ETV Bharat / state

ਗੰਨ ਕਲਚਰ ਖ਼ਤਮ ਕਰਨ ਲਈ ਪੁਲਿਸ ਵੱਲੋਂ ਜਾਂਚ ਸ਼ੁਰੂ

author img

By

Published : Nov 20, 2022, 2:29 PM IST

Jalandhar police to end gun culture
Jalandhar police to end gun culture

ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਵੱਲੋਂ ਹਥਿਆਰਾਂ ਨੂੰ ਲੈ ਕੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਜਲੰਧਰ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪੁਰਜੋਰ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਜਿਨ੍ਹਾਂ ਨੂੰ ਹਥਿਆਰਾਂ ਦੀ ਲੋੜ ਨਹੀਂ ਉਨ੍ਹਾਂ ਨੂੰ ਲਾਇਸੰਸ ਸਰੰਡਰ (Surrender of firearms license) ਕਰਨ ਲਈ ਕਿਹਾ ਜਾਵੇਗਾ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਵੱਲੋਂ ਹਥਿਆਰਾਂ ਨੂੰ ਲੈ ਕੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਜਲੰਧਰ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪੁਰਜੋਰ ਕਾਰਵਾਈ ਤੇਜ਼ ਕਰ ਦਿਤੀ ਗਈ ਹੈ। ਜਲੰਧਰ ਪੁਲਿਸ ਵੱਲੋਂ ਜਲੰਧਰ ਦੇ ਅੰਦਰ ਹਰ ਉਸ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਕੋਲ ਹਥਿਆਰਾਂ ਦਾ ਲਾਇਸੰਸ ਹੈਂ।

ਜਲੰਧਰ ਵਿੱਚ 7000 ਕਬੂਲ ਲਾਇਸੰਸੀ ਹਥਿਆਰ: ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਜਲੰਧਰ ਵਿਖੇ ਕੁੱਲ 7000 ਕਬੂਲ ਲਾਇਸੰਸੀ ਹਥਿਆਰ ਹੈ। ਪੁਲਿਸ ਵੱਲੋਂ ਇਹਨਾ ਸਾਰਿਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਜਿਨਾਂ ਦੇ ਪਤੇ ਸਹੀ ਹਨ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਿਸ ਕਿਸੇ ਨੇ ਵੀ ਲਾਇਸੰਸ ਲੈ ਕੇ ਹਥਿਆਰ ਰੱਖੇ ਹਨ ਉਨ੍ਹਾਂ ਦੀ ਇਹ ਵੀ ਪੁਸ਼ਟੀ ਕੀਤੀ ਜਾਵੇਗੀ ਕਿ ਇਸ ਹਥਿਆਰ ਦੀ ਕੀ ਉਨ੍ਹਾਂ ਨੂੰ ਸੱਚੀ ਜਰੂਰਤ ਹੈ।

ਗੰਨ ਕਲਚਰ ਖ਼ਤਮ ਕਰਨ ਲਈ ਪੁਲਿਸ ਵੱਲੋਂ ਜਾਂਚ ਸ਼ੁਰੂ

ਹਥਿਆਰਾਂ ਦੇ ਲਾਇਸੰਸ ਬਾਰੇ ਸਖ਼ਤ ਜਾਂਚ: ਇਸ ਤੋਂ ਇਲਾਵਾ ਸਾਇਬਰ ਕ੍ਰਾਈਮ ਬ੍ਰਾਂਚ ਨੂੰ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਬਾਰੇ ਪਤਾ ਲਗਾਇਆ ਜਾਵੇ ਕਿ ਕਿੰਨਾਂ ਨੇ ਆਪਣੀ ਹਥਿਆਰਾ ਨਾਲ ਪੋਸਟ ਪਾਈ ਹੈ ਜਾਂ ਕਿਸੇ ਵੀ ਤਰੀਕੇ ਨਾਲ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਬਾਬਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਿਨ੍ਹਾਂ ਨੂੰ ਸਹੀ ਮਾਅਨਿਆਂ ਵਿੱਚ ਹਥਿਆਰਾ ਦੀ ਜਰੂਰਤ ਹੈ ਉਨ੍ਹਾਂ ਨੂੰ ਹੀ ਹਥਿਆਰ ਦਿੱਤੇ ਜਾਣਗੇ। ਜਿਨ੍ਹਾਂ ਨੂੰ ਹਥਿਆਰਾਂ ਦੀ ਲੋੜ ਨਹੀਂ ਉਨ੍ਹਾਂ ਨੂੰ ਲਾਇਸੰਸ ਸਰੰਡਰ ਕਰਨ ਲਈ ਕਿਹਾ ਜਾਵੇਗਾ। ਜੋ ਵੀ ਹਥਿਆਰਾਂ ਦੀ ਦੁਰਵਰਤੋਂ ਕਰੇਗਾ ਉਸ ਉਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- Dera Premi Murder Case Update: ਪੁਲਿਸ ਨੇ 2 ਹੋਰ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.