ETV Bharat / state

ਵਿਧਾਇਕ ਚੀਮਾ ਦੀ ਕੋਠੀ ਦੇ ਬਾਹਰ ਆਂਗਣਵਾੜੀ ਵਰਕਰਾਂ ਨੇ ਕੀਤੀ ਭੁੱਖ ਹੜਤਾਲ

author img

By

Published : Oct 23, 2021, 3:46 PM IST

ਵਿਧਾਇਕ ਚੀਮਾ ਦੀ ਕੋਠੀ ਦੇ ਬਾਹਰ ਆਂਗਣਵਾੜੀ ਵਰਕਰਾਂ ਨੇ ਕੀਤੀ ਭੁੱਖ ਹੜਤਾਲ
ਵਿਧਾਇਕ ਚੀਮਾ ਦੀ ਕੋਠੀ ਦੇ ਬਾਹਰ ਆਂਗਣਵਾੜੀ ਵਰਕਰਾਂ ਨੇ ਕੀਤੀ ਭੁੱਖ ਹੜਤਾਲ

ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿਧਾਇਕਾਂ ਦੇ ਘਰਾਂ ਬਾਹਰ ਭੁੱਖ ਹੜਤਾਲ ਦਾ ਸੱਦਾ ਦਿੱਤਾ ਗਿਆ। ਜਿਸਦੇ ਤਹਿਤ ਸੁਲਤਾਨਪੁਰ ਲੋਧੀ ਵਿਖੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ।

ਕਪੂਰਥਲਾ: ਆਂਗਣਵਾੜੀ ਮੁਲਾਜ਼ਮ ਯੂਨੀਅਨ, ਪੰਜਾਬ (Anganwadi Employees Union Punjab) ਵੱਲੋਂ ਵਿਧਾਇਕਾਂ ਦੇ ਘਰਾਂ ਬਾਹਰ ਭੁੱਖ ਹੜਤਾਲ ਦਾ ਸੱਦਾ ਦਿੱਤਾ ਗਿਆ। ਜਿਸਦੇ ਤਹਿਤ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਆਂਗਣਵਾੜੀ ਵਰਕਰਾਂ (Anganwadi workers) ਅਤੇ ਹੈਲਪਰਾਂ ਵੱਲੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ (Navtej Singh Cheema) ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ।

ਇਸ ਧਰਨੇ ਦੇ ਦੌਰਾਨ ਬਲਾਕ ਪ੍ਰਧਾਨ ਸਮੇਤ ਪੰਜ ਆਗਨਵਾੜੀ ਮੁਲਾਜ਼ਮਾਂ ਵੱਲੋਂ ਸਵੇਰੇ 10 ਵਜੇ ਤੋਂ ਲੈਕੇ 2 ਦੁਪਹਿਰ ਭੁੱਖ ਹੜਤਾਲ ਕੀਤੀ ਗਈ।

ਵਿਧਾਇਕ ਚੀਮਾ ਦੀ ਕੋਠੀ ਦੇ ਬਾਹਰ ਆਂਗਣਵਾੜੀ ਵਰਕਰਾਂ ਨੇ ਕੀਤੀ ਭੁੱਖ ਹੜਤਾਲ

ਦੱਸ ਦੇਈਏ ਕਿ ਧਰਨੇ ਦੀ ਸ਼ੁਰੂਆਤ ਵਿੱਚ ਹੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ (Navtej Singh Cheema) ਵੀ ਉਨ੍ਹਾਂ ਦੇ ਨਾਲ ਰੋਸ ਧਰਨੇ ਵਿੱਚ ਆ ਬੈਠੇ ਅਤੇ ਉਨ੍ਹਾਂ ਸਿਹਤ ਵਰਕਰਾਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ। ਚੀਮਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ (Anganwadi workers) ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ।

ਜਿਕਰਯੋਗ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਟੈਲੀਫੋਨ ਦੇ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਇੱਕ ਮਹੀਨੇ ਅੰਦਰ ਆਗਣਵਾੜੀ ਵਰਕਰਾਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਦਾ ਵਿਸ਼ਵਾਸ ਦਵਾਇਆ।

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਜ਼ਾਇਜ ਮੰਨਦਿਆ ਕਿਹਾ ਕਿ ਉਹ ਜ਼ਲਦ ਹੀ ਇਸ ਰਜ਼ੀਆ ਸੁਲਤਾਨਾ (Razia Sultana) ਅਤੇ ਮੁੱਖ ਮੰਤਰੀ ਚੰਨੀ (CM Channy) ਨਾਲ ਇਸ ਮੁੱਦੇ ਤੇ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਾਰੀਆਂ ਜ਼ਾਇਜ ਮੰਗਾਂ ਨੂੰ ਪੂਰਾ ਕਰਨਗੇ।

ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਮਨਜੀਤ ਕੌਰ ਨੇ ਮੰਗਾਂ ਬਾਬਤ ਦੱਸਦਿਆਂ ਕਿਹਾ ਕਿ ਸਾਨੂੰ ਆਂਗਣਵਾੜੀਆਂ ਵਿੱਚ 3-6 ਸਾਲ ਦੇ ਬੱਚੇ ਵਾਪਸ ਕੀਤੇ ਜਾਣ ਅਤੇ ਨਾਲ ਹੀ ਪ੍ਰੀ ਨਰਸਰੀ ਦਾ ਦਰਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਖਾਣਾ ਅਤੇ ਬਾਲਣ ਆਦਿ ਦੇ ਫੰਡ ਮੁਹੱਈਆ ਕਰਵਾਏ ਜਾਣ।

ਇਹ ਵੀ ਪੜ੍ਹੋ: ਜਲੰਧਰ: ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕਿਸਾਨਾਂ ਦੇ ਹੱਕ 'ਚ ਕੀਤਾ ਚੱਕਾ ਜਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.