ETV Bharat / state

ਭੱਜੀ ਨਹੀਂ ਹੋ ਰਹੇ ਕਾਂਗਰਸ 'ਚ ਸ਼ਾਮਿਲ, ਸਿੱਧੂ ਨਾਲ ਮੀਟਿੰਗ ਨੂੰ ਕਿਹਾ normal meeting

author img

By

Published : Dec 15, 2021, 10:54 PM IST

ਭੱਜੀ ਨਹੀਂ ਹੋ ਰਹੇ ਕਾਂਗਰਸ 'ਚ ਸ਼ਾਮਿਲ
ਭੱਜੀ ਨਹੀਂ ਹੋ ਰਹੇ ਕਾਂਗਰਸ 'ਚ ਸ਼ਾਮਿਲ

ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ। ਸਿੱਧੂ ਆਪਣੀ ਪ੍ਰਧਾਨਗੀ ਹੇਠ ਚੋਣ ਜਿੱਤਣ ਲਈ ਹਰ ਵਾਅ ਲਗਾ ਰਹੇ ਹਨ, ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਹਰਭਜਨ ਸਿੰਘ ਦੀ ਫੋਟੋ ਸ਼ੇਅਰ ਕੀਤੀ ਸੀ। ਪਰ ਈਟੀਵੀ ਭਾਰਤ ਨਾਲ ਵ੍ਹੱਟਸਐਪ ਤੇ ਗੱਲ ਕਰਦੇ ਹੋਏ ਭੱਜੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਨਹੀਂ ਹੋ ਰਹੇ।

ਜਲੰਧਰ: ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ (Cricket star Harbhajan Singh) ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ। ਜਿਸ ਦੇ ਰਾਜਸੀ ਮਾਇਨੇ ਵੀ ਕੱਢੇ ਗਏ। ਸਿੱਧੂ ਆਪਣੀ ਪ੍ਰਧਾਨਗੀ ਹੇਠ ਚੋਣ ਜਿੱਤਣ ਲਈ ਹਰ ਵਾਅ ਲਗਾ ਰਹੇ ਹਨ, ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਹਰਭਜਨ ਸਿੰਘ ਦੀ ਫੋਟੋ ਸ਼ੇਅਰ ਕੀਤੀ ਸੀ। ਪਰ ਈਟੀਵੀ ਭਾਰਤ ਨਾਲ ਵ੍ਹੱਟਸਐਪ ਤੇ ਗੱਲ ਕਰਦੇ ਹੋਏ ਭੱਜੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਨਹੀਂ ਹੋ ਰਹੇ।

ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਮੁਲਾਕਾਤ ਇਕ ਆਮ ਮੁਲਾਕਾਤ

ਭਾਰਤੀ ਕ੍ਰਿਕਟ ਟੀਮ ਦੇ ਟਰਬਨੇਟਰ ਅਤੇ ਪੂਰਵ ਖਿਲਾੜੀ ਹਰਭਜਨ ਸਿੰਘ ਭੱਜੀ (Harbhajan Singh) ਨਹੀਂ ਨੇ ਈਟੀਵੀ ਭਾਰਤ ਨਾਲ ਵ੍ਹੱਟਸਐਪ 'ਤੇ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਮੁਲਾਕਾਤ ਇਕ ਨਾਰਮਲ ਮੁਲਾਕਾਤ ਸੀ।

ਕਾਂਗਰਸ ਜੁਆਇਨ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ

ਭੱਜੀ ਨੇ ਕੀਤੀ ਈਟੀਵੀ ਭਾਰਤ ਨਾਲ ਵ੍ਹੱਟਸਐਪ ਤੇ ਗੱਲ
ਭੱਜੀ ਨੇ ਕੀਤੀ ਈਟੀਵੀ ਭਾਰਤ ਨਾਲ ਵ੍ਹੱਟਸਐਪ ਤੇ ਗੱਲ

ਭੱਜੀ ਨੇ ਆਪਣੇ ਵ੍ਹੱਟਸਐਪ ਮੈਸੇਜ 'ਚ ਕਿਹਾ ਹੈ ਕਿ ਸਿੱਧੂ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਕਾਂਗਰਸ ਜੁਆਇਨ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹਰਭਜਨ ਸਿੰਘ ਭੱਜੀ ਦੀਆਂ ਭਾਜਪਾ ਜੁਆਇਨ ਕਰਨ ਨੂੰ ਲੈ ਕੇ ਅਫਵਾਹਾਂ ਉਡੀਆਂ ਸੀ। ਜਿਸ ਨੂੰ ਭੱਜੀ ਨੇ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਭਾਜਪਾ ਜੁਆਇਨ ਨਹੀਂ ਕਰ ਰਹੇ।

2014 ਦੀਆਂ ਚੋਣਾਂ ਤੋਂ ਪਹਿਲਾਂ ਭੱਜੀ ਨੂੰ ਭਾਰਤੀ ਜਨਤਾ ਪਾਰਟੀ ਨੇ ਮਿਲਾਉਣ ਦੀ ਕੀਤੀ ਸੀ ਕੋਸ਼ਿਸ਼

ਇਸ ਤੋਂ ਪਹਿਲਾਂ ਵੀ 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਹਰਭਜਨ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ (BJP also tried to get join Bhajji) ਸੀ ਪਰ ਉਨ੍ਹਾਂ ਨੇ ਪਾਰਟੀ ਜੁਆਇਨ ਨਹੀਂ ਕੀਤੀ ਸੀ। ਉਸ ਵੇਲੇ ਕਿਆਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਹਰਭਜਨ ਸਿੰਘ ਨੂੰ ਲੋਕਸਭਾ ਚੋਣਾਂ ਵਿੱਚ ਉਤਾਰਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ ਸੀ।

ਸਿੱਧੂ ਖਿੱਤੇ ਦੀਆਂ ਹਸਤੀਆਂ ਨੂੰ ਪਾਰਟੀ ਵੱਲ ਖਿੱਚਣ ਬਾਰੇ ਖਿੱਤੇ ਦੀਆਂ ਜੋਰ

ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਰਾਜਸੀ ਆਗੂਆਂ ਤੋਂ ਇਲਾਵਾ ਹੋਰ ਖਿੱਤੇ ਦੀਆਂ ਹਸਤੀਆਂ ਨੂੰ ਪਾਰਟੀ ਵੱਲ ਖਿੱਚਣ ਬਾਰੇ ਜੋਰ ਦੇ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ। ਇਸ ਤੋਂ ਇਲਾਵਾ ਸਿੱਧੂ ਟਿਕਟਾਂ ਦੀ ਵੰਡ ਨੂੰ ਲੈ ਕੇ ਬਨਣ ਵਾਲੀ ਸੰਭਾਵੀ ਸਥਿਤੀ ਨੂੰ ਵੀ ਭਾਂਪ ਕੇ ਵੀ ਚੱਲ ਰਹੇ ਹਨ। ਇਸ ਦੀ ਇੱਕ ਵੱਡੀ ਮਿਸਾਲ ਫਤਿਹਗੜ੍ਹ ਸਾਹਿਬ ਜਿਲ੍ਹਾ ਦਾ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਹੈ।

ਦੋ ਦਿਨ ਪਹਿਲਾਂ ਸਿੱਧੂ ਨੇ ਵਿਧਾਇਕ ਜੀਪੀ ਨਾਲ ਇੱਕ ਪੁਰਾਣੀ ਫੋਟੋ ਟਵੀਟਰ ਹੈਂਡਲ ’ਤੇ ਕੀਤੀ ਸੀ ਸ਼ੇਅਰ

ਅਜਿਹੇ ਵਿੱਚ ਜੀਪੀ ਅਤੇ ਡਾਕਟਰ ਮਨੋਹਰ ਸਿੰਘ ਵਿਚਾਲੇ ਟਿਕਟ ਨੂੰ ਲੈ ਕੇ ਪੇਚ ਫਸ ਸਕਦਾ ਹੈ ਤੇ ਦੋ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਵਿਧਾਇਕ ਜੀਪੀ ਨਾਲ ਇੱਕ ਪੁਰਾਣੀ ਫੋਟੋ ਟਵੀਟਰ ਹੈਂਡਲ ’ਤੇ ਸ਼ੇਅਰ ਕੀਤੀ ਸੀ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਚੁਫੇਰੇ ਧਿਆਨ ਰੱਖ ਕੇ ਪਾਰਟੀ ਵਿੱਚ ਤਾਲਮੇਲ ਬਣਾਈ ਰੱਖਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਹੋਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਹੈ ਅਤੇ ਇਸ ਨੂੰ ਲੈ ਕੇ ਖਿਲਾੜੀਆਂ ਅਤੇ ਸੈਲੀਬ੍ਰਿਟੀਜ਼ ਦੀਆਂ ਅਲੱਗ-ਅਲੱਗ ਰਾਜਨੀਤਕ ਪਾਰਟੀਆਂ ਨੂੰ ਜੁਆਇਨ ਕਰਨ ਦੀਆਂ ਅਫ਼ਵਾਹਾਂ ਨਿੱਤ ਫੈਲਦੀਆਂ ਰਹਿੰਦੀਆਂ ਹਨ। ਇਸੇ ਨੂੰ ਲੈ ਕੇ ਅੱਜ ਸ਼ਾਮ ਨੂੰ ਨਵਜੋਤ ਸਿੰਘ ਸਿੱਧੂ ਅਤੇ ਹਰਭਜਨ ਸਿੰਘ ਭੱਜੀ ਦੀ ਇੱਕ ਫੋਟੋ ਸਾਹਮਣੇ ਆਈ ਸੀ। ਜਿਸ ਨਾਲ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਹਰਭਜਨ ਸਿੰਘ ਭੱਜੀ ਕਾਂਗਰਸ ਜੁਆਇਨ ਕਰ ਸਕਦੇ ਹਨ।

ਇਹ ਵੀ ਪੜ੍ਹੋ: ਹਰਭਜਨ ਸਿੰਘ ਲੜਨਗੇ ਵਿਧਾਨ ਸਭਾ ਚੋਣਾਂ?

ETV Bharat Logo

Copyright © 2024 Ushodaya Enterprises Pvt. Ltd., All Rights Reserved.