ETV Bharat / state

PM ਨਰਿੰਦਰ ਮੋਦੀ ਦੀ ਪੰਜਾਬ ਫੇਰੀ ਫਿਰ ਵਿਵਾਦਾਂ 'ਚ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ !

author img

By

Published : Feb 14, 2022, 4:42 PM IST

Updated : Feb 14, 2022, 7:52 PM IST

ਨਰਿੰਦਰ ਮੋਦੀ ਨੇ ਜਲੰਧਰ ਰੈਲੀ ਦੌਰਾਨ ਕਿਹਾ ਕਿ ਮੈਂ ਜਲੰਧਰ ਵਿੱਚ ਤਲਾਬ ਦੇਵੀ ਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਪਰ ਪੁਲਿਸ ਪ੍ਰਸਾਸ਼ਨ ਨੇ ਜਾਣ ਦੀ ਇਜ਼ਾਜਤ ਨਹੀ ਦਿੱਤੀ, ਪਰ ਫਿਰ ਮੈਂ ਦੁਬਾਰਾ ਫਿਰ ਆਵਾਗਾਂ। ਇਹ ਹਾਲ ਪੰਜਾਬ ਸਰਕਾਰ ਦਾ ਹੈ, ਜਿਸ ਨੇ ਸੁਰੱਖਿਆ ਤੋਂ ਨਾਂਹ ਕਰ ਦਿੱਤੀ।

PM ਨਰਿੰਦਰ ਮੋਦੀ ਨੇ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਫਿਰ ਉਠਾਏ ਸਵਾਲ
PM ਨਰਿੰਦਰ ਮੋਦੀ ਨੇ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਫਿਰ ਉਠਾਏ ਸਵਾਲ

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤਦਾਨ ਪੂਰੀ ਤਰ੍ਹਾਂ ਸਰਗਰਮ ਹਨ। ਹਰ ਇੱਕ ਸਿਆਸੀ ਪਾਰਟੀ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸਟਾਰ ਪ੍ਰਚਾਰਕ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਵੋਟ ਮੰਗ ਰਹੇ ਹਨ। ਇਸ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲੰਧਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ।

ਪੰਜਾਬ ਨਾਲ ਮੇਰਾ ਲਗਾਵ ਰਿਹਾ ਹੈ

ਇਸ ਦੌਰਾਨ ਨਰਿੰਦਰ ਮੋਦੀ ਰੈਲੀ ਸੁਰੂਆਤ ਸਭ ਤੋਂ ਪਹਿਲਾ ਵੱਖ-ਵੱਖ ਧਰਮਾਂ ਦੇ ਜੈਕਾਰਿਆ ਨਾਲ ਬੋਲਣ ਦੀ ਸੁਰੂਆਤ ਕੀਤੀ, ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਵਿੱਚ ਅਪਣੇ ਦੋਸਤਾਂ ਨਾਲ ਬਹੁਤ ਸਮੇਂ ਬਾਅਦ ਮਿਲਣ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾਂ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਨਾਲ ਮੇਰਾ ਬਹੁਤ ਲਗਾਵ ਰਿਹਾ ਹੈ, ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ 'ਤੇ ਆਉਣਾ ਬਹੁਤ ਬੜਾ ਸੁੱਖ ਹੈ। ਜਲੰਧਰ ਰੈਲੀ ਤੋਂ ਹੀ ਨਰਿੰਦਰ ਮੋਦੀ ਨੇ ਜਲੰਧਰ ਦੇ ਵੱਖ-ਵੱਖ ਮੰਦਰਾਂ 'ਚ ਦੇਵੀ-ਦੇਵਤਿਆਂ ਨੂੰ ਨਮਨ ਕੀਤਾ।

PM ਨਰਿੰਦਰ ਮੋਦੀ ਦੀ ਪੰਜਾਬ ਫੇਰੀ ਫਿਰ ਵਿਵਾਦਾਂ 'ਚ

ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸਾਧੇੇ ਨਿਸ਼ਾਨੇ

ਇਸ ਰੈਲੀ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੀ ਤਲਾਬ ਦੇਵੀ ਮਾਤਾ ਦੇ ਦਰਸ਼ਨ ਦਾ ਕਰਨ ਬਹੁਤ ਜ਼ਿਆਦਾ ਮਨ ਸੀ, ਪਰ ਪੰਜਾਬ ਸਰਕਾਰ ਨੇ ਸੁਰੱਖਿਆ ਤੋਂ ਨਾਂਹ ਕਰ ਦਿੱਤੀ, ਅਜਿਹਾ ਹਾਲ ਪੰਜਾਬ ਦੀ ਸੁਰੱਖਿਆ ਦਾ ਹੈ। ਮੈਂ ਪੰਜਾਬ ਦੇ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ, ਇਸ ਤੋਂ ਇਲਾਵਾਂ ਮੈਂ ਪੁਲਵਾਮਾਂ ਦੇ ਸ਼ਹੀਦਾਂ ਨੂੰ ਵੀ ਨਮਨ ਕਰਦਾ ਹਾਂ। ਇਸ ਤੋਂ ਇਲਾਵਾਂ ਗੁਰੂ ਰਵੀਦਾਸ ਜੀ ਦੀ ਬਰਸੀ ਆਉਣ ਵਾਲੀ ਹੈ, ਇਸ ਲਈ ਕਾਂਸ਼ੀ ਵਿੱਚ ਰਵਿਦਾਸ ਜੀ ਦਾ ਯਾਦਗਾਰ ਵਿੱਚ ਬਹੁਤ ਵੱਡਾ ਨਿਰਮਾਣ ਕਾਰਨ ਚੱਲ ਰਿਹਾ ਹੈ, ਜੋ ਕਿ ਜਲਦੀ ਹੀ ਪੂਰਾ ਹੋਵੇਗਾ।

ਨਵਾਂ ਪੰਜਾਬ ਭਾਜਪਾ ਨੇ ਨਾਲ

ਪੰਜਾਬ ਦੇ ਲੋਕਾਂ ਨਾਲ ਮੈਨੂੰ ਕੰਮ ਦਾ ਮੌਕਾ ਮਿਲਿਆ ਹੈ। ਪੰਜਾਬ ਨੇ ਮੈਨੂੰ ਉਸ ਸਮੇਂ ਮੈਨੂੰ ਰੋਟੀ ਦਿੱਤੀ ਹੈ, ਜਦੋਂ ਮੈ ਬੀਜੇਪੀ ਦਾ ਇੱਕ ਵਰਕਰ ਸੀ। ਇਸ ਲਈ ਮੇਰੀ ਇਹ ਸੇਵਾ ਨਵੇਂ ਪੰਜਾਬ ਦੇ ਹੱਕ ਵਿੱਚ ਜੁੜ ਗਈ ਹੈ। ਪੰਜਾਬ ਵਿੱਚ ਐਨੀਏ ਦੀ ਸਰਕਾਰ ਪੱਕਾ ਬਣੇਗੀ ਤੇ ਪੰਜਾਬ ਵਿੱਚ ਵਿਕਾਸ ਜਰੂਰ ਹੋਵੇਗਾ, ਨੌਜਵਾਨਾਂ ਦੇ ਲਈ ਮੇਰੇ ਵੱਲੋਂ ਕੋਈ ਕਮੀ ਨਹੀ ਰਹੇਗੀ। ਨਵਾਂ ਭਾਰਤ ਉਸ ਸਮੇਂ ਬਣੇਗਾ, ਜਦੋਂ ਨਵਾਂ ਪੰਜਾਬ ਬਣੇਗਾ, ਇਸ ਲਈ ਨਵੇਂ ਪੰਜਾਬ ਵਿੱਚ ਹਰ ਵਰਗ ਨੂੰ ਬਰਾਬਰ ਦੀ ਸਾਂਝੇਦਾਰੀ ਹੋਵੇਗੀ ਤੇ ਮਾਫਿਆ ਨੂੰ ਖਤਮ ਕੀਤਾ ਜਾਵੇਗਾ। ਨਵਾਂ ਪੰਜਾਬ ਭਾਜਪਾ ਨੇ ਨਾਲ, ਨਵਾਂ ਪੰਜਾਬ ਨਵੀ ਟੀਮ ਦੇ ਨਾਲ ਹੈ। ਜਦੋਂ ਇੱਕ ਇੰਜਣ ਕੇਂਦਰ ਤੇ ਇੱਕ ਸੂਬਾ ਦਾ ਹੋਵੇਗਾ ਤਾਂ ਪੰਜਾਬ ਤਰੱਕੀ ਦੀ ਰਾਹ 'ਤੇ ਤੁਰੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਦੌਰਾਨ ਕਿਹਾ...

ਜਲੰਧਰ ਰੈਲੀ ਨੂੰ ਸੰਬੋਧਨ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਪੰਜਾਬ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ ਹੈ, ਇਸ ਲਈ ਦੇਸ਼ ਦੀ ਸੁਰੱਖਿਆ ਜਰੂਰੀ ਹੈ, ਇਹ ਤਾਂ ਹੀ ਸੰਭਵ ਹੈ ਜਦੋਂ ਦੇਸ਼ ਵਿੱਚ ਇੱਕ ਤਕੜਾ ਲੀਡਰ ਹੋਵੇਗਾ। ਇਸ ਲਈ ਅਸੀ ਪੰਜਾਬ ਲਈ ਮਿਲਜੁੱਲ ਕੇ ਕੰਮ ਕਰਾਗੇਂ। ਸਾਡੇ 'ਤੇ ਬਹੁਤ ਜ਼ਿਆਦਾ ਕਰਜ਼ਾ ਬਹੁਤ ਜ਼ਿਆਦਾ ਹੈ, ਇਸ ਲਈ ਜੀ.ਐਸ.ਟੀ ਵੀ ਮੁੱਕ ਜਾਣਾ ਹੈ, ਇਸ ਬਿਨ੍ਹਾਂ ਦੇਸ਼ ਦਾ ਭਵਿੱਖ ਨਹੀ ਬਣ ਸਕਦਾ। ਅਪਣੇ ਘਰਾਂ ਵਿੱਚੋਂ ਨਿਕਲੋਂ 'ਤੇ ਨਰਿੰਦਰ ਮੋਦੀ ਨੂੰ ਜਿੱਤਾਈਏ। ਕਾਂਗਰਸ ਕਹਿੰਦੀ ਹੈ ਮੇਰਾ ਨਰਿੰਦਰ ਮੋਦੀ ਨਾਲ ਪਿਆਰ ਹੈਂ ਮੈਂ ਕਹਿੰਦਾ ਹਾਂ ਕਿ ਮੇਰਾ ਹੈ, ਇਨ੍ਹਾਂ ਨਾਲ ਬਹੁਤ ਪਿਆਰ ਹੈ।

ਇਹ ਵੀ ਪੜੋ:- ਸੀਐੱਮ ਚੰਨੀ ਨੇ ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ, ਵਿਰੋਧੀਆਂ ’ਤੇ ਸਾਧੇ ਨਿਸ਼ਾਨੇ

Last Updated : Feb 14, 2022, 7:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.