ਜਲੰਧਰ: ਪੰਜਾਬ ਵਿੱਚ ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਹਨ। ਜੇਕਰ ਇਨ੍ਹਾਂ 3 ਸਾਲਾਂ ਵਿੱਚ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਆਮ ਲੋਕਾਂ ਨੂੰ ਪੰਜਾਬ ਸਰਕਾਰ ਤੋਂ ਕੁਝ ਖ਼ਾਸ ਫ਼ਾਇਦਾ ਨਹੀਂ ਮਿਲਿਆ। ਉਧਰ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਕੰਮਾਂ ਲਈ ਜ਼ੀਰੋ ਨੰਬਰ ਦਿੰਦੀਆਂ ਹੋਈਆਂ ਨਜ਼ਰ ਆ ਰਹੀ ਹਨ।
ਇਸ ਦੇ ਨਾਲ ਹੀ ਜੇ ਗੱਲ ਕਰੀਏ ਪੰਜਾਬ ਵਿੱਚ ਆਉਣ ਵਾਲੇ ਬਜਟ ਦੀ ਤਾਂ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਇਸ ਵਾਰ ਵੀ ਕੋਈ ਖਾਸ ਉਮੀਦ ਨਹੀਂ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ। ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਸਰਕਾਰ ਆਪਣੇ ਬਜਟ ਵਿੱਚ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਕੁਝ ਅਜਿਹੇ ਐਲਾਨ ਕਰੇ, ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਲੋਕਾਂ ਲਈ ਸਰਕਾਰ ਨੂੰ ਸਿੱਖਿਆ ਸਸਤੀ ਕਰਨੀ ਚਾਹੀਦੀ ਹੈ ਤਾਂ ਕਿ ਹਰ ਇਨਸਾਨ ਆਪਣੇ ਬੱਚੇ ਨੂੰ ਵਧੀਆ ਪੜ੍ਹਾਈ ਕਰਾ ਸਕੇ। ਇਸ ਦੇ ਨਾਲ ਹੀ ਜਨਤਾ ਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਸਰਕਾਰ ਆਪਣੇ ਬਜਟ ਵਿੱਚ ਲੋਕਾਂ ਦੇ ਇਲਾਜ ਅਤੇ ਸਿਹਤ ਪ੍ਰਤੀ ਕੁਝ ਚੰਗਾ ਲੈ ਕੇ ਆਵੇਗੀ।
ਇਸ ਬਜਟ ਨੂੰ ਲੈ ਕੇ ਵਿਦਿਆਰਥੀ ਦਾ ਕਹਿਣਾ ਹੈ ਕਿ ਅੱਜ ਵੀ ਉਹ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਮੋਬਾਈਲ ਫੋਨ ਦਾ ਇੰਤਜ਼ਾਰ ਕਰ ਰਹੇ ਹਨ। ਵਿਦਿਆਰਥੀਆਂ ਮੁਤਾਬਿਕ ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਕੁਝ ਵੀ ਖਾਸ ਨਹੀਂ ਹੋ ਰਿਹਾ। ਵਿਦਿਆਰਥੀਆਂ ਨੂੰ ਉਮੀਦ ਹੈ ਕਿ ਇਸ ਵਾਰ ਦੇ ਬਜਟ ਵਿੱਚ ਸਰਕਾਰ ਆਮ ਬੱਚਿਆ ਲਈ ਸਸਤੀ ਸਿੱਖਿਆ ਦੀ ਪਾਲਿਸੀ ਨੂੰ ਲਿਆਵੇਗੀ।
ਇਹ ਵੀ ਪੜ੍ਹੋ: ਪੰਜਾਬ ਬਜਟ 2020: ਮਾਨਸਾ ਦੀ ਜਨਤਾ ਨੂੰ ਕੀ ਆਸਾਂ?
ਹੁਣ ਇਹ ਤਾਂ 28 ਫਰਵਰੀ ਨੂੰ ਹੀ ਪਤਾ ਚੱਲੇਗਾ ਕਿ ਕੈਪਟਨ ਸਰਕਾਰ ਦੇ ਪਿਟਾਰੇ 'ਚ ਆਮ ਜਨਤਾ ਲਈ ਕੀ ਹੋਵੇਗਾ?