ETV Bharat / state

ਨਸ਼ਾ ਤਸਕਰੀ ਹੁਣ ਸਿਰਫ਼ 10-12 ਫ਼ੀਸਦੀ, ਪੁਲਿਸ ਤੇ ਬੀਐਸਐਫ਼ ਨੇ ਪਾਈ ਨੱਥ: ਖੇਡ ਮੰਤਰੀ

author img

By

Published : Dec 13, 2019, 5:10 PM IST

rana gurmeet singh sodhi in jalandhar, hockey players in olympic
ਫ਼ੋਟੋ

ਖੇਡ ਮੰਤਰੀ ਨੇ ਖੇਡ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਿਰਫ਼ 10-12 ਫ਼ੀਸਦੀ ਨਸ਼ਾ ਤਸਕਰੀ ਰਹਿ ਗਈ ਹੈ। ਪੰਜਾਬ ਪੁਲਿਸ ਵਲੋਂ ਤੇ ਸਰਹੱਦ ਉੱਤੇ ਕਾਫ਼ੀ ਹੱਦ ਤੱਕ ਨੱਥ ਪਾਈ ਗਈ ਹੈ।

ਜਲੰਧਰ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਰਵਾਰ ਨੂੰ ਜਲੰਧਰ ਦੇ ਖੇਡ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਜਲੰਧਰ ਦੇ ਸਨਅਤਕਾਰਾਂ ਨੇ ਉਨ੍ਹਾਂ ਨੂੰ ਪੇਸ਼ ਆਉਦੀਆਂ ਕਈ ਮੁਸ਼ਿਕਲਾਂ ਨਾਲ ਜਾਣੂ ਕਰਵਾਇਆ ਤੇ ਖੇਡ ਮੰਤਰੀ ਨੇ ਵੀ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਹੱਲ ਕੱਢਣ ਦਾ ਭਰੋਸਾ ਦਿਵਾਇਆ।

ਵੇਖੋ ਵੀਡੀਓ

ਜਲੰਧਰ ਦਾ ਖੇਡ ਉਦਯੋਗ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ, ਪਰ ਅੱਜ ਕੱਲ ਇਥੋਂ ਦੇ ਸਨਅਤਕਾਰ ਕਈ ਤਰ੍ਹਾਂ ਦੀਆਂ ਮੁਸ਼ਿਕਲਾਂ ਨਾਲ ਜੂਝ ਰਹੇ ਹਨ। ਇਸ ਦੇ ਚੱਲਦਿਆਂ ਜਲੰਧਰ ਦੇ ਖੇਡ ਸਨਅਤਕਾਰਾਂ ਨੇ ਪੰਜਾਬ ਦੇ ਖੇਡ ਮੰਤਰੀ ਨੂੰ ਆਪਣੀਆਂ ਮੁਸ਼ਿਕਲਾਂ ਨਾਲ ਜਾਣੂ ਕਰਵਾਇਆ।

ਰਾਜਾ ਵੜਿੰਗ ਦੇ ਪੰਜਾਬ ਕੈਬਿਨੇਟ ‘ਚ ਫੇਰਬਦਲ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਬਣਨ ਦੇ ਬਿਆਨ 'ਤੇ ਕਿਹਾ ਕਿ ਇਹ ਆਲਾਕਮਾਨ ਦੇ ਹੱਥ ‘ਚ ਹੈ। ਪੁਲਿਸ ਉੱਤੇ ਹੋ ਰਹੇ ਹਮਲਿਆਂ 'ਤੇ ਰਾਣਾ ਸੋਢੀ ਨੇ ਕਿਹਾ ਕੀ ਉਨ੍ਹਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਉਨ੍ਹਾਂ ਨੂੰ ਪਤਾ ਹੈ।
ਸਨਅਤਕਾਰਾਂ ਮੁਤਾਬਕ ਉਨ੍ਹਾਂ ਨੂੰ ਇੱਕ ਖੇਡ ਕਲਸਟਰ ਚਾਹੀਦਾ ਹੈ। ਇੰਡਸਟਰੀਅਲ ਪਾਰਕ ਤੇ ਬਰਲਟਨ ਪਾਰਕ ਨੂੰ ਦੁਬਾਰਾ ਬਣਾਉਣ ਤੋਂ ਇਲਾਵਾ ਕਈ ਹੋਰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ 'ਤੇ ਖੇਡ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹ ਇੱਥੇ ਜਰਮਨੀ ਤੇ ਅਮਰੀਕਾ ਦੇ ਮਾਹਿਰਾਂ ਨਾਲ ਗੱਲ ਕਰਕੇ ਰੀਸਰਚ ਅਤੇ ਡਿਵੇਲਪਮੈਂਟ ਬਣਾਉਗੇ।

ਪੰਜਾਬ ਪੰਚਾਇਤੀ ਜ਼ਮੀਨਾਂ ਨੂੰ ਰਿਕਵਾਰ ਕਰਕੇ ਇੰਡਸਟਰੀ ਨੂੰ ਦੇਵੇਗੀ। ਇਸ ਤੋਂ ਇਲਾਵਾ ਦਰਾਮਦ ਵਧਾਈ ਜਾਵੇਗੀ। ਜਲੰਧਰ ‘ਚ ਬਰਲਟਨ ਪਾਰਕ ਨੂੰ ਸਮਾਰਟ ਸਿਟੀ ਪ੍ਰੋਜੇਕਟ ਵਿੱਚ ਲੈ ਕੇ ਆਉਣਗੇ ਤੇ ਕੇਂਦਰ ਸਰਕਾਰ ਨੂੰ ਸਮਾਰਟ ਸਿਟੀ ਲਈ ਫੰਡ ਜਾਰੀ ਕਰਨ ਦੀ ਅਪੀਲ ਵੀ ਕਰਾਂਗੇ। ਹਾਕੀ ਖਿਲਾਡੀਆ 'ਤੇ ਲੱਗੇ ਬੈਨ 'ਤੇ ਖੇਡ ਮੰਤਰੀ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੇ ਹਾਕੀ ਇੰਡੀਆ ਦੇ ਨਰਿੰਦਰ ਬਤ੍ਰਾ ਨਾਲ ਗੱਲ ਕੀਤੀ ਤੇ ਜਲਦ ਹੀ ਇਸ 'ਤੇ ਉਹ ਆਪਣਾ ਨਰਮ ਰੁੱਖ ਅਪਣਾਉਣਗੇ।

ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ: ਅਸਮ ਵਿੱਚ ਲੱਗੇ ਕਰਫਿਊ 'ਚ ਦਿੱਤੀ ਗਈ ਢਿੱਲ, 2 ਪ੍ਰਦਰਸ਼ਨਕਾਰੀਆਂ ਦੀ ਮੌਤ

Intro:ਪੰਜਾਬ ਦੇ ਖੇਲ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਰਵਾਰ ਨੂੰ ਜਲੰਧਰ ਦੇ ਖੇਲ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ | ਜਲੰਧਰ ਦੇ ਉਦਯੋਗਪਤੀਆਂ ਨੇ ਉਹਨਾਂ ਨੂੰ ਆਉਣ ਵਾਲਿਆ ਕਈ ਮੁਸ਼ਿਕਲਾ ਨਾਲ ਜਾਣੂ ਕਰਵਾਇਆ ਤੇ ਖੇਲ ਮੰਤਰੀ ਨੇ ਵੀ ਉਹਨਾਂ ਨੂੰ ਜਲਦ ਹੀ ਉਹਨਾਂ ਦੀ ਮੰਗਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਹਾਲ ਕਰਣ ਦਾ ਭਰੋਸਾ ਦਿਵਾਇਆ | ਇਸ ਦੌਰਾਨ ਉਹਨਾਂ ਨੇ ਰਾਜਾ ਵੜਿੰਗ ਦੇ ਪੰਜਾਬ ਕੈਬਿਨੇਟ ‘ਚ ਫੇਰਬਦਲ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਬਣਨ ਦੇ ਬਿਆਨ ਤੇ ਕਿਹਾ ਕੀ ਇਹ ਆਲਕਮਾਨ ਦੇ ਹਥ ‘ਚ ਹੈ | ਏਸ ਟੀ ਏਫ ਤੇ ਪੁਲਿਸ ਤੇ ਹੋ ਰਹੇ ਹਮਲਿਆਂ ਤੇ ਰਾਣਾ ਸੋਢੀ ਨੇ ਕਿਹਾ ਕੀ ਉਹਨਾਂ ਨਾਲ ਕਿਦਾਂ ਨਜੀਠਣਾ ਹੈ ਉਹਨਾਂ ਨੂੰ ਪਤਾ ਹੈ।Body:ਜਲੰਧਰ ਦਾ ਖੇਲ ਉਦਯੋਗ ਪੂਰੀ ਦੁਨੀਆਂ ਚ ਮਸ਼ਹੂਰ ਹੈ ਪਰ ਅੱਜ ਕੱਲ ਇਥੋਂ ਦੇ ਉਦਯੋਗਪਤੀ ਕਈ ਤਰਹ ਦੀ ਮੁਸ਼ਿਕਲਾ ਨਾਲ਼ ਝੂਝ ਰਹੇ ਨੇ | ਇਸੇ ਦਾ ਚਲਦੇ ਜਲੰਧਰ ਦੇ ਖੇਲ ਉਦਯੋਗਪਤੀਆਂ ਨੇ ਪੰਜਾਬ ਦੇ ਖੇਲ ਮੰਤਰੀ ਨੂੰ ਆਪਣੀਆਂ ਮੁਸ਼ਿਕਲਾ ਨਾਲ ਜਾਣੂੰ ਕਰਵਾਇਆ | ਉਦਯੋਗਪਤੀਆਂ ਮੁਤਾਬਿਕ ਉਹਨਾਂ ਨੂੰ ਇੱਕ ਖੇਲ ਕਲਸਟਰ ਚਾਹੀਦਾ ਹੈ ਇੰਦਸਤਰੀਅਲ ਪਾਰਕ ਤੇ ਬਰਲਟਨ ਪਾਰਕ ਨੂੰ ਦੋਬਾਰਾ ਬਣਾਉਣ ਤੋਂ ਇਲਾਵਾ ਕਈ ਹੋਰ ਮੁਸ਼ਿਕਲਾ ਦਾ ਸਾਮਨਾ ਕਰਨਾ ਪਏ ਰਿਹਾ ਹੈ | ਜਿਸ ਤੇ ਖੇਲ ਮੰਤਰੀ ਨੇ ਕਿਹਾ ਕੀ ਸਭ ਤੋਂ ਪਹਿਲਾਂ ਤਾਂ ਉਹ ਇਥੇ ਜਰਮਨੀ ਤੇ ਅਮੇਰਿਕਾ ਦੇ ਮਾਹਿਰਾਂ ਨਾਲ ਗੱਲ ਕਰਕੇ ਇਥੇ ਰੀਸਰਚ ਤੇ ਡੀਵੇਲਪਮੈਂਟ ਬਣਾਵਗੇ | ਪੰਜਾਬਸ ਅਰਕਾਰ ਪੰਚਾਇਤੀ ਜ਼ਮੀਨਾਂ ਨੂੰ ਰਿਕਵਾਰ ਕਰਕੇ ਇੰਡਸਟਰੀ ਨੂੰ ਦੇਵੇਗੀ | ਇਸ ਤੋਂ ਇਲਾਵਾ ਏਕਸਪੋਰਟ ਵਧਵਾਗੇ ਤੇ ਜਲੰਧਰ ‘ਚ ਬਰਲਟਨ ਪਾਰਕ ਨੂੰ ਸਮਾਰਟ ਸਿਟੀ ਪ੍ਰੋਜੇਕਟ ਚ ਲੈ ਕੇ ਆਵਣਗੇ ਤੇ ਕੇਂਦਰ ਸਰਕਾਰ ਨੂੰ ਸਮਾਰਟ ਸਿਟੀ ਲਈ ਫੰਡ ਜਾਰੀ ਕਰਨ ਦੀ ਅਪੀਲ ਵੀ ਕਰਾਂਗੇ | ਹੌਕੀ ਖਿਲਾੜੀਆ ਤੇ ਲੱਗੇ ਬੈਨ ਤੇ ਖੇਲ ਮੰਤਰੀ ਨੇ ਕਿਹਾ ਹੈ ਕੀ ਇਸ ਲਈ ਉਹਨਾਂ ਨੇ ਹੋੱਕੀ ਇੰਡੀਆ ਦੇ ਨਰਿੰਦਰ ਬਤ੍ਰਾ ਨਾਲ ਗਲ ਕੀਤੀ ਤੇ ਜਲਦ ਹੀ ਇਸ ਤੇ ਉਹ ਆਪਣਾ ਨਰਮ ਰੁੱਖ ਅਪਣਾਉਣਗੇ।


ਬਾਈਟ : ਰਾਣਾ ਗੁਰਮੀਤ ਸਿੰਘ ਸੋਢੀ (ਖੇਲ ਮੰਤਰੀ, ਪੰਜਾਬ)


ਕਾਂਗਰਸ ਵਿਧਾਇਕ ਰਾਜਾ ਵੜਿੰਗ ਵਲੋਂ ਪੰਜਾਬ ਕੈਬਿਨੇਟ ‘ਚ ਫੇਰਬਦਲ ਕਰ ਜਿਹੜੇ ਮੰਤਰੀ ਡੀ ਕਾਰਗੁਜਾਰੀ ਵਧੀਆ ਨਹੀਂ ਨੂੰ ਬਦਲਣ ਵਾਲੇ ਬਿਆਨ ਤੇ ਅਤੇ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਵਾਲੇ ਬਿਆਨ ਤੇ ਰਾਣਾ ਸੋਢੀ ਨੇ ਕਿਹਾ ਕੀ ਇਹ ਸਭ ਕੁਝ ਆਲਾ ਕਮਾਨ ਦੇ ਹਥ ਹੈ ਕਿਸੇ ਦੇ ਕਹਿਣ ਤੇ ਕੁਝ ਨਹੀਂ ਹੋਣਾ।


ਬਾਈਟ : ਰਾਣਾ ਗੁਰਮੀਤ ਸਿੰਘ ਸੋਢੀ (ਖੇਲ ਮੰਤਰੀ, ਪੰਜਾਬ)Conclusion:ਕੇਂਦਰੀ ਗ੍ਰਿਹ ਮੰਤਰੀ ਵਲੋਂ ਜਾਰੀ ਪੰਜਾਬ ਚ ਸਭ ਤੋਂ ਜਿਆਦਾ ਤਸਕਰ ਵਾਲੀ ਰਿਪੋਰਟ ਤੇ ਰਾਣਾ ਸੋਢੀ ਨੇ ਕਿਹਾ ਕੀ ਪੰਜਾਬ ਦੇ ਨਾਲ ਪਾਕਿਸਤਾਨ ਦੀ ਸੀਮਾ ਲਗਦੀ ਹੈ ਜਿਸਦੇ ਚਲਦੇ ਇਹ ਸਭ ਕੁਝ ਹੋ ਰਿਹਾ ਹੈ ਪਰ ਪੰਜਾਬ ਨੇ ਪਿਛਲੇ ਸਮੇ ਦੌਰਾਨ ਕਈ ਹਜਾਰ ਤਸਕਰਾਂ ਨੂੰ ਗਿਰਫਤਾਰ ਕੀਤਾ ਏ | ਪੰਜਾਬ ਪੁਲਿਸ ਅਤੇ ਏਸ ਟੀ ਏਫ ਉੱਪਰ ਨਸ਼ਾ ਤਸਕਰਾਂ ਦੇ ਹੋ ਰਹੇ ਹਮਲੇ ਤੇ ਖੇਲ ਮੰਤਰੀ ਨੇ ਕਿਹਾ ਕੀ ਕੀ ਉਹਨਾਂ ਨਾਲ ਕਿੱਦਾਂ ਨਜੀਠਣਾ ਹੈ ਉਹਨਾਂ ਨੂੰ ਪਤਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.