ETV Bharat / state

ਮਹਿਲਾ ਕਾਂਗਰਸ ਨੇ ਕਰਵਾਇਆ ਕਾਂਗਰਸ ਦੇ ਹੀ ਕਾਰਜਕਾਰੀ ਪ੍ਰਧਾਨ ਉੱਪਰ ਪਰਚਾ ਦਰਜ

author img

By

Published : Jan 24, 2022, 2:36 PM IST

ਫਗਵਾੜਾ ਕਾਂਗਰਸ (Phagwara congress) ਵਿੱਚ ਆਪਸੀ ਕਲੇਸ਼ ਵੱਧਦਾ ਹੀ ਜਾ ਰਿਹਾ ਹੈ ਬੀਤੇ ਦੋ ਦਿਨਾਂ ਤੋਂ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਅਤੇ ਉਨ੍ਹਾਂ ਦੇ ਖ਼ਿਲਾਫ਼ ਧੜੇ ਵੱਲੋਂ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਸੀ ਅਤੇ ਬੀਤੀ ਰਾਤ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਖ਼ਿਲਾਫ਼ ਕੁਮੈਂਟ ਕਰਨ ਤੋਂ ਵਧ ਗਿਆ।

ਕਾਰਜਕਾਰੀ ਪ੍ਰਧਾਨ ਉੱਪਰ ਪਰਚਾ ਦਰਜ
ਕਾਰਜਕਾਰੀ ਪ੍ਰਧਾਨ ਉੱਪਰ ਪਰਚਾ ਦਰਜ

ਫਗਵਾੜਾ: ਫਗਵਾੜਾ ਕਾਂਗਰਸ ਵਿੱਚ ਕਲੇਸ਼ (rift within phagwara congress)ਪੈਦਾ ਹੋ ਗਿਆ ਹੈ। ਪਾਰਟੀ ਦੀਆਂ ਮਹਿਲਾਵਾਂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਿਰੁੱਧ ਉਨ੍ਹਾਂ ਵਿਰੁੱਧ ਗਲਤ ਬਿਆਨਬਾਜੀ ਤੇ ਇਤਰਾਜਯੋਗ ਸ਼ਬਦਾਵਲੀ ਵਾਲੇ ਮੈਸੇਜ ਵਹਾਟਸੈਪ ਗਰੁੱਪਾਂ ’ਤੇ ਪਾਉਣ ਦਾ ਦੋਸ਼ ਲਗਾਇਆ ਹੈ ਤੇ ਨਾਲ ਹੀ ਪੁਲਿਸ ਕੋਲ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਕਾਰਜਕਾਰੀ ਪ੍ਰਧਾਨ ਉੱਪਰ ਪਰਚਾ ਦਰਜ

ਦਰਅਸਲ ਵਾਹਟਸੈਪ ਗਰੁੱਪਾਂ ’ਤੇ ਇਤਰਾਜਯੋਗ ਮੈਸੇਜ ਪਾਉਣ ਬਾਅਦ ਮਹਿਲਾ ਕਾਂਗਰਸ ਦੀਆਂ ਨੇਤਾਵਾਂ ਨੇ ਐੱਸਪੀ ਫਗਵਾੜਾ ਨੂੰ ਇੱਕ ਸ਼ਿਕਾਇਤ ਕੀਤੀ ਕਿ ਕਾਂਗਰਸ ਦਾ ਹੀ ਇੱਕ ਕਾਰੀਆਕਰਤਾ ਮਨਜੋਤ ਸਿੰਘ ਨੇ ਕਾਂਗਰਸ ਦੇ ਮੌਜੂਦਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦੀ ਸ਼ਹਿ ਤੇ ਮਹਿਲਾ ਕਾਂਗਰਸ ਦੀਆਂ ਮਹਿਲਾਵਾਂ ਨਾਲ ਸੋਸ਼ਲ ਮੀਡੀਆ ਤੇ ਗਲਤ ਕੁਮੈਂਟ ਕੀਤੇ ਹਨ ਅਤੇ ਉਨ੍ਹਾਂ ਦੀ ਇਕ ਆਡੀਓ ਵਾਇਰਲ ਕੀਤੀ ਹੈ।

ਪੁਲਿਸ ਵੱਲੋਂ ਸੁਣਵਾਈ ਵਿੱਚ ਦੇਰੀ ਹੁੰਦੀ ਵੇਖ ਇਹ ਮਹਿਲਾਵਾਂ ਅਤੇ ਹੋਰ ਕਾਂਗਰਸ ਦੇ ਸੀਨੀਅਰ ਨੇਤਾ ਸਿਟੀ ਥਾਣਾ ਫਗਵਾੜਾ ਵਿਖੇ ਧਰਨੇ ਉੱਤੇ ਬੈਠ ਗਈਆਂ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਦੇਰ ਰਾਤ ਤੱਕ ਜਾਰੀ ਰਹੀ ਜਿਸ ਤੋਂ ਬਾਅਦ ਡੀ ਐੱਸ ਪੀ ਫਗਵਾੜਾ ਮੌਕੇ ਉੱਪਰ ਪਹੁੰਚੇ ਅਤੇ ਉਨ੍ਹਾਂ ਮਨਜੋਤ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਉੱਪਰ ਵੱਖ ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਜਿਸ ਤੋਂ ਬਾਅਦ ਕਾਂਗਰਸ ਦੇ ਧਾਲੀਵਾਲ ਧੜੇ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ।

ਇਹ ਵੀ ਪੜ੍ਹੋ:NATIONAL GIRL CHILD DAY: ਭੇਦਭਾਵ ਨੂੰ ਖ਼ਤਮ ਕਰਨ ਦੀ ਸਲਾਹ ਦਿੰਦਾ ਹੈ ਬਾਲੜੀ ਦਿਵਸ

ETV Bharat Logo

Copyright © 2024 Ushodaya Enterprises Pvt. Ltd., All Rights Reserved.