ETV Bharat / state

Double Murder in Jalandhar: ਘਰ 'ਚ ਦਾਖ਼ਲ ਹੋ ਕੇ ਮਾਂ ਤੇ ਧੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਲਾਸ਼ਾਂ ਸਾੜਨ ਦੀ ਕੋਸ਼ਿਸ਼, ਅਮਰੀਕਾ ਬੈਠੇ ਜਵਾਈ 'ਤੇ ਅਟਕੀ ਸ਼ੱਕ ਦੀ ਸੂਈ

author img

By ETV Bharat Punjabi Team

Published : Oct 17, 2023, 4:47 PM IST

Updated : Oct 17, 2023, 7:40 PM IST

ਜਲੰਧਰ ਦੇ ਪਤਾਰਾ ਥਾਣਾ ਅਧੀਨ ਪੈਂਦੇ ਅਮਰ ਨਗਰ 'ਚ ਦਿਨ ਦਿਹਾੜੇ ਘਰ 'ਚ ਦਾਖ਼ਲ ਹੋ ਕੇ ਮਾਂ ਅਤੇ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ 'ਚ ਲਾਸ਼ਾਂ ਨੂੰ ਸਾੜਨ ਲਈ ਅੱਗ ਵੀ ਲਗਾਈ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਅਮਰੀਕਾ ਬੈਠੇ ਜਵਾਈ ਵਲੋਂ ਇਹ ਵਾਰਦਾਤ ਕਰਵਾਈ ਗਈ ਹੈ। (Double Murder in Jalandhar)

Double Murder in Jalandhar
Double Murder in Jalandhar

ਘਰ 'ਚ ਦਾਖ਼ਲ ਹੋ ਕੇ ਮਾਂ ਤੇ ਧੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਜਲੰਧਰ: ਇੱਕ ਪਾਸੇ ਸਰਕਾਰ ਤੇ ਪੁਲਿਸ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਦਿਹਾਤੀ ਖੇਤਰ ਪਤਾਰਾ ਥਾਣਾ ਅਧੀਨ ਪੈਂਦੇ ਪਿੰਡ ਭੁਜੇਵਾਲ ਦੇ ਨੇੜੇ ਅਮਰ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਮੋਟਰਸਾਈਕਲ 'ਤੇ ਆਏ ਦੋ ਬਦਮਾਸ਼ਾਂ ਵਲੋਂ ਮਾਂ ਅਤੇ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਵੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। (Double Murder in Jalandhar)

ਚਰਿੱਤਰ 'ਤੇ ਸ਼ੱਕ ਕਾਰਨ ਕੀਤੀ ਵਾਰਦਾਤ: ਇਸ ਦੌਰਾਨ ਹਮਲਾਵਰਾਂ ਵਲੋਂ ਲਾਸ਼ਾਂ 'ਤੇ ਪੈਟਰੋਲ ਪਾ ਕੇ ਉਨ੍ਹਾਂ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਮ੍ਰਿਤਕਾਂ ਦੀ ਪਛਾਣ ਅਮਰ ਨਗਰ ਵਾਸੀ ਰਣਜੀਤ ਕੌਰ ਅਤੇ ਉਸ ਦੀ ਧੀ ਪ੍ਰੀਤੀ ਵਜੋਂ ਹੋਈ ਹੈ। ਜਿਸ 'ਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਧੀ ਪ੍ਰੀਤੀ ਦੇ ਅਮਰੀਕਾ ਰਹਿੰਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ 'ਚ ਕਿਹਾ ਜਾ ਰਿਹਾ ਹੈ ਕਿ ਪ੍ਰੀਤੀ ਦਾ ਪਤਨੀ ਆਪਣੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਇਹ ਵਾਰਦਾਤ ਕਰਵਾਈ ਗਈ ਹੈ।

ਅਮਰੀਕਾ ਰਹਿੰਦੇ ਜਵਾਈ 'ਤੇ ਕਤਲ ਦਾ ਸ਼ੱਕ: ਮ੍ਰਿਤਕ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਪਤਨੀ ਅਤੇ ਬੇਟੀ ਨੂੰ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਪਤਨੀ ਦੀ ਲਾਸ਼ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਹਮਲਾ ਅਮਰੀਕਾ ਰਹਿੰਦੇ ਉਸ ਦੇ ਜਵਾਈ ਵੱਲੋਂ ਕਰਵਾਇਆ ਗਿਆ ਹੈ।

ਧੀ ਤੇ ਜਵਾਈ 'ਚ ਚੱਲ ਰਿਹਾ ਸੀ ਝਗੜਾ: ਜਗਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਤਾਰਾ ਥਾਣੇ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਉਨ੍ਹਾਂ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਮੰਗਲਵਾਰ ਸਵੇਰੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਪ੍ਰੀਤੀ ਦੇ ਪਿਤਾ ਜਗਤਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਪ੍ਰੀਤੀ ਅਤੇ ਉਸਦੇ ਪਤੀ ਵਿਚਕਾਰ ਝਗੜਾ ਚੱਲ ਰਿਹਾ ਸੀ। ਦੋਵੇਂ ਵੱਖ-ਵੱਖ ਰਹਿ ਰਹੇ ਸਨ। ਉਸਦਾ ਇੱਕ ਬੱਚਾ ਵੀ ਹੈ, ਜੋ ਵਾਰਦਾਤ ਸਮੇਂ ਸਕੂਲ ਸੀ ਤੇ ਉਸ ਦਾ ਬਚਾਅ ਹੋ ਗਿਆ।

ਦੋ ਬਾਈਕ ਸਵਾਰ ਸੀਸੀਟੀਵੀ 'ਚ ਕੈਦ: ਮਾਂ-ਧੀ ਦਾ ਕਤਲ ਕਰਨ ਵਾਲੇ ਦੋਵੇਂ ਮੁਲਜ਼ਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਜਿਸ 'ਚ ਦੋਵੇਂ ਸਪਲੈਂਡਰ ਬਾਈਕ 'ਤੇ ਜਾਂਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਵਿੱਚੋਂ ਇੱਕ ਪੱਗ ਵਾਲਾ ਨੌਜਵਾਨ ਸੀ।

ਡੀਐਸਪੀ ਨੇ ਕਿਹਾ- ਜ਼ਲਦ ਫੜਾਂਗੇ ਕਾਤਲ: ਇਸ ਮੌਕੇ ਡੀਐਸਪੀ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਪਰਿਵਾਰ ਨੇ ਜਵਾਈ 'ਤੇ ਕਤਲ ਦਾ ਦੋਸ਼ ਲਾਇਆ ਸੀ। ਪੁਲਿਸ ਨੇ ਮੁੱਢਲੀ ਜਾਂਚ ਵੀ ਇਸੇ ਕੋਣ ’ਤੇ ਸ਼ੁਰੂ ਕਰ ਦਿੱਤੀ ਸੀ। ਜਿਸ ਵਿੱਚ ਜਵਾਈ ਦੀ ਭੂਮਿਕਾ ਸ਼ੱਕੀ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਪਿੰਡ ਛੱਡ ਕੇ ਪਤਾਰਾ ਪਹੁੰਚ ਗਏ ਅਤੇ ਉਥੋਂ ਹਾਈਵੇਅ ਰਾਹੀਂ ਫਰਾਰ ਹੋ ਗਏ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Last Updated : Oct 17, 2023, 7:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.