ਦੇਖੋ ਅੰਡੇ ਚੋਰੀ ਕਰਦਾ ਪੁਲਿਸ ਮੁਲਾਜ਼ਮ... ਵੀਡੀਓ ਹੋ ਰਹੀ ਹੈ ਖ਼ਬੂ ਵਾਈਰਲ

author img

By

Published : May 13, 2021, 9:21 PM IST

ਆਂਡੇ ਚੋਰੀ ਕਰਦਾ ਪੁਲਿਸ ਮੁਲਾਜ਼ਮ

ਇਸ ਵਾਈਰਲ ਹੋ ਰਹੀ ਵੀਡੀਓ ’ਚ ਇੱਕ ਪੁਲਿਸ ਮੁਲਾਜ਼ਮ ਰੇਹੜੀ ਤੋਂ ਆਂਡੇ ਚੋਰੀ ਕਰਦਾ ਵਿਖਾਈ ਦਿੰਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਸਰੇਆਮ ਚੱਲਦੀ ਸੜਕ ’ਤੇ ਲੋਕਾਂ ਸਾਹਮਣੇ ਇਹ ਮੁਲਾਜ਼ਮ ਕਿੰਨੀ ਸਫ਼ਾਈ ਨਾਲ ਆਪਣੇ ਕੰਮ ਨੂੰ ਅੰਜ਼ਾਮ ਦੇ ਰਿਹਾ ਹੈ।

ਜਲੰਧਰ: ਖਾਕੀ ਵਰਦੀ ਵਾਲੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ, ਹਰ ਰੋਜ਼ ਮੀਡੀਆ ’ਚ ਬਦਨਾਮੀ ਖੱਟਣ ਦੇ ਬਾਵਜੂਦ ਸਬਕ ਨਹੀਂ ਲੈ ਰਹੇ । ਜਾਪਦਾ ਤਾਂ ਇਉਂ ਹੈ ਵੀ ਜਿਵੇਂ ਕੋਰੋਨਾ ਕਾਲ ’ਚ ਸਭ ਤੋਂ ਜ਼ਿਆਦਾ ਆਰਥਿਕ ਮਦਦ ਦੀ ਜ਼ਰੂਰ ਇਨ੍ਹਾਂ ਪੁਲਿਸ ਵਾਲਿਆਂ ਨੂੰ ਹੈ। ਸਰਕਾਰ ਦੁਆਰਾ ਦਿੱਤੀ ਜਾਂਦੀ ਤਨਖ਼ਾਹ ਨਾਲ ਇਨ੍ਹਾਂ ਦਾ ਢਿੱਡ ਹੀ ਨਹੀਂ ਭਰਦਾ।

ਆਂਡੇ ਚੋਰੀ ਕਰਦਾ ਪੁਲਿਸ ਮੁਲਾਜ਼ਮ

ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ’ਚ ਇੱਕ ਪੁਲਿਸ ਮੁਲਾਜ਼ਮ ਰੇਹੜੀ ਤੋਂ ਆਂਡੇ ਚੋਰੀ ਕਰਦਾ ਵਿਖਾਈ ਦਿੰਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਸਰੇਆਮ ਚੱਲਦੀ ਸੜਕ ’ਤੇ ਲੋਕਾਂ ਸਾਹਮਣੇ ਇਹ ਮੁਲਾਜ਼ਮ ਕਿੰਨੀ ਸਫ਼ਾਈ ਨਾਲ ਆਪਣੇ ਕੰਮ ਨੂੰ ਅੰਜ਼ਾਮ ਦੇ ਰਿਹਾ ਹੈ।

ਹਾਂਲਾਕਿ ਇਹ ਵੀਡੀਓ ਜਲੰਧਰ ਦੇ ਆਸ ਪਾਸ ਦੀ ਦੱਸੀ ਜਾ ਰਹੀ ਹੈ, ਪਰ ਈ ਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।

ਜੇਕਰ ਇਹੋ ਜਿਹਾ ਪੁਲਿਸ ਦਾ ਚਿਹਰਾ ਲੋਕਾਂ ਸਾਹਮਣੇ ਆਏਗਾ ਤਾਂ ਆਮ ਲੋਕ ਵੀ ਚੋਰੀ ਕਰਨ ਤੋਂ ਪ੍ਰਹੇਜ ਨਹੀਂ ਕਰਨਗੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਹੀ ਮੁਲਾਜ਼ਮ ਇਹੋ ਜਿਹੇ ਕਿਰਦਾਰ ਦੇ ਮਾਲਕ ਹਨ, ਪਰ ਇਹੋ ਜਿਹੇ ਮਾੜ੍ਹੇ ਪੁਲਿਸ ਮੁਲਾਜ਼ਮਾਂ ਕਾਰਨ ਲੋਕ ਸਾਰੇ ਵਿਭਾਗ ਦੇ ਕਰਮਚਾਰੀਆਂ ’ਤੇ ਉਂਗਲ ਉਠਾਉਂਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਹੋ ਜਿਹੇ ਕਿਰਦਾਰ ਦੇ ਮੁਲਾਜ਼ਮ ਨੂੰ ਸਜ਼ਾ ਮਿਲਦੀ ਹੈ ਜਾ ਫੇਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.