਅਸ਼ਰਫ ਤੋਂ ਬਾਅਦ ਅਸਦ-ਗੁਲਾਮ ਮੁਕਾਬਲੇ ਦੀ ਵੀ ਹੋਵੇਗੀ ਨਿਆਂਇਕ ਜਾਂਚ, 3 ਮੈਂਬਰੀ ਕਮਿਸ਼ਨ ਦਾ ਗਠਨ

ਗੁਰੂ ਸਾਹਿਬ ਦੀ ਬੇਅਦਬੀ ਤੋਂ ਘੱਟ ਨਹੀਂ: ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਨਿਹੰਗਾਂ ਵੱਲੋਂ ਅਜਿਹੇ ਹਮਲੇ ਕੀਤੇ ਜਾਂਦੇ ਹਨ, ਲੜਾਈਆਂ ਲੜੀਆਂ ਜਾਂਦੀਆਂ ਹਨ , ਪਰ ਗੁਰਦੁਆਰਾ ਸਾਹਿਬ ਵਿਚ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਬੇਹੱਦ ਮੰਦਭਾਗਾ ਹੈ। ਅਜਿਹੀ ਘਟਨਾ ਗੁਰੂ ਸਾਹਿਬ ਦੀ ਬੇਅਦਬੀ ਤੋਂ ਘੱਟ ਨਹੀਂ ਹੈ। ਜਿਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਸਤਰ ਚਲਾਏ ਗਏ ਹਨ ਉਹ ਵੀ ਪ੍ਰਧਾਨਗੀ ਦੇ ਲਈ। ਮੋਹ ਮਾਇਆ ਦੇ ਚੱਕਰ ਵਿਚ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਗੁਨਾਹ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.