ETV Bharat / state

ਕੋਰੋਨਾ ਤੋਂ ਬਾਅਦ ਪੰਜਾਬ ਦੇ ਉਦਯੋਗ ’ਤੇ ਜੰਗ ਦਾ ਅਸਰ !

author img

By

Published : Mar 3, 2022, 11:00 PM IST

ਰੂਸ ਯੂਕਰੇਨ ਜੰਗ ਦਾ ਪੰਜਾਬ ਦੇ ਉਦਯੋਗ ’ਤੇ ਅਸਰ ਪੈਂਦਾ ਵਿਖਾਈ ਦੇ ਰਿਹਾ ਹੈ। ਜੰਗ ਕਾਰਨ ਉਦਯੋਗਪਤੀਆਂ ਵੱਲੋਂ ਚਿੰਤਾ ਸਤਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣੈ ਕਿ ਜੰਗ ਕਾਰਨ ਪੰਜਾਬ ਦਾ ਉਦਯੋਗ ਬਹੁਤ ਪ੍ਰਭਾਵਿਤ ਹੋਵੇਗਾ ਇਸ ਲਈ ਜੰਗ ਜਲਦ ਤੋਂ ਜਲਦ ਬੰਦ ਹੋਣੀ ਚਾਹੀਦੀ ਹੈ।

ਜੰਗ ਕਾਰਨ ਚਿੰਤਾ ਚ ਡੁੱਬੇ ਪੰਜਾਬ ਦੇ ਉਦਯੋਗਪਤੀ
ਜੰਗ ਕਾਰਨ ਚਿੰਤਾ ਚ ਡੁੱਬੇ ਪੰਜਾਬ ਦੇ ਉਦਯੋਗਪਤੀ

ਜਲੰਧਰ: ਪਿਛਲੇ ਦੋ ਸਾਲ ਤੋਂ ਕੋਰੋਨਾ ਕਾਰਨ ਪੰਜਾਬ ਨੂੰ ਮੰਦੀ ਦੀ ਮਾਰ ਝੱਲਣੀ ਪਈ ਇਸ ਤੋਂ ਬਾਅਦ ਹੁਣ ਰੂਸ ਯੂਕਰੇਨ ਜੰਗ ਕਾਰਨ ਪੂਰੇ ਦੇਸ਼ ਅਤੇ ਪੰਜਾਬ ਨੂੰ ਮੰਦੀ ਦੀ ਮਾਰ ਝੱਲਣੀ ਪੈ ਸਕਦੀ ਹੈ। ਜੇਕਰ ਇਕੱਲੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਵੱਖ ਵੱਖ ਉਦਯੋਗ ਜਿੰਨ੍ਹਾਂ ਵਿੱਚ ਚਮੜਾ ਉਦਯੋਗ , ਖੇਡ ਉਦਯੋਗ , ਹੈਂਡ ਟੂਲ ਇੰਡਸਟਰੀ ਦੇ ਨਾਲ ਨਾਲ ਹੋਰ ਕਰੀਬ ਅੱਠ ਹਜ਼ਾਰ ਛੋਟੀਆਂ ਮੋਟੀਆਂ ਉਦਯੋਗਿਕ ਇਕਾਈਆਂ ਹਨ।

ਇੰਨ੍ਹਾਂ ਉਦਯੋਗਿਕ ਇਕਾਈਆਂ ਕਰਕੇ ਜਲੰਧਰ ਵਿੱਚ ਹਜ਼ਾਰਾਂ ਲੋਕਾਂ ਦੇ ਪਰਿਵਾਰ ਗੁਜਾਰਾ ਕਰਦੇ ਹਨ। ਪਰ ਪਿਛਲੇ ਦੋ ਸਾਲ ਤੋਂ ਕੋਰੋਨਾ ਕਰਕੇ ਉਦਯੋਗ ਕਾਫੀ ਪਿਛੜ ਗਏ ਸਨ ਹੁਣ ਜਦੋਂ ਇਹ ਉਦਯੋਗ ਲੀਹ ’ਤੇ ਆਉਣ ਲੱਗੇ ਨੇ ਤਾਂ ਇੱਕ ਵਾਰ ਫੇਰ ਰੂਸ ਅਤੇ ਯੂਕਰੇਨ ਦੀ ਲੜਾਈ ਦਾ ਇੰਨ੍ਹਾਂ ਤੇ’ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ।

ਜੰਗ ਕਾਰਨ ਚਿੰਤਾ ਚ ਡੁੱਬੇ ਪੰਜਾਬ ਦੇ ਉਦਯੋਗਪਤੀ

ਜਲੰਧਰ ਵਿੱਚ ਹਰ ਉਹ ਉਦਯੋਗ ਜਿਸ ਵਿੱਚ ਕੈਮੀਕਲ , ਵਿਦੇਸ਼ਾਂ ਤੋਂ ਆਉਣ ਵਾਲਾ ਕੱਚਾ ਮਾਲ ਅਤੇ ਟਰਾਂਸਪੋਰਟ ਲਈ ਤੇਲ ਦਾ ਇਸਤੇਮਾਲ ਹੁੰਦਾ ਹੈ। ਇਹ ਸਾਰੇ ਉਦਯੋਗ ਹੁਣ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਬੰਦ ਹੋਣ ਦੀ ਕਾਗਾਰ ਤੇ ਆ ਗਏ ਹਨ। ਖਾਸ ਕਰਕੇ ਰੂਸ ਅਤੇ ਯੂਕਰੇਨ ਵਿੱਚ ਲੱਗੀ ਜੰਗ ਤੋਂ ਬਾਅਦ ਉੱਥੋਂ ਆਉਣ ਵਾਲਾ ਕੱਚਾ ਮਾਲ ਜਾਂ ਫਿਰ ਇੱਥੋਂ ਤਿਆਰ ਹੋ ਕੇ ਉੱਥੇ ਨਿਰਯਾਤ ਕਰਨ ਵਾਲਾ ਸਾਮਾਨ। ਇੰਨ੍ਹਾਂ ਦੋਨਾਂ ਚੀਜ਼ਾਂ ਵਿੱਚ ਵਪਾਰ ਕਈ ਗੁਣਾ ਘਟ ਗਿਆ ਹੈ। ਇੱਕ ਪਾਸੇ ਲੜਾਈ ਕਰਕੇ ਯੂਕਰੇਨ ਅਤੇ ਰੂਸ ਤੋਂ ਕੱਚੇ ਮਾਲ ਅਤੇ ਹੋਰ ਉਦਯੋਗਾਂ ਲਈ ਲੋੜੀਂਦੇ ਸਾਮਾਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਦੂਸਰੇ ਪਾਸੇ ਜੋ ਸਾਮਾਨ ਇੱਥੋਂ ਤਿਆਰ ਹੋ ਕੇ ਇੰਨ੍ਹਾਂ ਦੇਸ਼ਾਂ ਵਿਚ ਜਾਂਦਾ ਹੈ ਉਸ ਦੀ ਮੰਗ ’ਤੇ ਵੀ ਬਹੁਤ ਫਰਕ ਪੈ ਗਿਆ ਹੈ।

ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਦੱਸਦੇ ਨੇ ਕਿ ਰੂਸ ਅਤੇ ਯੂਕਰੇਨ ਦੀ ਲੜਾਈ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪੈਣ ਵਾਲੇ ਫਰਕ ਕਰਕੇ ਸਮਾਨ ਆਵਾਜਾਈ ਮਹਿੰਗੀ ਹੋ ਜਾਵੇਗੀ। ਇਸ ਤੋਂ ਇਲਾਵਾ ਜੋ ਸਾਮਾਨ ਰੂਸ ਤੋਂ ਆਉਂਦਾ ਹੈ ਉਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਜਾਏਗਾ। ਉਨ੍ਹਾਂ ਮੁਤਾਬਕ ਹੁਣ ਉਦਯੋਗਪਤੀਆਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਜੇਕਰ ਇਹ ਲੜਾਈ ਲੰਮੀ ਚੱਲਦੀ ਹੈ ਤਾਂ ਆਉਣ ਵਾਲੀ ਸਮੇਂ ਵਿੱਚ ਉਦਯੋਗ ਫੇਰ ਇੱਕ ਵਾਰ ਉਦਯੋਗ ਇੱਖ ਪਿਛੜ ਜਾਵੇਗਾ ਜਿਸ ਤਰ੍ਹਾਂ ਕੋਰੋਨਾ ਦੀ ਮਾਰ ਕਰਨ ਪਛੜ ਗਿਆ ਸੀ ਜਿਸਦੇ ਚੱਲਦੇ ਫੈਕਟਰੀਆਂ ਬੰਦ ਹੋ ਜਾਣਗੀਆਂ।

ਇਸ ਮੌਕੇ ਉਨ੍ਹਾਂ ਵੀ ਚਿੰਤਾ ਜ਼ਾਹਿਰ ਕੀਤੀ ਕਿ ਇਸ ਸਮੇਂ ਸਭ ਤੋਂ ਵੱਧ ਚਿੰਤਾ ਉਨ੍ਹਾਂ ਭਾਰਤੀਆਂ ਦੀ ਹੈ ਜੋ ਇਸ ਜੰਗ ਦੌਰਾਨ ਯੂਕਰੇਨ ਵਿੱਚ ਫਸੇ ਹਨ। ਉਨ੍ਹਾਂ ਵੱਲੋਂ ਭਾਰਤੀਆਂ ਦੇ ਸਹੀ ਸਲਾਮਤ ਘਰ ਪਹੁੰਚਣ ਦੀ ਅਰਦਾਸ ਕੀਤੀ ਗਈ।

ਇਹ ਵੀ ਪੜ੍ਹੋ: ਯੂਕਰੇਨ ਤੋਂ ਆਏ ਬੱਚਿਆਂ ਦਾ ਪਰਿਵਾਰ ਵੱਲੋਂ ਢੋਲ-ਢਮੱਕਿਆਂ ਨਾਲ ਸਵਾਗਤ

ETV Bharat Logo

Copyright © 2024 Ushodaya Enterprises Pvt. Ltd., All Rights Reserved.