ETV Bharat / state

ਸ੍ਰੀ ਗੁਰੂ ਰਵੀਦਾਸ ਜੈਅੰਤੀ ਮੌਕੇ ਵਾਰਾਣਸੀ ਸਪੈਸ਼ਲ ਰੇਲ ਜਲੰਧਰ ਤੋਂ ਰਵਾਨਾ

author img

By

Published : Feb 14, 2022, 3:41 PM IST

ਸ੍ਰੀ ਗੁਰੂ ਰਵੀਦਾਸ ਜੈਅੰਤੀ ਮੌਕੇ ਵਾਰਾਣਸੀ ਸਪੈਸ਼ਲ ਰੇਲ ਜਲੰਧਰ ਤੋਂ ਰਵਾਨਾ
ਸ੍ਰੀ ਗੁਰੂ ਰਵੀਦਾਸ ਜੈਅੰਤੀ ਮੌਕੇ ਵਾਰਾਣਸੀ ਸਪੈਸ਼ਲ ਰੇਲ ਜਲੰਧਰ ਤੋਂ ਰਵਾਨਾ

ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਯੰਤੀ ਲਈ ਇੱਕ ਸਪੈਸ਼ਲ ਟ੍ਰੇਨ ਜਲੰਧਰ ਵਿਖੇ ਡੇਰਾ ਸੱਚਖੰਡ ਬੱਲਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਾਰਾਣਸੀ ਲਈ ਰਵਾਨਾ ਹੋਈ।

ਜਲੰਧਰ: 16 ਫਰਵਰੀ ਨੂੰ ਪੂਰੀ ਦੁਨੀਆਂ ਵਿੱਚ ਰਵਿਦਾਸ ਸਮਾਜ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਯੰਤੀ ਲਈ ਇੱਕ ਸਪੈਸ਼ਲ ਟ੍ਰੇਨ ਜਲੰਧਰ ਵਿਖੇ ਡੇਰਾ ਸੱਚਖੰਡ ਬੱਲਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਾਰਾਣਸੀ ਲਈ ਰਵਾਨਾ ਹੋਈ। ਇਸ ਗੱਡੀ ਵਿੱਚ ਡੇਰਾ ਸੱਚਖੰਡ ਬੱਲਾਂ ਤੋਂ ਸੰਤ ਨਿਰੰਜਨ ਦਾਸ ਜੀ ਹਜ਼ਾਰਾਂ ਸ਼ਰਧਾਲੂਆਂ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਵੱਲ ਰਵਾਨਾ ਹੋ ਗਏ।

ਇਸ ਮੌਕੇ ਜਲੰਧਰ ਰੇਲਵੇ ਸਟੇਸ਼ਨ ਤੋਂ ਵਾਰਾਨਸੀ ਜਾਣ ਵਾਲੀ ਇਸ ਟ੍ਰੇਨ ਨੂੰ ਫੁੱਲਾਂ ਅਤੇ ਰੰਗ ਬਰੰਗੇ ਕਾਗਜ਼ਾਂ ਇਸ ਦੇ ਨਾਲ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਫੋਟੋਆਂ ਲਗਾ ਕੇ ਖੂਬ ਸਜਾਇਆ ਗਿਆ। ਜਿੱਥੇ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਟ੍ਰੇਨ ਵਿੱਚ ਬੈਠ ਕੇ ਕਾਂਸੀ ਲਈ ਰਵਾਨਾ ਹੋਏ, ਉਸ ਦੇ ਦੂਸਰੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਢੋਲ ਵਾਜੇ ਵਜਾ ਸੰਗਤਾਂ ਇਨ੍ਹਾਂ ਨੂੰ ਰਵਾਨਾ ਕਰਨ ਲਈ ਪੁੱਜੀਆਂ।

ਸ੍ਰੀ ਗੁਰੂ ਰਵੀਦਾਸ ਜੈਅੰਤੀ ਮੌਕੇ ਵਾਰਾਣਸੀ ਸਪੈਸ਼ਲ ਰੇਲ ਜਲੰਧਰ ਤੋਂ ਰਵਾਨਾ

ਜ਼ਿਕਰਯੋਗ ਹੈ ਕਿ ਹਰ ਸਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਇਹ ਸਪੈਸ਼ਲ ਟਰੇਨ ਜਲੰਧਰ ਤੋਂ ਚਲਦੀ ਹੈ, ਟ੍ਰੇਨ ਵਿਚ ਸਿਰਫ ਜਲੰਧਰ ਹੀ ਨਹੀਂ ਬਲਕਿ ਪੂਰੇ ਦੇਸ਼ ਤੇ ਵਿਦੇਸ਼ਾਂ ਤੋਂ ਸੰਗਤ ਪਹੁੰਚ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਦੀ ਹੈ। ਇਸ ਟ੍ਰੇਨ ਦੇ ਰਵਾਨਾ ਹੋਣ 'ਤੇ ਸ਼ਰਧਾਲੂਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਸ਼ਰਧਾਲੂਆਂ ਨੇ ਕਿਹਾ ਕਿ ਇਹ ਹਰ ਸਾਲ ਇਸੇ ਤਰ੍ਹਾਂ ਰਵਿਦਾਸ ਜਯੰਤੀ ਦੇ ਮੌਕੇ ਤੇ ਉਨ੍ਹਾਂ ਦੇ ਜਨਮ ਥਾਂ ਜਾ ਕੇ ਨਤਮਸਤਕ ਹੁੰਦੇ ਹਨ।

ਇਹ ਵੀ ਪੜੋ:- ਰਵਨੀਤ ਬਿੱਟੂ ਦੇ ਬਿਆਨ 'ਤੇ ਸਿਸੋਦੀਆ ਦਾ ਪਲਟਵਾਰ, ਕਿਹਾ-ਕਾਂਗਰਸ ਦੇ ਆਗੂ ਖੁਦ ਵਿਕੇ ਹੋਏ

ETV Bharat Logo

Copyright © 2024 Ushodaya Enterprises Pvt. Ltd., All Rights Reserved.