ਲੋਹੀਆਂ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ, ਫ਼ਰਵਰੀ 2024 'ਚ ਹੋਣਾ ਸੀ ਵਿਆਹ
Published: Nov 19, 2023, 10:35 PM

ਲੋਹੀਆਂ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ, ਫ਼ਰਵਰੀ 2024 'ਚ ਹੋਣਾ ਸੀ ਵਿਆਹ
Published: Nov 19, 2023, 10:35 PM
ਕਪੂਰਥਲਾ ਦੇ ਲੋਹੀਆਂ ਇਲਾਕੇ ਦੇ ਇਕ ਨੌਜਵਾਨ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਨੌਜਵਾਨ ਦਾ ਫਰਵਰੀ ਵਿੱਚ ਵਿਆਹ ਹੋਣਾ ਸੀ। Lohian youth shot dead in Manila
ਕਪੂਰਥਲਾ : ਲੋਹੀਆਂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਮਨੀਲਾ ਦੇ ਚਾਓ ਇਲਾਕੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜਤੀਆ ਐਸੋਸੀਏਸ਼ਨ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਣਜੀਤ ਰਾਣਾ (33) ਪੁੱਤਰ ਰੇਸ਼ਮ ਸਿੰਘ ਡੋਲ ਜੋ 2018 ਤੋਂ ਮਨੀਲਾ ਦੇ ਸ਼ਹਿਰ ਸਨਪਬਲੋ ’ਚ ਪਰਿਵਾਰ ਸਮੇਤ ਰਹਿਕੇ ਵੱਖ ਵੱਖ ਇਲਾਕਿਆਂ ’ਚ ਕੰਮ ਕਰ ਰਿਹਾ ਸੀ।
ਫਰਵਰੀ ਵਿੱਚ ਹੋਣਾ ਸੀ ਵਿਆਹ : ਉਨ੍ਹਾਂ ਦੱਸਿਆ ਕਿ ਰਣਜੀਤ ਰਾਣਾ ਅੱਜ ਸਵੇਰੇ ਮਨੀਲਾ ਦੇ ਕਸਬੇ ਚਾਓ ਦੇ ਇਲਾਕੇ ਵਿੱਚ ਆਪਣੇ ਕੰਮ ’ਤੇ ਸੀ ਕਿ ਪਿੱਛਿਓ ਆ ਰਹੇ ਵਿਅਕਤੀਆਂ ਵੱਲੋਂ ਲਗਾਤਾਰ 5, 6 ਫਾਇਰ ਕਰਦੇ ਹੋਈ ਗੋਲੀਆਂ ਚਲਾਕੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਰਣਜੀਤ ਰਾਣਾ ਦੇ ਫਰਵਰੀ ’ਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਕਿ ਕਾਤਲਾਂ ਨੇ ਇਹ ਦੁਖਦਾਈ ਭਾਣਾ ਵਰਤਾ ਦਿੱਤਾ। ਮਨੀਲਾ ’ਚ ਹੋਏ ਇਸ ਕਤਲ ਦੀ ਖਬਰ ਸੁਣਦੇ ਸਾਰ ਉਨ੍ਹਾਂ ਦੇ ਜੱਦੀ ਕਸਬੇ ਲੋਹੀਆਂ ਖਾਸ ਉਨ੍ਹਾਂ ਦੇ ਘਰ ਵਿਖੇ ਮਾਤਮ ਛਾਹ ਗਿਆ ਹੈ।
ਪਹਿਲਾਂ ਵੀ ਆਇਆ ਸੀ ਅਜਿਹਾ ਮਾਮਲਾ ਸਾਹਮਣੇ : ਸਾਲ 2021 ਵਿੱਚ ਵੀ ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਨੂੰ ਲੁਟੇਰਿਆਂ ਵੱਲੋਂ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਗੁਰਪ੍ਰੀਤ ਸਿੰਘ ਸੈਵਨ ਇਲੈਵਨ ਨਾਮਕ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਕੰਮ 'ਤੇ ਹੀ ਹੋਈ ਝੜਪ 'ਚ ਉਸ ਨੂੰ ਗੋਲੀ ਮਾਰ ਦਿੱਤੀ ਗਈ। 31 ਸਾਲਾ ਗੁਰਪ੍ਰੀਤ ਸਿੰਘ ਦੋ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਅਮਰੀਕਾ ਦੇ ਸੈਕਰਾਮੈਂਟੋ ਵਿਖੇ ਇਕ ਸਟੋਰ ਵਿੱਚ ਕੰਮ ਕਰਦੇ ਸਮੇਂ ਲੁੱਟ ਕਰਨ ਆਏ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਘਟਨਾ ਦਾ ਪਤਾ ਘਰ ਵਾਲਿਆਂ ਨੂੰ ਕੁਝ ਸਮੇਂ ਬਾਅਦ ਹੀ ਲੱਗ ਗਿਆ। ਗੁਰਪ੍ਰੀਤ ਦੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਨੇ ਦੱਸਿਆ ਕਿ ਗੁਰਪ੍ਰੀਤ ਦੀ ਪਤਨੀ ਉਸ ਨਾਲ ਫੋਨ ਤੇ ਗੱਲ ਕਰ ਰਹੀ ਸੀ ਤਾਂ ਗੁਰਪ੍ਰੀਤ ਸਿੰਘ ਨੇ ਫੋਨ ਕੱਟ ਦਿੱਤਾ। ਦੁਬਾਰਾ ਵਾਰ ਵਾਰ ਫੋਨ ਲਗਾਉਣ ਤੇ ਗੁਰਪ੍ਰੀਤ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰ ਜਿਹੜਾ ਕਿ ਗੁਰਪ੍ਰੀਤ ਸਿੰਘ ਦੇ ਨਾਲ ਹੀ ਰਹਿੰਦਾ ਸੀ ਉਸ ਨਾਲ ਰਾਬਤਾ ਬਣਾਇਆ ਜਿਸ ਤੋਂ ਸਾਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ।
