ETV Bharat / state

‘ਸੁਖਬੀਰ ਬਾਦਲ ਚਾਹੇ ਮੇਰੇ ਘਰ ਆ ਜਾਣ ਤਾਂ ਵੀ ਅਕਾਲੀ ਦਲ 'ਚ ਨਹੀਂ ਜਾਵਾਂਗੀ’

author img

By

Published : Jun 5, 2023, 6:37 AM IST

ਬੀਬੀ ਜਗੀਰ ਕੌਰ
ਬੀਬੀ ਜਗੀਰ ਕੌਰ

ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਫਿਰ ਸੁਖਬੀਰ ਬਾਦਲ ਉਤੇ ਨਿਸ਼ਾਨੇ ਸਾਧੇ ਹਨ। ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਲੈ ਕੇ ਵੀ ਬੀਬੀ ਜਗੀਰ ਕੌਰ ਨੇ ਸਵਾਲ ਖੜ੍ਹੇ ਕੀਤੇ। ਜਿਸਨੂੰ ਲੈ ਕੇ ਕਈ ਵਾਰ ਸੁਖਬੀਰ ਬਾਦਲ ਨੂੰ ਕਿਹਾ ਵੀ ਗਿਆ ਸੀ ਕਿ ਐਸਜੀਪੀਸੀ ਲੋਕਾਂ 'ਚ ਬਦਨਾਮੀ ਹੋ ਰਹੀ ਹੈ ਅਜਿਹਾ ਨਾ ਕੀਤਾ ਜਾਵੇ।

ਬੀਬੀ ਜਗੀਰ ਕੌਰ ਦਾ ਬਿਆਨ

ਅੰਮ੍ਰਿਤਸਰ: (SGPC) ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਪੰਥ ਬੋਰਡ ਦਾ ਐਲਾਨ ਕਰਕੇ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਵੀ ਤੇਜ਼ ਕਰ ਦਿੱਤੀ ਹੈ ਐਤਵਾਰ ਨੂੰ ਬੀਬੀ ਜਗੀਰ ਕੌਰ ਵਿਧਾਨ ਸਭਾ ਹਲਕਾ ਪਾਇਲ ਵਿਖੇ ਪੁੱਜੇ। ਜਿੱਥੇ ਉਹਨਾਂ ਨੇ ਇੱਕ ਸ਼ੋਕ ਸਭਾ 'ਚ ਭਾਗ ਲਿਆ ਉੱਥੇ ਹੀ ਬਾਅਦ 'ਚ ਆਪਣੇ ਸਮਰਥਕਾਂ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਮਕਸਦ ਹੈ ਕਿ ਐਸਜੀਪੀਸੀ (SGPC) ਨੂੰ ਇੱਕ ਪਾਰਟੀ ਅਤੇ ਪਰਿਵਾਰ ਤੋਂ ਮੁਕਤ ਕਰਾਉਣਾ ਹੈ।

ਐਸਜੀਪੀਸੀ ਰਾਜਨੀਤੀ ਤੋਂ ਪਰੇ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਅਸੀਂ ਇਸ ਕਰਕੇ ਧੱਕੇ ਖਾ ਰਹੇ ਹਾਂ ਕਿ ਅਸੀਂ ਰਾਜਨੀਤੀ ਨੂੰ ਉਪਰ ਰੱਖਿਆ ਅਤੇ ਧਰਮ ਨੂੰ ਥੱਲੇ ਸਮੁੱਚੀ ਸਿੱਖ ਕੌਮ ਦੀ ਆਵਾਜ਼ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ (SGPC) ਨੂੰ ਰਾਜਨੀਤੀ ਤੋਂ ਪਰੇ ਰੱਖਿਆ ਜਾਵੇ। ਇਸ ਧਾਰਮਿਕ ਸੰਸਥਾ ਉਪਰ ਲੱਗੇ ਦਾਗ ਮਿਟਾਏ ਜਾਣ। ਜਿਸ ਕਰਕੇ ਉਨ੍ਹਾਂ ਨੇ ਵੱਖ-ਵੱਖ ਜਮਾਤ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਕੇ ਇੱਕ ਪਲੇਟਫਾਰਮ ਬਣਾਇਆ। ਇਸ ਵਿੱਚ ਪੰਚ ਪ੍ਰਧਾਨੀ ਫੈਸਲੇ ਹੋਣਗੇ ਕੋਈ ਵੀ ਇਕੱਲਾ ਫੈਸਲਾ ਨਹੀਂ ਲੈ ਸਕੇਗਾ। ਐਸਜੀਪੀਸੀ (SGPC) ਚੋਣਾਂ ਲਈ ਹਰੇਕ ਪਾਰਟੀ ਅਤੇ ਸੰਸਥਾ 'ਚੋਂ ਨਾਮ ਲਏ ਜਾਣਗੇ। ਜਿਹੜੇ ਚੰਗੇ ਕਿਰਦਾਰ ਵਾਲੇ ਉਮੀਦਵਾਰ ਹੋਣਗੇ ਉਹ ਚੋਣ ਮੈਦਾਨ 'ਚ ਉਤਾਰੇ ਜਾਣਗੇ।

ਲਿਫਾਫੇ 'ਚੋਂ ਹੀ ਪ੍ਰਧਾਨ ਨਿਕਲਦਾ: ਐਸਜੀਪੀਸੀ ਦੀ ਪ੍ਰਧਾਨਗੀ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਮੁੜ ਕਿਹਾ ਕਿ ਲਿਫਾਫੇ 'ਚੋਂ ਹੀ ਪ੍ਰਧਾਨ ਨਿਕਲਦਾ ਸੀ। ਜਿਸਨੂੰ ਲੈਕੇ ਕਈ ਵਾਰ ਸੁਖਬੀਰ ਬਾਦਲ ਨੂੰ ਕਿਹਾ ਵੀ ਗਿਆ ਸੀ ਕਿ ਲੋਕਾਂ 'ਚ ਬਦਨਾਮੀ ਹੋ ਰਹੀ ਹੈ ਅਜਿਹਾ ਨਾ ਕੀਤਾ ਜਾਵੇ। ਸੁਖਬੀਰ ਨੇ ਗੱਲ ਮੰਨਣ ਦੀ ਥਾਂ ਪਾਰਟੀ ਚੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਉਨ੍ਹਾਂ ਨੇ ਸਿਧਾਤਾਂ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ।

ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਲੈ ਕੇ ਚੁੱਕੇ ਸਵਾਲ: ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਲੈ ਕੇ ਵੀ ਬੀਬੀ ਜਗੀਰ ਕੌਰ ਨੇ ਸਵਾਲ ਖੜ੍ਹੇ ਕੀਤੇ। ਓਹਨਾਂ ਕਿਹਾ ਕਿ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਅਤੇ ਪਾਰਟੀ ਹੀ ਜੱਥੇਦਾਰ ਦਾ ਹੁਕਮ ਨਹੀਂ ਮੰਨੇਗੀ ਤਾਂ ਆਮ ਲੋਕ ਕਿਸ ਤਰ੍ਹਾਂ ਮੰਨਣਗੇ। ਇਹੀ ਕਾਰਨ ਹੈ ਕਿ ਹੁਣ ਜੱਥੇਦਾਰ ਸਾਹਿਬ ਵੀ ਸਿੱਖਾਂ ਨੂੰ ਅਪੀਲ ਕਰ ਰਹੇ ਹਨ ਕਿ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਾਜ ਬਦਲਣ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.