ETV Bharat / state

ਪੰਜਾਬ ਦੇ ਇਸ ਇਲਾਕੇ 'ਚ ਪਰਾਲੀ ਤੋਂ ਬਣਦੀ ਆ ਬਿਜਲੀ, ਵੇਖੋ ਖਾਸ ਰਿਪੋਰਟ

author img

By

Published : Nov 3, 2022, 9:31 PM IST

Updated : Nov 3, 2022, 10:56 PM IST

ਜਲੰਧਰ ਦੇ ਨਕੋਦਰ ਇਲਾਕੇ ਦੇ ਪਿੰਡ ਬੀਰ ਵਿਖੇ ਕਿਸਾਨਾਂ ਦੁਆਰਾ ਵੇਚੀ ਜਾਂਦੀ ਪਰਾਲੀ ਨਾਲ 'ਗ੍ਰੀਨ ਪਲੈਨੈੱਟ ਐਨਰਜੀ ਪ੍ਰਾਈਵੇਟ ਲਿਮਟਿਡ' Green Planet Energy Pvt Bir village ਵਿੱਚ ਹਰ ਰੋਜ 6000 ਯੂਨਿਟ ਬਿਜਲੀ ਵੀ ਪੈਦਾ ਹੋ ਰਹੀ ਹੈ। Straw generates electricity in Bir village

Straw generates electricity in Bir village
Straw generates electricity in Bir village

ਜਲੰਧਰ: ਜਲੰਧਰ ਦੇ ਨਕੋਦਰ ਇਲਾਕੇ ਦਾ ਬੀਰ ਪਿੰਡ ਇਸ ਵੇਲੇ ਪੂਰੇ ਦੋਆਬਾ ਇਲਾਕੇ ਲਈ ਇੱਕ ਮਿਸਾਲ ਬਣਿਆ ਹੋਇਆ ਹੈ। ਇਸ ਪਿੰਡ ਦੇ ਅੰਦਰ ਪਰਾਲੀ ਨਾਲ ਤਿਆਰ ਹੋਣ ਵਾਲੀ ਬਿਜਲੀ ਦੇ ਪ੍ਰਾਜੈਕਟ ਲੱਗੇ ਹੋਣ ਕਰਕੇ ਕਿਸਾਨ ਹੁਣ ਆਪਣੀ ਪਰਾਲੀ ਇੱਥੇ ਵੇਚ ਰਹੇ ਹਨ। ਇਸ ਦੇ ਨਾਲ ਨਾ ਸਿਰਫ਼ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ, ਬਲਕਿ ਰੋਜ਼ ਦੀ 6000 ਯੂਨਿਟ ਬਿਜਲੀ ਵੀ ਪੈਦਾ ਹੋ ਰਹੀ ਹੈ। ਗ੍ਰੀਨ ਪਲੈਨੈੱਟ ਐਨਰਜੀ ਪ੍ਰਾਈਵੇਟ ਲਿਮਟਿਡ Green Planet Energy Pvt Bir village ਨਾਮ ਦਾ ਇਹ ਪ੍ਰੋਜੈਕਟ ਅੱਜ ਹਜ਼ਾਰਾਂ ਕਿਸਾਨਾਂ ਨੂੰ ਫ਼ਾਇਦਾ ਦੇ ਰਿਹਾ ਹੈ। Straw generates electricity in Bir village

ਪੰਜਾਬ ਦੇ ਇਸ ਇਲਾਕੇ 'ਚ ਪਰਾਲੀ ਤੋਂ ਬਣਦੀ ਆ ਬਿਜਲੀ, ਵੇਖੋ ਖਾਸ ਰਿਪੋਰਟ



ਪਰਾਲੀ ਨਾਲ ਬਿਜਲੀ ਤਿਆਰ ਕਰਨ ਵਾਲਾ ਇਹ ਪਿੰਡ ਬਣਿਆ ਮਿਸਾਲ :- ਇਕ ਪਾਸੇ ਜਿੱਥੇ ਅੱਜਕੱਲ੍ਹ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਦੇ ਦੂਸਰੇ ਪਾਸੇ ਇਸੇ ਪਰਾਲੀ ਨਾਲ ਬਿਜਲੀ ਪੈਦਾ ਕਰਕੇ ਜਲੰਧਰ ਦੇ ਨਕੋਦਰ ਇਲਾਕੇ ਦਾ ਵੀਰ ਪਿੰਡ ਅੱਜ ਇੱਕ ਵੱਡੀ ਮਿਸਾਲ ਬਣਿਆ ਹੋਇਆ ਹੈ। ਪਿੰਡ ਵਿੱਚ ਲੱਗਾ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲਾ ਪਾਵਰ ਪਲਾਂਟ ਇਨ੍ਹਾਂ ਦਿਨਾਂ ਵਿਚ 24 ਘੰਟੇ ਕੰਮ ਕਰ ਰਿਹਾ ਹੈ।

ਕਿਸਾਨ ਇੱਥੇ ਹਜ਼ਾਰਾਂ ਟਨ ਪਰਾਲੀ ਗੱਠੇ ਬਣਵਾ ਬਣਵਾ ਕੇ ਕੁਰਾਲੀ ਵਿੱਚ ਲਿਆ ਰਹੇ ਨੇ ਅਤੇ ਇਹ ਪਾਵਰ ਪ੍ਰੋਜੈਕਟ ਰੋਜ਼ ਦੀ ਕਰੀਬ 6000 ਯੂਨਿਟ ਬਿਜਲੀ ਜਿਸ ਨੂੰ 6 ਮੈਗਾਵਾਟ ਵੀ ਕਿਹਾ ਜਾ ਸਕਦਾ ਹੈ ਪੈਦਾ ਕਰ ਰਿਹਾ ਹੈ। ਪਿੰਡ ਵਿੱਚ ਲੱਗੇ ਇਸ ਪਾਵਰ ਪਲਾਂਟ ਜਿਸ ਵਿੱਚ ਕਰੀਬ 50 ਕਿਲੋਮੀਟਰ ਦੇ ਇਲਾਕੇ ਤੋਂ ਕਿਸਾਨ ਪਰਾਲੀ ਲੈ ਕੇ ਕਿਸਾਨ ਇੱਥੇ ਪਰਾਲੀ ਵੇਚ ਰਹੇ ਹਨ।





2013 ਨੂੰ ਹੋਈ ਸੀ ਇਸ ਪਾਵਰ ਪਲਾਂਟ ਦੀ ਸੁਰੂਆਤ :- ਇਸ ਪਾਵਰ ਪਲਾਂਟ ਦੇ ਅਧਿਕਾਰੀ ਦੱਸਦੇ ਹਨ ਕਿ ਇਸ ਪਾਵਰ ਪਲਾਂਟ ਦੀ ਸ਼ੁਰੂਆਤ 2013 ਵਿੱਚ ਹੋਈ ਸੀ ਅਤੇ ਪਰਾਲੀ ਨਾਲ ਬਿਜਲੀ ਪੈਦਾ ਕਰਨੀ ਇੱਥੇ 2018 ਨੂੰ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲੇ ਮੱਕੀ, ਚਰ੍ਹੀ ਵਰਗੀਆਂ ਹੋਰ ਫ਼ਸਲਾਂ ਦੀ ਵੇਸਟ ਇੱਥੇ ਬਿਜਲੀ ਪੈਦਾ ਕੀਤੀ ਜਾਂਦੀ ਸੀ। ਉਨ੍ਹਾਂ ਦੇ ਮੁਤਾਬਕ ਪਿਛਲੇ ਸਾਲ ਇਸ ਪਾਵਰ ਪਲਾਂਟ ਵਿੱਚ 23000 ਹਜ਼ਾਰ ਟਨ ਪਰਾਲੀ ਆਈ ਸੀ, ਜੋ ਇਸ ਵਾਰ ਵੱਧ ਕੇ 45000 ਟਨ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਪਾਵਰ ਪਲਾਂਟ ਦੀ ਕਪੈਸਿਟੀ ਕਰੀਬ 60 ਹਜ਼ਾਰ ਟਨ ਹੈ। ਉਨ੍ਹਾਂ ਮੁਤਾਬਕ ਜੇਕਰ ਇਸ ਪਾਵਰ ਪਲਾਂਟ ਨੂੰ 60 ਹਜ਼ਾਰ ਟਨ ਪਰਾਲੀ ਮਿਲ ਜਾਂਦੀ ਹੈ ਤਾਂ ਇਹ ਪਾਵਰ ਪਲਾਂਟ ਸਾਰਾ ਸਾਲ ਬਿਜਲੀ ਪੈਦਾ ਕਰ ਸਕਦਾ ਹੈ।





ਪਾਵਰ ਪਲਾਂਟ ਵਿੱਚ ਰੋਜ਼ ਇਸਤੇਮਾਲ ਹੁੰਦੀ ਹੈ 200 ਟਨ ਪਰਾਲੀ :- ਇਸ ਪਾਵਰ ਪਲਾਂਟ ਨੂੰ ਚਲਾਉਣ ਲਈ ਰੋਜ਼ 200 ਟਨ ਪਰਾਲੀ ਦਾ ਇਸਤੇਮਾਲ ਹੁੰਦਾ ਹੈ। ਇੱਥੇ ਕਰੀਬ ਡੇਢ ਸੌ ਲੋਕ ਨੇ ਜੋ ਇਸ ਪਾਵਰ ਪਲਾਂਟ ਵਿੱਚ ਕੰਮ ਕਰਦੇ ਹਨ। ਪਾਵਰ ਪਲਾਂਟ ਦੇ ਅਧਿਕਾਰੀਆਂ ਮੁਤਾਬਕ ਜਿੰਨੀ ਬਿਜਲੀ ਇੱਥੋਂ ਪੈਦਾ ਹੁੰਦੀ ਹੈ, ਉਸ ਨਾਲ ਕਰੀਬ 5 ਪਿੰਡਾਂ ਦੀ ਬਿਜਲੀ ਦੀ ਜ਼ਰੂਰਤ 18 ਸਾਲ ਪੂਰੀ ਕੀਤੀ ਜਾ ਸਕਦੀ ਹੈ। ਅੱਜ ਇਸ ਪਾਵਰ ਪਲਾਂਟ ਵਿੱਚ ਰੋਜ਼ ਕਰੀਬ 6 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ।




ਪਾਵਰ ਪਲਾਂਟ ਕਰਕੇ ਕਿਸਾਨਾਂ ਨੂੰ ਵੀ ਹੋ ਰਿਹਾ ਮੁਨਾਫ਼ਾ :- ਬੀਰ ਪਿੰਡ ਵਿੱਚ ਲੱਗੇ ਇਸ ਪਾਵਰ ਪਲਾਂਟ ਕਰਕੇ ਉਹ ਕਿਸਾਨ ਜੋ ਆਪਣੀ ਪਰਾਲੀ ਨੂੰ ਅੱਗ ਲਗਾ ਦਿੰਦੇ ਸੀ, ਹੁਣ ਇਸ ਤੋਂ ਮੁਨਾਫ਼ਾ ਕਮਾ ਰਹੇ ਹਨ। ਪਲਾਂਟ ਦੇ ਅਧਿਕਾਰੀਆਂ ਮੁਤਾਬਕ ਕਿਸਾਨਾਂ ਨੂੰ ਉਨ੍ਹਾਂ ਵੀ ਪਰਾਲੀ ਲਈ 167 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈਸੇ ਅਦਾ ਕੀਤੇ ਜਾਂਦੇ ਹਨ, ਜਿੰਨੇ ਟਨ ਪਰਾਲੀ ਏਥੇ ਕਿਸਾਨ ਲੈ ਕੇ ਆਉਂਦਾ ਹੈ ਉਸ ਦੀ ਕੀਮਤ ਦਾ 30 ਤੋਂ 40 ਪ੍ਰਸੈਂਟ ਭੁਗਤਾਨ ਪਹਿਲੇ ਹੀ ਕਰ ਦਿੱਤਾ ਜਾਂਦਾ ਹੈ ਭਾਰਤ ਤੇ ਬਾਕੀ ਬਕਾਇਆ ਉਸ ਨੂੰ ਕਿਸ਼ਤਾਂ ਵਿਚ 6 ਮਹੀਨਿਆਂ ਅੰਦਰ ਅਦਾ ਕਰ ਦਿੱਤਾ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਇੱਥੇ ਪੈਦਾ ਕੀਤੀ ਗਈ, ਬਿਜਲੀ ਸਰਕਾਰ ਨੂੰ 7 ਰੁਪੇ 95 ਪੈਸੇ ਦੇ ਹਿਸਾਬ ਨਾਲ ਸਰਕਾਰ ਨੂੰ ਵੇਚੀ ਜਾਂਦੀ ਹੈ।





ਜਲੰਧਰ ਤੋਂ ਇਲਾਵਾ ਹੋਰ ਥਾਵਾਂ ਉੱਤੇ ਵੀ ਲੱਗੇ ਨੇ ਇਹ ਪ੍ਰਾਜੈਕਟ:- ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ 13 ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਪਾਵਰ ਪਲਾਂਟ ਲੱਗੇ ਹੋਏ ਹਨ। ਜਿਸ ਵਿੱਚੋਂ 03 ਦੋਆਬਾ ਵਿੱਚ ਤੇ ਇਨ੍ਹਾਂ ਵਿਚੋਂ 01 ਜਲੰਧਰ ਦਾ ਇਕ ਪਾਵਰ ਪਲਾਂਟ ਵੀ ਸ਼ਾਮਲ ਹੈ। ਅਧਿਕਾਰੀਆਂ ਦੇ ਮੁਤਾਬਕ ਭਾਰਤ ਸਰਕਾਰ ਇਸ ਤਰ੍ਹਾਂ ਦੇ ਪਾਵਰ ਪਲਾਂਟ ਵੱਲ ਧਿਆਨ ਦੇਵੇ, ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਤਾਂ ਹੱਲ ਹੋ ਹੀ ਜਾਵੇਗੀ, ਇਸ ਦੇ ਨਾਲ-ਨਾਲ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਹੱਲ ਵੀ ਨਿਕਲ ਜਾਵੇਗਾ।

ਇਹ ਵੀ ਪੜੋ:- 'ਪਰਾਲੀ ਅੱਗ ਮਾਮਲੇ 'ਚ ਸਰਕਾਰ ਵੱਲੋਂ ਕਿਸਾਨਾਂ ਤੇ ਨੰਬਰਦਾਰਾਂ 'ਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼'

Last Updated : Nov 3, 2022, 10:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.