ETV Bharat / state

Death due To Falling Roof of house : ਖੰਨਾ 'ਚ ਖਸਤਾ ਹਾਲਤ ਮਕਾਨ ਦੀ ਛੱਤ ਡਿੱਗੀ, ਚਾਚਾ-ਭਤੀਜੀ ਦੀ ਮੌਤ

author img

By ETV Bharat Punjabi Team

Published : Oct 12, 2023, 7:44 PM IST

In Khanna, the roof of the quarter fell in a dilapidated condition
Death due To Falling Roof of house : ਖੰਨਾ 'ਚ ਖਸਤਾ ਹਾਲਤ ਕੁਆਟਰ ਦੀ ਛੱਤ ਡਿੱਗੀ, ਚਾਚਾ-ਭਤੀਜੀ ਦੀ ਮੌਤ

ਖੰਨਾ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ (Death due To Falling Roof of house) ਚਾਚਾ ਭਤੀਜੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੋਹਾਰਾ ਵਿੱਚ ਵਾਪਰਿਆ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ।

ਖੰਨਾ (ਲੁਧਿਆਣਾ) : ਖੰਨਾ ਦੇ ਦੋਰਾਹਾ 'ਚ ਖਸਤਾ ਹਾਲਤ ਮਕਾਨ ਦੀ ਛੱਤ ਡਿੱਗਣ ਨਾਲ ਚਾਚਾ-ਭਤੀਜੀ ਦੀ ਮੌਤ ਹੋ ਗਈ। ਜਦਕਿ, ਮਾਂ ਸਮੇਤ ਉਸਦੇ ਦੋ ਪੁੱਤਰ ਗੰਭੀਰ ਜਖ਼ਮੀ ਹੋਏ। ਜਾਣਕਾਰੀ ਦੇ ਅਨੁਸਾਰ ਪ੍ਰਵਾਸੀ ਮਜ਼ਦੂਰ ਨਰੇਸ਼ ਕੁਮਾਰ ਦੀ ਪਤਨੀ ਦੀ ਮੌਤ ਹੋ ਗਈ ਸੀ। ਇਸਤੋਂ ਬਾਅਦ ਉਹ ਆਪਣੀ ਭਰਜਾਈ ਜਪਜੀ ਦੇ ਨਾਲ ਰਹਿੰਦਾ ਸੀ। ਪਰਿਵਾਰ 'ਚ ਨਰੇਸ਼ ਤੇ ਜਪਜੀ ਤੋਂ ਇਲਾਵਾ ਤਿੰਨ ਬੱਚੇ ਸਨ। ਇਹ ਪਰਿਵਾਰ ਦੋਰਾਹਾ ਵਿਖੇ ਕੁਆਟਰਾਂ 'ਚ ਰਹਿੰਦਾ ਸੀ।

ਪੰਜ ਜੀਆਂ ਨੂੰ ਮਲਬੇ ਵਿੱਚੋਂ ਕੱਢਿਆ : ਜਾਣਕਾਰੀ ਮੁਤਾਬਿਕ ਅਚਾਨਕ ਸੌਂ ਰਹੇ ਪਰਿਵਾਰ ਦੇ ਉੱਪਰ ਕੁਆਟਰ ਦੀ ਛੱਤ ਡਿੱਗ ਗਈ। ਜਦੋਂ ਚੀਕਚਿਹਾੜਾ ਮੱਚਿਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਹਨਾਂ ਚੋਂ 35 ਸਾਲਾਂ ਦੇ ਨਰੇਸ਼ ਕੁਮਾਰ ਅਤੇ ਉਸਦੀ 12 ਸਾਲਾਂ ਦੀ ਭਤੀਜੀ ਰਾਧਿਕਾ ਦੀ ਮੌਤ ਹੋ ਚੁੱਕੀ ਸੀ। 33 ਸਾਲਾਂ ਦੀ ਜਪਜੀ, ਉਸਦੇ 5 ਸਾਲਾਂ ਦੇ ਪੁੱਤਰ ਗੋਲੂ ਅਤੇ 10 ਸਾਲਾਂ ਦੇ ਪੁੱਤਰ ਵਿੱਕੀ ਨੂੰ ਜਖਮੀ ਹਾਲਤ ਚ ਖੰਨਾ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਜਪਜੀ ਤੇ ਉਸਦੇ 5 ਸਾਲਾਂ ਦੀ ਪੁੱਤ ਦੀ ਹਾਲਤ ਨਾਜੁਕ ਹੋਣ ਕਰਕੇ ਵੱਡੇ ਹਸਪਤਾਲ ਰੈਫਰ ਕੀਤਾ ਗਿਆ।

ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕੁਆਟਰਾਂ ਤੋਂ ਥੋੜ੍ਹੀ ਦੂਰ ਰਹਿੰਦੇ ਹਨ। ਅੱਜ ਸਵੇਰੇ ਜਿਵੇਂ ਹੀ ਪਤਾ ਲੱਗਿਆ ਤਾਂਉਹ ਮੌਕੇ ਤੇ ਗਏ। ਉਦੋਂ ਤੱਕ ਮਲਬੇ ਚੋਂ ਨਰੇਸ਼ ਕੁਮਾਰ ਤੇ ਬਾਕੀਆਂ ਨੂੰ ਬਾਹਰ ਕੱਢਿਆ ਹੋਇਆ ਸੀ। ਦੋ ਦੀ ਮੌਤ ਹੋ ਚੁੱਕੀ ਸੀ। ਰਿਸ਼ਤੇਦਾਰ ਨੇ ਦੱਸਿਆ ਕਿ ਕੁਆਟਰਾਂ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਹੈ। ਉਹਨਾਂ ਨੇ ਕਈ ਵਾਰ ਮਾਲਕ ਨੂੰ ਕਿਹਾ ਪ੍ਰੰਤੂ ਮਾਲਕ ਨੇ ਰਿਪੇਅਰ ਨਹੀਂ ਕਰਾਈ। ਜਿਸ ਕਰਕੇ ਇਹ ਹਾਦਸਾ ਹੋ ਗਿਆ।



ਹਾਦਸੇ ਦੀ ਜਾਂਚ ਲਈ ਪੁੱਜੇ ਏਐਸਆਈ ਸੁਲੱਖਣ ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਜਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.