ETV Bharat / state

'ਅੰਨ੍ਹੇ ਲੈਬਰੇਡੌਰ' ਨੂੰ ਗੋਦ ਲੈਣ ਲਈ ਦਿੱਲੀ ਤੋਂ ਜਲੰਧਰ ਆਈ ਕੁੜੀ

author img

By

Published : Jun 29, 2020, 9:41 PM IST

Updated : Jun 29, 2020, 10:42 PM IST

ਦਿੱਲੀ ਦੀ ਰਹਿਣ ਵਾਲੀ ਇੱਕ ਕੁੜੀ ਨੇ ਇਨਸਾਨੀਅਤ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਦਿੱਲੀ ਦੀ ਰਹਿਣ ਵਾਲੀ ਆਸ਼ਿਕਾ ਨਾਂਅ ਦੀ ਕੁੜੀ ਨੇ ਲੈਬਰਾ ਨਸਲ ਦੇ ਇੱਕ ਅੰਨ੍ਹੇ ਲੈਬਰੇਡੌਰ ਨੂੰ ਅਡਾਪਟ ਕੀਤਾ ਹੈ।

Delhi girl adopted a bling lebra dog in jalandhar
'ਅੰਨ੍ਹੇ ਲੈਬਰੇਡੌਰ' ਨੂੰ ਗੋਦ ਲੈਣ ਲਈ ਦਿੱਲੀ ਤੋਂ ਜਲੰਧਰ ਆਈ ਕੁੜੀ

ਜਲੰਧਰ: ਜਾਨਵਰਾਂ ਲਈ ਇਨਸਾਨ ਦੀ ਇਨਸਾਨੀਅਤ ਦੀਆਂ ਮਿਸਾਲਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ, ਦਿੱਲੀ ਦੀ ਰਹਿਣ ਵਾਲੀ ਇੱਕ ਕੁੜੀ ਨੇ ਇਨਸਾਨੀਅਤ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਆਸ਼ਿਕਾ ਨਾਂਅ ਦੀ ਕੁੜੀ ਨੇ ਲੈਬਰਾ ਨਸਲ ਦੇ ਇੱਕ ਅੰਨ੍ਹੇ ਲੈਬਰੇਡੌਰ ਨੂੰ ਅਡਾਪਟ ਕੀਤਾ ਹੈ। ਇਸ ਵਿੱਚ ਖ਼ਾਸ ਗੱਲ ਇਹ ਹੈ ਕਿ ਉਹ ਕੋਰੋਨਾ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਵਿੱਚ 11 ਹਜ਼ਾਰ ਰੁਪਏ ਕਿਰਾਇਆ ਖ਼ਰਚ ਕੇ ਅਨ੍ਹੇ ਕੁੱਤੇ ਨੂੰ ਲੈਣ ਲਈ ਜਲੰਧਰ ਪਹੁੰਚੀ।

ਵੇਖੋ ਵੀਡੀਓ

ਸਾਬਕਾ ਹਾਕੀ ਖਿਡਾਰੀ ਅਤੇ ਰੇਲਵੇ ਵਿਭਾਗ ਵਿੱਚ ਬਤੌਰ ਟਿਕਟ ਇੰਸਪੈਕਟਰ ਕੰਮ ਕਰ ਰਹੇ ਜਸਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਜਲੰਧਰ ਤੋਂ ਕਿਸੇ ਪਿੰਡ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਰਸਤੇ ਵਿੱਚ ਇੱਕ ਅੰਨਾ ਲੈਬਰੇਡੌਰ ਦੇਖਿਆ ਜੋ ਕਿ ਗੱਡੀਆਂ ਵਿੱਚ ਟਕਰਾਅ ਰਿਹਾ ਸੀ। ਇਸ ਤੋਂ ਬਾਅਦ ਉਹ ਕੁੱਤੇ ਨੂੰ ਆਪਣੇ ਘਰ ਲੈ ਆਏ ਅਤੇ ਸੋਸ਼ਲ ਮੀਡੀਆ 'ਤੇ ਡੋਗ ਦੀ ਵੀਡੀਓ ਬਣਾ ਕੇ ਪਾ ਦਿੱਤੀ। ਜਸਜੀਤ ਨੇ ਦੱਸਿਆ ਕਿ ਕੁੱਤੇ ਦੀ ਵੀਡੀਓ ਦੇਖ ਕੇ ਦਿੱਲੀ ਦੀ ਰਹਿਣ ਵਾਲੀ ਆਸ਼ਿਕਾ ਨਾਂਅ ਦੀ ਇਸ ਕੁੱਤੇ ਨੂੰ ਅਡਾਪਟ ਕਰਨ ਲਈ ਫੋਨ ਕੀਤਾ।

ਇਹ ਵੀ ਪੜ੍ਹੋ: ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨੂੰ ਬਦਲਵੀਂ ਖੇਤੀ ਅਪਣਾਉਣ ਲਈ ਕੀਤਾ ਉਤਸ਼ਾਹਤ

ਕੁੱਤੇ ਨੂੰ ਅਡਾਪਟ ਕਰਨ ਆਈ ਕੁੜੀ ਆਸ਼ਿਕਾ ਨੇ ਦੱਸਿਆ ਕਿ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਕੋਈ ਵੀ ਕੈਬ ਵਾਲਾ ਕੁੱਤੇ ਨੂੰ ਆਪਣੀ ਗੱਡੀ ਵਿੱਚ ਬਿਠਾਉਣ ਲਈ ਤਿਆਰ ਨਹੀਂ ਸੀ। ਬੇਜ਼ੁਬਾਨ ਜਾਨਵਰਾਂ ਲਈ ਇਨਸਾਨ ਦੇ ਅਜਿਹੇ ਪਿਆਰ ਨੇ ਹੀ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਹੋਇਆ ਹੈ।

Last Updated :Jun 29, 2020, 10:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.