ETV Bharat / state

ਗੁਰਦੁਆਰਾ ਅਕਾਲ ਬੁੰਗਾ ਸਾਹਿਬ 'ਚ ਜੁੱਤੀਆਂ ਪਾਕੇ ਪਹੁੰਚੀ ਪੁਲਿਸ ਮਾਮਲੇ 'ਚ ਕਾਰਵਾਈ ਲਈ ਜਾਰੀ ਰੋਸ ਧਰਨਾ

author img

By ETV Bharat Punjabi Team

Published : Dec 28, 2023, 12:23 PM IST

Gurdwara Akal Bunga Sahib kapurthala: ਕਪੂਰਥਲਾ ਵਿਖੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਹੋਈ ਗੋਲੀਬਾਰੀ ਅਤੇ ਪੁਲਿਸ ਵੱਲੋਂ ਗੁਰੂ ਘਰ ਵਿੱਚ ਜੁੱਤੀਆਂ ਪਾਕੇ ਜਾਣਾ ਅਤੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਸਿੱਖ ਆਗੂਆਂ ਵੱਲੋਂ ਕਾਰਵਾਈ ਕਰਨ ਨੂੰ ਲੈਕੇ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ।

Gurdwara Akal Bunga Sahib
ਗੁਰਦੁਆਰਾ ਅਕਾਲ ਬੁੰਗਾ ਸਾਹਿਬ 'ਚ ਜੁੱਤੀਆਂ ਪਾਕੇ ਪਹੁੰਚੀ ਪੁਲਿਸ ਮਾਮਲੇ 'ਚ ਕਾਰਵਾਈ ਲਈ ਜਾਰੀ ਰੋਸ ਧਰਨਾ

ਗੁਰਦੁਆਰਾ ਅਕਾਲ ਬੁੰਗਾ ਸਾਹਿਬ 'ਚ ਜੁੱਤੀਆਂ ਪਾਕੇ ਪਹੁੰਚੀ ਪੁਲਿਸ ਮਾਮਲੇ 'ਚ ਕਾਰਵਾਈ ਲਈ ਜਾਰੀ ਰੋਸ ਧਰਨਾ

ਕਪੂਰਥਲਾ : ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਯਾਦਗਰ ਨਵਾਬ ਕਪੂਰ ਸਿੰਘ ਜੀ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ਵਿਖੇ ਹੋਏ ਵਿਵਾਦ ਦੌਰਾਨ ਪੁਲਿਸ ਵੱਲੋਂ ਗੁਰੂ ਘਰ ਵਿੱਚ ਦਾਖਿਲ ਹੋ ਕੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੇ ਜਾਣ ਨੂੰ ਲੈਕੇ ਸਿੱਖ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ 'ਤੇ ਆਰੰਭਿਆ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਬਾਹਰ ਸ਼ੁਰੂ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਦੀ ਅਗਵਾਈ ਵਿਚ ਹਰਜੀਤ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੇ ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਲਾਲੀ, ਇੰਦਰਬੀਰ ਸਿੰਘ ਚਾਹਲ ਵੱਲੋਂ ਧਰਨੇ 'ਚ ਸ਼ਾਮਿਲ ਹੋ ਕੇ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਗਈ।

ਬੇਅਦਬੀ ਕਰਵਾ ਕੇ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ: ਧਰਨੇ ਦੌਰਾਨ ਬੁਲਾਰਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਕਰੜੀ ਅਲੋਚਨਾ ਕੀਤੀ ਅਤੇ ਉਹਨਾਂ ਕਿਹਾ ਕਿ ਪਾਵਨ ਗੁਰਧਾਮ ਦੀ ਬੇਅਦਬੀ ਕਰਵਾ ਕੇ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ ਹੁਕਮ ਜਾਰੀ ਕਰਕੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਬੇਅਦਬੀ ਦੀ ਪੀੜਾਮਈ ਹਰਕਤ ਕੀਤੀ ਹੈ, ਜਿਸ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਇਸ ਦਾ ਜਵਾਬ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਭਗਵੰਤ ਮਾਨ ਦੀ ਸਰਕਾਰ ਨੇ ਕੋਈ ਸਖਤੀ ਨਹੀ ਕੀਤੀ: ਇਸ ਮੌਕੇ ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਭਗਵੰਤ ਮਾਨ ਵੱਲੋਂ ਅਤੇ ਸਿਆਸੀ ਪਾਰਟੀਆਂ ਵੱਲੋਂ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਸਰਕਾਰ ਦੌਰਾਨ ਬਰਗਾੜੀ ਵਿਖੇ ਬੇਅਦਬੀ ਹੋਈ ਸੀ ਅਤੇ ਕਿਸੇ ਨੇ ਇਨਸਾਫ ਨਹੀਂ ਦਿੱਤਾ। ਪਰ, ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹੁਣ ਇਨਸਾਫ ਕਿਉਂ ਨਹੀਂ ਹੋ ਰਿਹਾ। ਕੋਤਵਾਲੀ ਸਾਹਿਬ ਤੋਂ ਲੈਕੇ ਸ੍ਰੀ ਦਰਬਾਰ ਸਾਹਿਬ ਤੱਕ ਬੇਅਦਬੀ ਹੋਈ ਪਰ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਸਖਤੀ ਨਹੀ ਕੀਤੀ। ਇਸ ਲਈ ਜਿੰਨਾ ਸਮਾਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।

ਇਸ ਮੌਕੇ ਜਰਨੈਲ ਸਿੰਘ ਡੋਗਰਾਂਵਾਲ, ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਢਪਈ, ਹਰਜੀਤ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ, ਇੰਦਰਬੀਰ ਸਿੰਘ ਚਾਹਲ, ਕੁਲਵਿੰਦਰ ਸਿੰਘ ਠੇਕੇਦਾਰ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ, ਤਜਿੰਦਰ ਸਿੰਘ ਅਡਣਾ ਵਾਲੀ, ਸਰਬਜੀਤ ਵਾਲੀਆਂ, ਜਸਵੰਤ ਸਿੰਘ ਕੌੜਾ, ਰਜਿੰਦਰ ਸਿੰਘ ਗੋਪੀ ਪੁਰ ਸਾਬਕਾ ਸਰਪੰਚ ਸੁੱਚਾ ਸਿੰਘ ਠੱਟਾ, ਸੰਤੋਖ ਸਿੰਘ, ਸੁਰਿੰਦਰ ਸਿੰਘ ਘੁੰਮਣ, ਸੂਰਤ ਸਿੰਘ ਸਰਪੰਚ, ਅਮਰਜੀਤ ਸਿੰਘ ਥਿੰਦ, ਬਲਵਿੰਦਰ ਸਿੰਘ, ਤਜਿੰਦਰ ਸਿੰਘ ਆਹਲੂਵਾਲੀਆ, ਅਰਵਿੰਦਰ ਜੀਤ ਸਿੰਘ ਸੂਰੀ, ਜਰਨੈਲ ਸਿੰਘ ਚੂਹੜਪੁਰ, ਜਗੀਰ ਸਿੰਘ ਸਿੱਧੂ, ਜਗੀਰ ਸਿੰਘ ਨੰਬਰਦਾਰ,ਸਵਰਨ ਸਿੰਘ ਸੇਖੋਂ, ਦਿਲਬਾਗ ਸਿੰਘ ਠੱਟਾ, ਚਰਨ ਸਿੰਘ ਦਰੀਏਵਾਲ, ਸਵਿੰਦਰ ਸਿੰਘ, ਹਰਦਿਆਲ ਸਿੰਘ ਢਿੱਲੋਂ ਪੀਏ ਡੋਗਰਾਂਵਾਲ, ਮੈਨੇਜਰ ਸ. ਜਰਨੈਲ ਸਿੰਘ ਬੂਲੇ ਆਦਿ ਹਾਜ਼ਰ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.