ETV Bharat / state

ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ

author img

By

Published : May 9, 2023, 9:47 AM IST

ਜਲੰਧਰ ਲੋਕ ਸਭਾ ਸੀਟ ਉੱਤੇ ਜਿਮਨੀ ਚੋਣ ਲਈ ਭਲਕੇ ਵੋਟਿੰਗ ਹੋਵੇਗੀ, ਜਿਸ ਦੇ 13 ਮਈ ਨੂੰ ਨਤੀਜੇ ਆਉਣਗੇ। ਦੱਸ ਦਈਏ ਕਿ ਵੋਟਿੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 10 ਮਈ ਨੂੰ ਜਲੰਧਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।

Jalandhar by election
Jalandhar by election

ਚੰਡੀਗੜ੍ਹ: ਜਲੰਧਰ ਵਿੱਚ ਭਲਕੇ ਲੋਕ ਸਭਾ ਉਪ ਚੋਣ ਲਈ ਵੋਟਿੰਗ ਹੋਵੇਗੀ। ਵੋਟਿੰਗ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤਿਆਰੀ ਮੁਕੰਮਲ ਕਰ ਲਈ ਹੈ ਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜਲੰਧਰ ਲੋਕ ਸਭਾ ਸੀਟ ਲਈ ਹੋ ਰਹੀ ਉੱਪ ਚੋਣ ਦੇ ਕਾਰਨ ਹਲਕੇ ਵਿੱਚ ਸਥਿਤ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 10 ਮਈ 2023 ਨੂੰ ਸਥਾਨਕ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਹੈ।


ਜਲੰਧਰ ਲੋਕ ਸਭਾ ਦੇ 16 ਲੱਖ ਤੋਂ ਜ਼ਿਆਦਾ ਵੋਟਰ: ਜਲੰਧਰ ਲੋਕ ਸਭਾ ਸੀਟ 'ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ। ਜਿਸ ਵਿੱਚ 38 ਹਜ਼ਾਰ 313 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ ਜਦਕਿ 10 ਹਜ਼ਾਰ 526 ਅਪਾਹਜ ਹਨ। ਜਲੰਧਰ ਵਿਚ 8 ਲੱਖ 43 ਹਜ਼ਾਰ 229 ਵੋਟਰਸ ਹਨ, 7 ਲੱਖ 75 ਹਜ਼ਾਰ 173 ਔਰਤ ਵੋਟਰ ਹਨ ਅਤੇ 40 ਅਪਾਹਿਜ ਵੋਟਰਸ ਹਨ।



ਲੇਡੀਜ਼ ਸਪੈਸ਼ਲ ਬੂਥ ਵੀ ਬਣਾਏ ਜਾਣਗੇ: ਜਲੰਧਰ ਵਿੱਚ ਕੁੱਲ 1972 ਪੋਲੰਿਗ ਸਟੇਸ਼ਨ ਬਣਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਵੈਬ ਕੈਮਰਾਸ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਔਰਤਾਂ ਲਈ ਅਲੱਗ ਤੋਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਹਨਾਂ ਬੂਥਾਂ ਦਾ ਪ੍ਰਬੰਧਨ ਸਿਰਫ਼ ਔਰਤਾਂ ਹੀ ਕਰਨਗੀਆਂ। ਪਿੰਗਲਵਾੜਾ ਦੇ ਵਿਚ ਅਪਾਹਿਜ ਵਿਅਕਤੀਆਂ ਲਈ ਵੀ ਬੂਥ ਬਣਾਇਆ ਗਿਆ ਹੈ ਜਿਸਦੀ ਨਿਗਰਾਨੀ ਅਪਾਹਿਜ ਵਿਅਕਤੀ ਵੱਲੋਂ ਹੀ ਕੀਤੀ ਜਾਵੇਗੀ।

ਜਲੰਧਰ ਜ਼ਿਲ੍ਹੇ ਵਿੱਚ ਭਲਕੇ ਰਹੇਗੀ ਛੁੱਟੀ: ਪੰਜਾਬ ਸਰਾਕਰ ਵਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਜੇਕਰ ਕੋਈ ਸਰਕਾਰੀ ਕਰਮਚਾਰੀ ਜਲੰਧਰ ਲੋਕ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦਾ ਹੈ ਤਾਂ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 10 ਮਈ, 2023 (ਬੁੱਧਵਾਰ) ਦੀ ਵਿਸੇਸ਼ ਛੁੱਟੀ ਲੈ ਸਕਦਾ ਹੈ। ਇਹ ਛੁੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।

  1. Heritage Street Blast: ਹੈਰੀਟੇਜ ਸਟਰੀਟ ਧਮਾਕਾ ਮਾਮਲੇ ਵਿੱਚ NIA ਦੀ ਐਂਟਰੀ, ਦੇਰ ਰਾਤ ਕੀਤਾ ਘਟਨਾ ਵਾਲੀ ਥਾਂ ਦਾ ਮੁਆਇਨਾ
  2. Gold Silver : RBI ਨੇ ਵਿਦੇਸ਼ਾਂ 'ਚ ਜਮ੍ਹਾ ਕਰਵਾਇਆ ਇੰਨਾ ਟਨ ਸੋਨਾ, ਜਾਣੋ ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ਦਾ ਹਾਲ
  3. ਹੁਣ ਇਸ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵਰਤਣਾ ਪਵੇਗਾ JIO ਸਿਮ ਕਾਰਡ, ਜਾਣੋ ਕਾਰਨ

19 ਉਮੀਦਵਾਰ ਚੋਣ ਮੈਦਾਨ 'ਚ: ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ। ਜਿਸ ਕਾਰਨ ਇਥੇ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 4 ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ। ਜਿਹਨਾਂ ਤੋਂ ਇਲਾਵਾ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ ਤੋਂ ਡਾ. ਸੁਖਵਿੰਦਰ ਸੁੱਖੀ। ਇਹਨਾਂ 4 ਤੋਂ ਇਲਾਵਾ 15 ਹੋਰ ਉਮੀਦਵਾਰ ਚੋਣ ਮੈਦਾਨ 'ਚ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.