ETV Bharat / state

ਪਟਿਆਲਾ ਹਿੰਸਾ ਮਾਮਲਾ: ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ

author img

By

Published : May 15, 2022, 8:53 AM IST

ਪਟਿਆਲਾ (Patiala) ਦੇ ਵਿੱਚ ਦੋ ਧਿਰਾਂ ਦੇ ਵਿੱਚ ਹੋਈ ਝੜਪ ਦੇ ਮਾਮਲੇ ਨੂੰ ਲੈ ਕੇ ਸਿੱਖ ਨੌਜਵਾਨਾ ਦੇ ਹੱਕ (The rights of Sikh youth) ਵਿੱਚ ਆਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ (Government of Punjab and Punjab Police) ‘ਤੇ ਤੰਜ਼ ਕਸੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਾਣ-ਬੁਝ ਕੇ ਸਿੱਖ ਨੌਜਵਾਨਾਂ ਨੂੰ ਚੁੱਕ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਬਲਜਿੰਦਰ ਸਿੰਘ ਪਰਵਾਨਾ ਦੀ ਵੀ ਖੁੱਲ੍ਹ ਕੇ ਹਿਮਾਇਤ ਕੀਤੀ।

ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ
ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ

ਜਲੰਧਰ: ਪਿਛਲੇ ਦਿਨਾਂ ਪਟਿਆਲਾ (Patiala) ਦੇ ਵਿੱਚ ਦੋ ਧਿਰਾਂ ਦੇ ਵਿੱਚ ਹੋਈ ਝੜਪ ਦੇ ਮਾਮਲੇ ਨੂੰ ਲੈ ਕੇ ਸਿੱਖ ਨੌਜਵਾਨਾ ਦੇ ਹੱਕ (The rights of Sikh youth) ਵਿੱਚ ਆਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ (Government of Punjab and Punjab Police) ‘ਤੇ ਤੰਜ਼ ਕਸੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਾਣ-ਬੁਝ ਕੇ ਸਿੱਖ ਨੌਜਵਾਨਾਂ ਨੂੰ ਚੁੱਕ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਬਲਜਿੰਦਰ ਸਿੰਘ ਪਰਵਾਨਾ ਦੀ ਵੀ ਖੁੱਲ੍ਹ ਕੇ ਹਿਮਾਇਤ ਕੀਤੀ।

ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ (Sikh youth Baljinder Singh Parwana) ਨੂੰ ਮੁੱਖ ਮੁਲਜ਼ਮ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ ਜੋ ਕਿ ਗਲਤ ਹੈ। ਇਸ ਤੋਂ ਇਲਾਵਾ ਬਲਜਿੰਦਰ ਸਿੰਘ ਨੂੰ ਪਟਿਆਲਾ ਟਕਰਾਅ ਤੋਂ ਬਾਅਦ ਗ੍ਰਿਫਤਾਰੀ ਤੋਂ ਬਾਅਦ 8 ਮਹੀਨੇ ਪਹਿਲਾਂ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ (Nizampur village of Kapurthala) ਵਿੱਚ ਇੱਕ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ ਅਤੇ ਪਟਿਆਲਾ (Patiala) ਟਕਰਾਅ ਨੂੰ ਲੈ ਕੇ ਹੋਰ ਵੀ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ‘ਤੇ ਤਸ਼ੱਦਦ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਸਰਕਾਰ (Government of Punjab) ਅਤੇ ਪੰਜਾਬ ਪੁਲਿਸ ਦੀ ਨਲਾਇਕੀ ਕਾਰਨ ਹੋਈ ਹੈ, ਪਰ ਆਪਣੀ ਨਲਾਇਕੀ ਨੂੰ ਲੁਕਾਉਣ ਦੇ ਲਈ ਪੁਲਿਸ ਵੱਲੋਂ ਬੇਕਸੂਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਜੋ ਅੱਤ ਨਿੰਦਣ ਯੋਗ ਹੈ।

ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ

ਪਿਛਲੇ ਦਿਨ ਮੁਹਾਲੀ ਬਲਾਸਟ ‘ਤੇ ਬੋਲਦਿਆ ਖਹਿਰਾ ਨੇ ਕਿਹਾ ਕਿ ਇਸ ਕੇਸ ਵਿੱਚ ਵੀ ਪੁਲਿਸ ਸਿੱਖ ਨੌਜਵਾਨਾਂ ਨੂੰ ਜਾਣ-ਬੁੱਝ ਕੇ ਗ੍ਰਿਫ਼ਤਾਰੀ ਕਰ ਰਹੀ ਹੈ। ਸੁਖਪਾਲ ਖਹਿਰਾ ਨੇ ਇਨ੍ਹਾਂ ਸਾਰੇ ਕੇਸਾਂ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਿਆ ਹੋਇਆ ਕਿਹਾ ਕਿ ਇੱਕ ਪਾਸੇ ਸੂਬੇ ਦੀ ਲਊ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੋ ਰਹੀ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦਿੱਲੀ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਫੜਨ ਜਾ ਰਹੀ ਹੈ ਅਤੇ ਪੰਜਾਬ ਪੁਲਿਸ (Punjab Police) ਵੱਲੋਂ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਨੂੰ ਪਿਛਲੇ ਦਿਨੀਂ ਰਾਜਸਥਾਨ ਦੇ ਵਿੱਚੋਂ ਫੜਿਆ ਗਿਆ ਹੈ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਖੁਦ ਦਾਖਲ ਦੇਣ, ਤਾਂ ਜੋ ਪੰਜਾਬ ਦੇ ਬੇਕਸੂਰ ਸਿੱਖ ਨੌਜਵਾਨਾਂ ਨਾਲ ਪੰਜਾਬ ਪੁਲਿਸ ਕੋਈ ਧੱਕੇਸ਼ਾਹੀ ਨਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਮਾਮਲੇ ਨੂੰ ਲੈ ਕੇ ਉਹ ਡੀ.ਜੀ.ਪੀ. ਪੰਜਾਬ ਨੂੰ ਮਿਲਣਗੇ ਤਾਂ ਕਿ ਇਨਸਾਫ਼ ਮਿਲ ਸਕੇ ਅਤੇ ਬਲਜਿੰਦਰ ਸਿੰਘ ਪਰਵਾਨਾ ਦੇ ਕਪੂਰਥਲਾ ਦੇ ਨਿਜਾਮਪੁਰ ਵਾਲੇ ਕੇਸ ਦੇ ਵਿੱਚ ਉਹ ਐੱਸ.ਐੱਸ.ਪੀ. ਨੂੰ ਵੀ ਇਨਸਾਫ਼ ਦੀ ਗੁਹਾਰ ਲਗਾਉਣਗੇ।

ਇਹ ਵੀ ਪੜ੍ਹੋ: ਜਾਖੜ ਨੇ ਛੱਡੀ ਕਾਂਗਰਸ, ਮਿਲਿਆ ਬੀਜੇਪੀ ‘ਚ ਸ਼ਾਮਲ ਹੋਣ ਦਾ ਸੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.