ETV Bharat / state

ਸਾਂਸਦ ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਕਰਨ ਦਾ ਦਿੱਤਾ ਸੱਦਾ

author img

By

Published : Jun 25, 2023, 2:02 PM IST

ਜਲੰਧਰ ਰਜਵਾਹੇ ਰਾਹੀਂ 32 ਸਾਲ ਬਾਅਦ ਟੇਲ ‘ਤੇ ਪਹਿਲੀ ਵਾਰ ਪਾਣੀ ਪਹੁੰਚਿਆ ਹੈ। ਸੰਤ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੇ ਦ੍ਰਿੜ ਇਰਾਦਿਆਂ ਸਦਕਾ ਹੀ ਝੋਨੇ ਦੇ ਸੀਜਨ ਦੌਰਾਨ ਨਹਿਰੀ ਪਾਣੀ ਟੇਲ ਤੱਕ ਪਹੁੰਚ ਸਕਿਆ ਹੈ।

ਸੰਤ ਸੀਚੇਵਾਲ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਦਾ ਸੱਦਾ
ਸੰਤ ਸੀਚੇਵਾਲ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਦਾ ਸੱਦਾ

ਸੰਤ ਸੀਚੇਵਾਲ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਦਾ ਸੱਦਾ

ਕਪੂਰਥਲਾ: ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਮਲਸੀਆਂ ਨੇੜੇ ਪੈਂਦੇ ਪਿੰਡ ਖਾਨਪੁਰ ਢੱਡੇ ਨੇੜੇ ਜਲੰਧਰ ਰਜਵਾਹੇ ਰਾਹੀਂ ਨਹਿਰੀ ਪਾਣੀ ਪਹੁੰਚਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਲੰਧਰ ਰਜਵਾਹੇ ਰਾਹੀਂ 32 ਸਾਲ ਬਾਅਦ ਟੇਲ ‘ਤੇ ਪਹਿਲੀ ਵਾਰ ਪਾਣੀ ਪਹੁੰਚਿਆ ਹੈ।

ਮੁੱਖ ਮੰਤਰੀ ਦਾ ਧੰਨਵਾਦ: ਸੰਤ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੇ ਦ੍ਰਿੜ ਇਰਾਦਿਆਂ ਸਦਕਾ ਹੀ ਝੋਨੇ ਦੇ ਸੀਜਨ ਦੌਰਾਨ ਨਹਿਰੀ ਪਾਣੀ ਟੇਲ ਤੱਕ ਪਹੁੰਚ ਸਕਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਹੀ ਇੱਕ ਵੱਡੀ ਚਣੌਤੀ ਬਣਿਆ ਹੋਇਆ ਸੀ ਪਰ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਖਾਨਪੁਰ ਢੱਡੇ ਟੇਲ ਤੱਕ ਪਹੁੰਚੇ ਨਹਿਰੀ ਪਾਣੀ ਦੀ ਬਣਾਈ ਵੀਡੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਵੀ ਸਾਂਝੀ ਕੀਤੀ।ਸੰਤ ਸੀਚੇਵਾਲ ਨੇ ਕਿਹਾ ਕਿ ਪਹਿਲਾਂ ਇਸ ਟੇਲ ਤੱਕ ਨਹਿਰੀ ਪਾਣੀ ਨਹੀਂ ਸੀ ਪੁੱਜਦਾ ਕਿਉਂਕਿ ਇਹ ਇਲਾਕਾ ਟਿੱਬਿਆਂ ਵਾਲਾ ਸੀ ਪਰ ਇਸ ਵਾਰ ਨਹਿਰ ਪੱਕੀ ਹੋਣ ਕਾਰਨ ਪਾਣੀ ਟੇਲ ਤੱਕ ਪਹੁੰਚ ਸਕਿਆ ਹੈ।

ਕਿਸਾਨਾਂ ਨੂੰ ਅਪੀਲ: ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਲਈ ਮੋਘੇ ਲਗਾਉਣ ਲਈ ਅਰਜ਼ੀਆਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਵਰਤਣ ਨਾਲ ਧਰਤੀ ਹੇਠਲੇ ਪਾਣੀ ‘ਤੇ ਦਬਾਅ ਘੱਟੇਗਾ। ਜਿਸ ਨਾਲ ਬਿਜਲੀ ਦੀ ਖਪਤ ਵੀ ਘਟੇਗੀ ਅਤੇ ਮੋਟਰਾਂ ਦਾ ਪਾਣੀ ਵੀ ਘੱਟਗੇ।ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਸੱਭਰਵਾਲ ਨੇ ਦੱਸਿਆ ਕਿ ਜਲੰਧਰ ਦੀ ਇਸ ਰਜਵਾਹਾ ਵਿੱਚ ਮੋਘੇ ਹਨ ਅਤੇ ਖਾਲ੍ਹਾਂ ਰਾਹੀ ਕਿਸਾਨਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸ਼ੀਜਨ ਦੌਰਾਨ ਪਹਿਲੇ ਦਿਨ ਹੀ ਬਿਸਤ ਦੋਆਬ ਦੇ ਇਸ ਰਜਵਾਹੇ ਵਿੱਚ ਪਾਣੀ ਛੱਡਿਆ ਗਿਆ ਸੀ ਜਿਹੜਾ ਕਿ ਟੇਲ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਟੇਲਾਂ ਤੱਕ ਪਾਣੀ ਪਹੁੰਚਾਉਣਾ ਹਮੇਸ਼ਾਂ ਹੀ ਵੱਡੀ ਚਣੌਤੀ ਹੁੰਦੀ ਹੈ ਕਿਉਂਕਿ ਝੋਨੇ ਦੇ ਸੀਜ਼ਨ ਕਾਰਨ ਪਾਣੀ ਦੀ ਮੰਗ ਜ਼ਿਆਦਾ ਹੋਣ ਕਾਰਨ ਪਾਣੀ ਟੇਲਾਂ ਤੱਕ ਨਹੀਂ ਸੀ ਪਹੁੰਚਦਾ ਅਤੇ ਇਸ ਵਿੱਚ ਕੂੜਾ ਕਰਕਟ ਵੀ ਇੱਕ ਵੱਡੀ ਸੱਮਸਿਆ ਬਣਿਆ ਰਹਿੰਦਾ ਸੀ ਪਰ ਇਸ ਵਾਰ ਪਹਿਲਾਂ ਹੀ ਨਹਿਰ ਦੀ ਸਫਾਈ ਕਰਵਾ ਲਈ ਗਈ ਸੀ। ਜਿਸ ਕਾਰਨ ਇਹ ਪਾਣੀ ਇਸ ਵਾਰ ਟੇਲ ਤੱਕ ਪਹੁੰਚ ਸਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.