ETV Bharat / state

ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ

author img

By

Published : May 29, 2022, 8:48 AM IST

Updated : May 29, 2022, 10:19 AM IST

ਜਲੰਧਰ ਦੇ ਇਸ ਪਿੰਡ ਵਿੱਚੋਂ ਪੁਲਿਸ ਨੇ ਕਈ ਔਰਤਾਂ ਅਤੇ ਨੌਜਵਾਨਾਂ ਨੂੰ ਨਸ਼ੇ ਦਾ ਕਾਰੋਬਾਰ ਕਰਨ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹੀ ਨਹੀਂ ਇਸ ਪਿੰਡ ਦੇ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਵੀ ਜੁੜੇ ਹੋਏ ਨੇ ਜਿਨ੍ਹਾਂ ਨੂੰ ਪੁਲੀਸ ਵੱਲੋਂ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Jalandhar police raid in ganna village against drug smugglers
ਨਸ਼ੇ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ

ਜਲੰਧਰ: ਫਿਲੌਰ ਇਲਾਕੇ ਦੇ ਗੰਨਾ ਪਿੰਡ ਵਿਖੇ ਅੱਜ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਖਿਲਾਫ ਇਕ ਵੱਡੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਖੁਦ ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਕੀਤੀ। ਗੰਨਾ ਪਿੰਡ ਵਿਖੇ ਇੰਨੀ ਵੱਡੀ ਛਾਪੇਮਾਰੀ ਦਾ ਕਾਰਨ ਇਸ ਪਿੰਡ ਵਿੱਚ ਵਿਕਦਾ ਨਸ਼ਾ ਬਣਿਆ ਹੈ।

ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ

ਜ਼ਿਕਰਯੋਗ ਹੈ ਕਿ ਇਹ ਉਹੀ ਪਿੰਡ ਹੈ ਜਿਸ ਨੂੰ ਜਲੰਧਰ ਦੇ ਕਾਂਗਰਸੀ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਗੋਦ ਲਿਆ ਹੋਇਆ ਹੈ। ਪਰ ਬਜਾਏ ਇਸ ਚੀਜ਼ ਦੇ ਕੇ ਪਿੰਡ ਦੀ ਨੁਹਾਰ ਨੂੰ ਸਹੀ ਢੰਗ ਨਾਲ ਬਦਲਿਆ ਜਾਂਦਾ, ਕਰੀਬ ਅੱਧਾ ਪਿੰਡ ਸਿਰਫ਼ ਨਸ਼ੇ ਦਾ ਸ਼ਿਕਾਰ ਹੀ ਨਹੀਂ ਹੋਇਆ ਬਲਕਿ ਨਸ਼ਾ ਵੇਚਣ ਦਾ ਕੰਮ ਵੀ ਕਰਨ ਲੱਗ ਪਿਆ।

ਇਸ ਦਾ ਤਾਜ਼ਾ ਸਬੂਤ ਹੈ ਜਲੰਧਰ ਦੇ ਫਿਲੌਰ ਥਾਣੇ ਵਿੱਚ ਇਸ ਪਿੰਡ ਦੀਆਂ ਕਈ ਮਹਿਲਾਵਾਂ ਅਤੇ ਵਿਅਕਤੀਆਂ ਖ਼ਿਲਾਫ਼ ਪੁਲੀਸ ਵੱਲੋਂ ਐੱਨ ਡੀ ਪੀ ਐੱਸ ਦੇ ਮਾਮਲੇ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ। ਦੱਸ ਦਈਏ ਕਿ ਪਿਛਲੇ ਕੁਝ ਹੀ ਦਿਨਾਂ ਵਿੱਚ ਜਲੰਧਰ ਦੇ ਇਸ ਪਿੰਡ ਵਿੱਚੋਂ ਪੁਲੀਸ ਨੇ ਕਈ ਮਹਿਲਾਵਾਂ ਅਤੇ ਵਿਅਕਤੀਆਂ ਨੂੰ ਨਸ਼ੇ ਦਾ ਕਾਰੋਬਾਰ ਕਰਨ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ

ਇੰਨਾਂ ਹੀ ਨਹੀਂ ਇਸ ਪਿੰਡ ਦੇ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਫਿਲੌਰ ਦੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਨਾਲ ਵੀ ਕੁਨੈਕਸ਼ਨ ਜੁੜੇ ਹੋਏ ਹਨ, ਜਿਨ੍ਹਾਂ ਨੂੰ ਪੁਲੀਸ ਵੱਲੋਂ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਐਸਐਸਪੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਇਹ ਰੇਡ ਜਾਰੀ ਹੈ ਅਤੇ ਉਮੀਦ ਹੈ ਕਿ ਇਸ ਦਾ ਕੋਈ ਵੱਡਾ ਨਤੀਜਾ ਨਿਕਲੇਗਾ।

ਐੱਸ.ਐੱਸ.ਪੀ ਸਵਪਨ ਸ਼ਰਮਾ

ਇਸ ਪੂਰੀ ਛਾਪੇਮਾਰੀ ਬਾਰੇ ਜਲੰਧਰ ਦੇ ਐੱਸ.ਐੱਸ.ਪੀ ਸਵਪਨ ਸ਼ਰਮਾ ਨੇ ਕਿਹਾ ਕਿ ਇਕੱਲੇ ਜਲੰਧਰ ਦੇ ਫਿਲੌਰ ਇਲਾਕੇ ਦੇ ਗੰਨਾ ਪਿੰਡ ਵਿਖੇ ਹੀ ਤਿੰਨ ਸੋ ਤੋਂ ਜ਼ਿਆਦਾ ਐੱਨਡੀਪੀਐੱਸ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਆਏ ਦਿਨ ਇਸ ਪਿੰਡ ਦੇ ਲੋਕਾਂ ਵੱਲੋਂ ਇਹ ਸ਼ਿਕਾਇਤ ਵੀ ਮਿਲਦੀ ਸੀ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ 'ਤੇ ਹੈ। ਇਸੇ ਦੇ ਚੱਲਦਿਆਂ ਅੱਜ ਜਲੰਧਰ ਦਿਹਾਤੀ ਪੁਲੀਸ ਵਲੋਂ ਐੱਸ.ਟੀ.ਐੱਫ ਨਾਲ ਮਿਲ ਕੇ ਕਰੀਬ ਛੇ ਸੋ ਮੁਲਾਜ਼ਮਾਂ ਸਮੇਤ ਇਸ ਰੇਡ ਨੂੰ ਅੰਜਾਮ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਰੇਡ ਦੌਰਾਨ ਕਰੀਬ ਛੱਬੀ ਘਰਾਂ ਨੂੰ ਰਾਊਂਡਅਪ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਛਾਪੇਮਾਰੀ ਤੋਂ ਬਾਅਦ ਵੱਖ-ਵੱਖ ਲੋਕਾਂ 'ਤੇ ਗਿਆਰਾਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਕੋਲੋਂ ਨਸ਼ਾ ਅਤੇ ਡਰੱਗ ਮਨੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ: ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ

Last Updated : May 29, 2022, 10:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.