ETV Bharat / state

ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ

author img

By

Published : Jul 24, 2021, 11:24 AM IST

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਜੀ ਮਨਜੀਤ ਕੌਰ ਨੇ ਵੀ ਟੀਮ ਨੂੰ ਵਧਾਈ ਅਤੇ ਆਪਣਾ ਅਸ਼ੀਰਵਾਦ ਦਿੱਤਾ। ਉਨ੍ਹਾਂ ਮੁਤਾਬਕ ਉਹ ਸਵੇਰ ਤੋਂ ਹੀ ਅਰਦਾਸ ਕਰ ਰਹੀ ਸੀ ਕਿ ਟੀਮ ਇਹ ਮੈਚ ਜਿੱਤ ਜਾਵੇ। ਮਨਜੀਤ ਕੌਰ ਨੇ ਪੂਰੀ ਤਿਆਰੀ ਲਈ ਵਧਾਈ ਦਿੰਦੇ ਹੋਏ ਅਗਲੇ ਮੈਚ ਵਿੱਚ ਜਿੱਤ ਦਾ ਆਸ਼ੀਰਵਾਦ ਦਿੱਤਾ।

ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ
ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ

ਜਲੰਧਰ : ਜਪਾਨ ਵਿੱਚ ਹੋ ਰਹੇ ਟੋਕੀਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲੇ ਮੈਚ ਵਿੱਚ ਜਿੱਤ ਹਾਸਲ ਕਰਕੇ ਆਪਣਾ ਖਾਤਾ ਖੋਲ੍ਹ ਦਿੱਤਾ ਹੈ। ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 3-2 ਨਾਲ ਹਰਾ ਕੇ ਇਸ ਮੈਚ ਨੂੰ ਜਿੱਤ ਲਿਆ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਜੀ ਮਨਜੀਤ ਕੌਰ ਨੇ ਵੀ ਟੀਮ ਨੂੰ ਵਧਾਈ ਅਤੇ ਆਪਣਾ ਅਸ਼ੀਰਵਾਦ ਦਿੱਤਾ। ਉਨ੍ਹਾਂ ਮੁਤਾਬਕ ਉਹ ਸਵੇਰ ਤੋਂ ਹੀ ਅਰਦਾਸ ਕਰ ਰਹੀ ਸੀ ਕਿ ਟੀਮ ਇਹ ਮੈਚ ਜਿੱਤ ਜਾਵੇ। ਮਨਜੀਤ ਕੌਰ ਨੇ ਪੂਰੀ ਤਿਆਰੀ ਲਈ ਵਧਾਈ ਦਿੰਦੇ ਹੋਏ ਅਗਲੇ ਮੈਚ ਵਿੱਚ ਜਿੱਤ ਦਾ ਆਸ਼ੀਰਵਾਦ ਦਿੱਤਾ।

ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ

ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਵਿਰੁੱਧ ਖੇਡਿਆ। ਪੂਲ ਏ ਮੈਚ ਵਿੱਚ ਰੁਪਿੰਦਰਪਾਲ ਸਿੰਘ ਦੇ ਇੱਕ ਗੋਲ ਅਤੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਪੂਲ ਏ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਸ਼ੁਰੂਆਤ ਵਿੱਚ ਮੈਚ ਰੋਮਾਂਚਕ ਰਿਹਾ। ਮੈਚ ਦੇ ਸ਼ੁਰੂ ਵਿਚ ਮਾੜੀ ਸ਼ੁਰੂਆਤ ਹੋਈ ਪਰ ਉਸ ਤੋਂ ਬਾਅਦ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਭਾਰਤ ਨੇ ਮੈਚ ਆਪਣੇ ਹੱਕ ਵਿੱਚ ਕੀਤਾ।

ਇਹ ਵੀ ਪੜ੍ਹੋ:Tokyo Olympics : ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਦਿੱਤੀ ਮਾਤ

ਨਿਊਜ਼ੀਲੈਂਡ ਦੀ ਟੀਮ ਵਿਚ ਕੇਨ ਰਸਲ (6 ਵੇਂ ਮਿੰਟ) ਅਤੇ ਸਟੀਫਨ ਜੇਨਸ (43 ਵੇਂ ਮਿੰਟ) ਨੇ ਆਪਣੀ ਟੀਮ ਲਈ ਗੋਲ ਕੀਤੇ ਪਰ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਅਸਫਲ ਰਹੇ।

ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਆਸਟਰੇਲੀਆ ਖਿਲਾਫ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.