ETV Bharat / state

ਬਿਜਲੀ ਦਫਤਰ ਨੂੰ ਚੋਰਾਂ ਵੱਲੋਂ ਹਾਈਵੋਲਟੇਜ ਝਟਕਾ, ਕੈਸ਼ੀਅਰ ਦੇ ਗੱਲੇ ਵਿੱਚੋਂ ਚੋਰੀ ਕੀਤੀ ਲੱਖਾਂ ਦੀ ਨਕਦੀ

author img

By

Published : Oct 18, 2022, 7:54 PM IST

Thieves stole from electricity office in Jalandhar, escaped with lakhs of rupees
ਬਿਜਲੀ ਦਫਤਰ ਨੂੰ ਚੋਰਾਂ ਵੱਲੋਂ ਹਾਈਵੋਲਟੇਜ ਝਟਕਾ, ਕੈਸ਼ੀਅਰ ਦੇ ਗੱਲੇ ਵਿੱਚੋਂ ਚੋਰੀ ਕੀਤੀ ਲੱਖਾਂ ਦੀ ਨਕਦੀ

ਚੋਰਾਂ ਨੇ ਜਲੰਧਰ ਦੇ ਸੈਂਟਰਲ ਟਾਊਨ ਇਲਾਕੇ (Central town area of Jalandhar) ਵਿੱਚੋਂ ਇੱਕ ਬਿਜਲੀ ਦਫਤਰ ਨੂੰ ਨਿਸ਼ਾਨਾ ਬਣਾਉਂਦਿਆ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ (Cash theft of lakhs of rupees) ਲਈ। ਬਿਜਲੀ ਦਫਤਰ ਦੇ ਕੈਸ਼ੀਅਰ ਮੁਤਾਬਿਕ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਗਿਆ ਸੀ ਅਤੇ ਦਫਤਰ ਵਿੱਚ ਕੋਈ ਨਹੀਂ ਸੀ ।

ਜਲੰਧਰ: ਜ਼ਿਲ੍ਹਾ ਜਲੰਧਰ ਦੇ ਸੈਂਟਰਲ ਟਾਊਨ ਇਲਾਕੇ (Central town area of Jalandhar) ਵਿਚ ਇਕ ਬਿਜਲੀ ਦਫਤਰ (Electricity office) ਅੰਦਰ ਅੱਜ ਉਸ ਵੇਲੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਰਕਮ ਉੱਤੇ ਹੱਥ ਸਾਫ ਕਰ ਦਿੱਤਾ ਗਿਆ ਜਦ ਬਿਜਲੀ ਦਫਤਰ ਦਾ ਕੈਸ਼ੀਅਰ ਨਿਤਿਨ ਖਾਣਾ ਖਾਣ ਲਈ ਬਾਹਰ ਗਿਆ ਹੋਇਆ ਸੀ ।

ਜਲੰਧਰ ਬਿਜਲੀ ਦਫਤਰ ਦੇ ਕੈਸ਼ੀਅਰ (Jalandhar Electricity Office Cashier) ਨਿਤਿਨ ਦੇ ਮੁਤਾਬਕ ਉਸ ਦੇ ਕੋਲ ਲੋਕ ਸਵੇਰ ਤੋਂ ਆ ਕੇ ਬਿਜਲੀ ਦੇ ਬਿੱਲ ਜਮ੍ਹਾਂ ਕਰਾ ਰਹੇ ਸਨ। ਦੁਪਹਿਰ ਕਰੀਬ ਡੇਢ ਵਜੇ ਉਹ ਕਰੀਬ ਦੋ ਲੱਖ ਚੌਂਹਠ ਹਜ਼ਾਰ ਰੁਪਏ ਦੀ ਰਕਮ ਆਪਣੇ ਦਰਾਜ ਵਿੱਚ ਰੱਖ ਕੇ ਉਸ ਨੂੰ ਤਾਲਾ ਲਗਾ ਕੇ ਖਾਣਾ ਖਾਣ ਚਲਾ ਗਿਆ ਜਦ ਉਹ ਖਾਣਾ ਖਾ ਕੇ ਵਾਪਿਸ ਆਇਆ ਦਰਵਾਜ਼ੇ ਦੀ ਕੁੰਡੀ ਲੱਗੀ ਹੋਈ ਸੀ ਲੇਕਿਨ ਉਹ ਦਰਾਜ ਜਿਸ ਵਿੱਚ ਪੈਸੇ ਪਏ ਹੋਏ ਸੀ ਉਸ ਨੂੰ ਤੋੜ ਕੇ ਚੋਰਾਂ ਵੱਲੋਂ ਕਰੀਬ ਦੋ ਲੱਖ ਚੌਂਹਠ ਹਜ਼ਾਰ ਰੁਪਏ ਚੋਰੀ ਕਰ ਲਏ ਗਏ ਸਨ

ਬਿਜਲੀ ਦਫਤਰ ਨੂੰ ਚੋਰਾਂ ਵੱਲੋਂ ਹਾਈਵੋਲਟੇਜ ਝਟਕਾ, ਕੈਸ਼ੀਅਰ ਦੇ ਗੱਲੇ ਵਿੱਚੋਂ ਚੋਰੀ ਕੀਤੀ ਲੱਖਾਂ ਦੀ ਨਕਦੀ

ਨਿਤਿਨ ਨੇ ਕਿਹਾ ਕਿ ਬਿਜਲੀ ਦਫਤਰਾਂ ਵਿਚ ਲੋਕ ਲੱਖਾਂ ਰੁਪਏ ਦੀ ਰਕਮ ਜਮ੍ਹਾਂ ਕਰਾਉਣ ਆਉਂਦੇ ਹਨ ਪਰ ਬਿਜਲੀ ਦਫਤਰ ਵਿੱਚ ਸੀ ਸੀ ਟੀ ਵੀ ਕੈਮਰਾ (CCTV camera in electricity office) ਨਾ ਹੋਣ ਕਰਕੇ ਅੱਜ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹੈ।

ਉਧਰ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਕਰੀਬ ਚਾਰ ਘੰਟੇ ਬਾਅਦ ਆਈ ਪੁਲਿਸ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ (Department of Electricity) ਵੱਲੋਂ ਪੁਲੀਸ ਨੂੰ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਉਹ ਮੌਕੇ ਉੱਤੇ ਪਹੁੰਚ ਗਏ। ਫਿਲਹਾਲ ਚੋਰੀ ਦੀ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਐੱਸ ਐੱਚ ਓ ਕਮਲਜੀਤ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਮੌਕੇ ਦੀ ਪੂਰੀ ਜਾਂਚ ਕੀਤੀ ਹੈ ਅਤੇ ਹੁਣ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਚੋਰਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ: ਸਾਬਕਾ ਸਰਪੰਚ ਨੇ ਬੀਡੀਪੀਓ ਦਫਤਰ ਉੱਤੇ ਲਗਾਏ ਨਾਜਾਇਜ ਪਰਚਾ ਚਰਜ ਕਰਨ ਦੇ ਇਲਜ਼ਾਮ





ETV Bharat Logo

Copyright © 2024 Ushodaya Enterprises Pvt. Ltd., All Rights Reserved.