ETV Bharat / state

Nagar Kirtan: ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਇਆ ਨਗਰ ਕੀਰਤਨ

author img

By ETV Bharat Punjabi Team

Published : Sep 29, 2023, 12:28 PM IST

Nagar Kirtan: ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਇਆ ਗਿਆ ਪੈਦਲ ਨਗਰ ਕੀਰਤਨ
Nagar Kirtan: ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਇਆ ਗਿਆ ਪੈਦਲ ਨਗਰ ਕੀਰਤਨ

ਸ੍ਰੀ ਗੁਰੂ ਅਮਰਦਾਸ (Guru Amar Das JI) ਜੀ ਦੇ ਜੋਤੀ ਜੋਤ ਸਲਾਨਾ ਜੋੜ ਮੇਲ ਦੇ ਸਬੰਧ ਵਿੱਚ ਪੈਦਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ। (Nagar Kirtan)

ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਇਆ ਨਗਰ ਕੀਰਤਨ

ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਅਮਰਦਾਸ (Guru Amar Das JI) ਜੀ ਪੈਦਲ ਸ਼ਬਦ ਕੀਰਤਨ ਸਭਾ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਮੌਕੇ ਨਗਰ ਕੀਰਤਨ ਸਜਾਇਆ ਗਿਆ। ਇਸੇ ਸਬੰਧ ਵਿੱਚ ਪੈਦਲ ਨਗਰ ਕੀਰਤਨ (ਸ਼ਬਦ ਚੌਂਕੀ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਮਾਤਾ ਸੁਲੱਖਣੀ ਜੀ ਤੋਂ ਰਵਾਨਾ ਹੋਇਆ। (Nagar Kirtan)

ਨਗਰ ਕੀਰਤਨ ਦਾ ਪੈਂਡਾ: ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਾਤਾ ਸੁਲੱਖਣੀ ਜੀ ਦੇ ਸਾਹਮਣੇ ਸਟੇਡੀਅਮ ਤੋਂ ਰਵਾਨਾ ਹੋਇਆ। ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ, ਸਦਰ ਬਾਜ਼ਾਰ ਤੋਂ ਹੁੰਦਾ ਹੋਇਆ ਤਲਵੰਡੀ ਪੁਲ, ਸਰਾਏ ਜੱਟਾਂ, ਸਵਾਲ ਤਲਵੰਡੀ ਚੌਧਰੀਆਂ, ਮੰਗੂਪੁਰ ਅਤੇ ਮੁੰਡੀ ਮੋੜ ਤੋਂ ਗੋਇੰਦਵਾਲ ਸਾਹਿਬ ਸ੍ਰੀ ਬਾਉਲੀ ਸਾਹਿਬ ਵਿਖ਼ੇ ਪਹੁੰਚ ਕੇ ਸੰਪੂਰਨ ਹੋਵੇਗਾ। ਇਸ ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਵੱਲੋਂ ਜੌਹਰ ਦਿਖਾ ਰਹੀਆਂ ਹਨ ਤੇ ਸੰਗਤ ਵੀ ਗੁਰੂ ਦਾ ਜਸ ਕਰਦੀਆਂ ਹੋਈਆਂ ਦਿਖਾਈ ਦਿੱਤੀਆਂ। (Nagar Kirtan)

ਲੰਗਰ ਦਾ ਪ੍ਰਬੰਧ: ਨਗਰ ਕੀਰਤਨ ਲਈ ਸੁਲਤਾਨਪੁਰ ਲੋਧੀ ਤੋਂ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਦੇ ਰਸਤੇ ਵਿੱਚ ਪਿੰਡਾਂ ਦੀ ਸੰਗਤ ਵੱਲੋਂ ਰਸਤੇ ਵਿੱਚ ਚਾਹ ਪਕੌੜੇ, ਦਾਲ ਰੋਟੀ, ਕੋਲਡ੍ਰਿੰਕ, ਅਤੇ ਹੋਰ ਕਈ ਤਰਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ। ਹਰ ਥਾਂ ਫੁੱਲਾਂ ਨਾਲ ਨਗਰ ਕੀਰਤਨ (Nagar Kirtan)ਦਾ ਸੁਆਗਤ ਕੀਤਾ ਗਿਆ। ਸੰਗਤਾਂ ਵੱਲੋਂ ਵੱਡੀ ਗਿਣਤੀ 'ਚ ਇਸ ਨਗਰ ਕੀਰਤਨ 'ਚ ਹਿੱਸਾ ਲਿਆ ਗਿਆ। (Guru Amar Das JI)

ETV Bharat Logo

Copyright © 2024 Ushodaya Enterprises Pvt. Ltd., All Rights Reserved.