ETV Bharat / state

ਲੰਦਨ ਕਤਲ 'ਚ ਮਾਰਿਆ ਗਿਆ ਕਪੂਰਥਲਾ ਦਾ ਨੌਜਵਾਨ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

author img

By

Published : Jan 23, 2020, 2:05 AM IST

london
ਫ਼ੋਟੋ

ਲੰਦਨ 'ਚ ਮਾਰੇ ਗਏ ਸਿੱਖ ਨੌਜਵਾਨਾਂ ਚ ਕਪੂਰਥਲਾ ਦੇ ਪਿੰਡ ਸਰਾਏ ਜੱਟਾਂ ਦਾ ਵੀ ਇੱਕ ਨੌਜਵਾਨ ਸ਼ਾਮਲ ਸੀ ਜੋ 15 ਸਾਲ ਪਹਿਲਾਂ ਇੰਗਲੈਂਡ ਰੋਜ਼ੀ-ਰੋਟੀ ਕਮਾਉਣ ਗਿਆ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।

ਕਪੂਰਥਲਾ: ਬੀਤੇ ਸ਼ਨੀਵਾਰ ਨੂੰ ਲੰਦਨ 'ਚ ਹੋਏ ਕਤਲਕਾਂਡ 'ਚ ਕਪੂਰਥਲਾ ਦੇ ਪਿੰਡ ਸਰਾਏ ਜੱਟਾਂ ਦਾ ਇੱਕ ਨੌਜਵਾਨ ਵੀ ਮਾਰਿਆ ਗਿਆ। ਐਤਵਾਰ ਨੂੰ ਮਾਪਿਆਂ ਨੂੰ ਘਟਨਾ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।

ਮਲਕੀਤ ਸਿੰਘ ਨਾਂਅ ਦਾ ਇਹ ਨੌਜਵਾਨ 15 ਸਾਲ ਪਹਿਲਾਂ ਇੰਗਲੈਂਡ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ। ਸ਼ਨੀਵਾਰ ਨੂੰ ਦੇਰ ਰਾਤ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਜਿਸ ਦੇ ਚੱਲਦੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਮਰਨ ਵਾਲਿਆਂ 'ਚ ਇੱਕ ਕਪੂਰਥਲਾ ਦਾ ਮਲਕੀਤ ਸਿੰਘ ਵੀ ਸ਼ਾਮਲ ਸੀ। ਇਸ ਘਟਨਾ 'ਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਆਈਆਂ ਹਨ ਤੇ ਉਹ ਜ਼ੇਰੇ ਇਲਾਜ ਹੈ।

ਵੀਡੀਓ

ਮਲਕੀਤ ਸਿੰਘ ਦੇ ਪਰਿਵਾਰ 'ਚ ਉਸ ਦੀ ਮਾਂ ਤੇ ਦੋ ਭਰਾ ਹਨ। ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਨੇ ਪਰਿਵਾਰ ਵੱਲੋਂ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਮਲਕੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਆਖ਼ਰੀ ਵਾਰ ਆਪਣੇ ਪੁੱਤਰ ਦਾ ਮੂੰਹ ਵੇਖ ਸਕੇ।

Intro:ਵਿਦੇਸ਼ ਵਿੱਚ ਪੰਜਾਬੀ ਰੋਜ਼ੀ ਰੋਟੀ ਕਮਾਉਣ ਦੇ ਲਈ ਜਾਂਦੇ ਹਨ ਅਤੇ ਹਰ ਇਕ ਪੰਜਾਬੀ ਨੌਜਵਾਨ ਦੀ ਇਹ ਚਾਹਤ ਹੁੰਦੀ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਸੈਟਲ ਹੋ ਸਕਣ ਪਰ ਅੱਜ ਕੱਲ੍ਹ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਵੀ ਨਹੀਂ ਸੁਰੱਖਿਅਤ ਹਨ।Body:ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸਰਾਏ ਜੱਟਾਂ ਦਾ ਸਾਹਮਣੇ ਆਇਆ ਹੈ ਜੋ ਕਿ ਮਲਕੀਤ ਸਿੰਘ ਪੰਦਰਾਂ ਸਾਲ ਪਹਿਲੇ ਇੰਗਲੈਂਡ ਲੰਡਨ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ ਅਤੇ ਕੱਲ੍ਹ ਦੇਰ ਰਾਤ ਨੂੰ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਜਿਸ ਦੇ ਚੱਲਦੇ ਹੋਏ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਉਸ ਨੂੰ ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਮਲਕੀਤ ਸਿੰਘ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਦੋ ਭਰਾ ਸੀ ਮਲਕੀਤ ਸਿੰਘ ਪੰਦਰਾਂ ਸਾਲ ਪਹਿਲੇ ਰੋਜ਼ੀ ਰੋਟੀ ਕਮਾਉਣ ਦੇ ਲਈ ਇੰਗਲੈਂਡ ਵਿੱਚ ਗਿਆ ਸੀ।

ਬਾਈਟ :- ਚਰਨਜੀਤ ਸਿੰਘ ਪਿੰਡ ਵਾਸੀConclusion:ਹੁਣ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਕਿ ਮਲਕੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ ਹੈ ਅਤੇ ਹੁਣ ਮਲਕੀਤ ਸਿੰਘ ਦੇ ਪਰਿਵਾਰ ਸ਼ੋਕ ਵਿੱਚ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.