ETV Bharat / state

ਝੋਨੇ ਦੀ ਫ਼ਸਲ ਲਈ ਪੰਜਾਬ ਦੀਆਂ ਨਹਿਰਾਂ ਕਿੰਨੀਆਂ ਕੁ ਤਿਆਰ, ਵੇਖੋ ਖਾਸ ਰਿਪੋਰਟ

author img

By

Published : Apr 2, 2022, 3:37 PM IST

ਝੋਨੇ ਦੀ ਫ਼ਸਲ ਲਈ ਪੰਜਾਬ ਦੀਆਂ ਨਹਿਰਾਂ ਕਿੰਨੀਆਂ ਕੁ ਤਿਆਰ
ਝੋਨੇ ਦੀ ਫ਼ਸਲ ਲਈ ਪੰਜਾਬ ਦੀਆਂ ਨਹਿਰਾਂ ਕਿੰਨੀਆਂ ਕੁ ਤਿਆਰ

ਜਲੰਧਰ ਜ਼ਿਲ੍ਹੇ ਵਿੱਚ ਬਿਸਤ ਦੋਆਬ ਨਹਿਰ ਰਾਹੀਂ ਰੋਪੜ ਤੋਂ ਪਾਣੀ ਭੇਜਿਆ ਜਾਂਦਾ ਹੈ, ਜੋ ਇੱਥੇ ਆਉਣ ਤੋਂ ਬਾਅਦ ਬਿਸਤ ਦੋਆਬ ਨਹਿਰ ਵਿੱਚੋਂ ਹੋਰ ਛੋਟੇ-ਛੋਟੇ ਮੈਰੀ ਟੁੱਕੜਿਆਂ ਰਾਹੀਂ ਅਲੱਗ-ਅਲੱਗ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਪਰ ਉਹਦੇ ਦੂਸਰੇ ਪਾਸੇ ਨਹਿਰਾਂ ਦੇ ਬੁਰੇ ਹਾਲ ਹੋਰ ਦੂਜੇ ਰਾਜਾਂ ਨੂੰ ਪਾਣੀ ਦੇ ਨਾਲ ਇਨ੍ਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ।

ਜਲੰਧਰ: ਜਲੰਧਰ ਜ਼ਿਲ੍ਹੇ ਵਿੱਚ ਕਰੀਬ 605000 ਏਕੜ ਜ਼ਮੀਨ ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ। ਇਸ ਦੇ ਵਿੱਚੋਂ 4.25 ਏਕੜ ਜ਼ਮੀਨ ਝੋਨੇ ਦੀ ਫ਼ਸਲ ਲਈ ਇਸਤੇਮਾਲ ਕੀਤੀ ਜਾਂਦੀ ਹੈ। ਜਦਕਿ ਬਾਕੀ ਸਾਰੀ ਜ਼ਮੀਨ ਦਾ ਇਸਤੇਮਾਲ ਸਬਜ਼ੀਆਂ ਅਤੇ ਬਾਕੀ ਹੋਰ ਫਸਲਾਂ ਲਗਾਉਣ ਲਈ ਕੀਤਾ ਜਾਂਦਾ ਹੈ।

ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਝੋਨੇ ਦੀ ਫਸਲ ਨੂੰ ਪੈਂਦੀ ਹੈ, ਇਹੀ ਕਾਰਨ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਬਿਜਲੀ ਮਹਿਕਮਾ ਪੂਰੀ ਤਰ੍ਹਾਂ ਫ਼ਸਲ ਨੂੰ ਪਾਣੀ ਦੀ ਸਪਲਾਈ ਲਈ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ।

ਇਸ ਦੇ ਨਾਲ ਹੀ ਝੋਨੇ ਦੀ ਫਸਲ ਲਈ ਨਹਿਰਾਂ ਰਾਹੀਂ ਵੀ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਝੋਨੇ ਦੀ ਫਸਲ ਪੰਜਾਬ ਵਿੱਚ ਜੂਨ ਦੇ ਮਹੀਨੇ ਲੱਗਣੀ ਸ਼ੁਰੂ ਹੁੰਦੀ ਹੈ, ਪਰ ਨਹਿਰੀ ਵਿਭਾਗ ਵੱਲੋਂ ਇਸ ਦੀਆਂ ਤਿਆਰੀਆਂ ਮਾਰਚ ਅਖ਼ੀਰ ਤੇ ਅਪ੍ਰੈਲ ਸ਼ੁਰੂਆਤ ਹੋਈ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।

ਝੋਨੇ ਦੀ ਫਸਲ ਨੂੰ ਪਾਣੀ ਦੇਣ ਲਈ ਬਿਸਤ ਦੋਆਬ ਨਹਿਰ ਦਾ ਇੱਕ ਖ਼ਾਸ ਯੋਗਦਾਨ: ਜਲੰਧਰ ਵਿੱਚ ਝੋਨੇ ਦੀ ਫਸਲ ਦੀ ਸਿੰਚਾਈ ਲਈ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦਾ ਸਹਾਰਾ ਲਿਆ ਜਾਂਦਾ ਹੈ, ਪਰ ਇਸ ਦੇ ਨਾਲ-ਨਾਲ ਬਿਸਤ ਦੋਆਬ ਨਹਿਰ ਇਸ ਲਈ ਇੱਕ ਖਾਸ ਰੋਲ ਅਦਾ ਕਰਦੀ ਹੈ। ਅੱਜ ਜਦੋਂ ਪੰਜਾਬ ਵਿੱਚ ਪਾਣੀ ਦਾ ਲੈਵਲ ਖ਼ਤਰਨਾਕ ਸਤਰ ਤੱਕ ਪਹੁੰਚ ਗਿਆ ਹੈ, ਇਹੀ ਕਾਰਨ ਹੈ ਕਿ ਹੁਣ ਜ਼ਿਆਦਾਤਰ ਕੋਸ਼ਿਸ਼ ਨਹਿਰਾਂ ਅਤੇ ਦਰਿਆਵਾਂ ਤੋਂ ਪਾਣੀ ਲੈ ਕੇ ਹੀ ਖੇਤਾਂ ਵਿੱਚ ਸਿੰਚਾਈ ਲਈ ਮੁਹੱਈਆ ਕਰਵਾਉਣ ਦੀ ਕੀਤੀ ਜਾ ਰਹੀ ਹੈ। ਜਲੰਧਰ ਜ਼ਿਲ੍ਹੇ ਵਿੱਚ ਬਿਸਤ ਦੋਆਬ ਨਹਿਰ ਰਾਹੀਂ ਰੋਪੜ ਤੋਂ ਪਾਣੀ ਭੇਜਿਆ ਜਾਂਦਾ ਹੈ, ਜੋ ਇੱਥੇ ਆਉਣ ਤੋਂ ਬਾਅਦ ਬਿਸਤ ਦੋਆਬ ਨਹਿਰ ਵਿੱਚੋਂ ਹੋਰ ਛੋਟੇ-ਛੋਟੇ ਮੈਰੀ ਟੁੱਕੜਿਆਂ ਰਾਹੀਂ ਅਲੱਗ-ਅਲੱਗ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ।

ਝੋਨੇ ਦੀ ਫ਼ਸਲ ਲਈ ਪੰਜਾਬ ਦੀਆਂ ਨਹਿਰਾਂ ਕਿੰਨੀਆਂ ਕੁ ਤਿਆਰ

ਆਖਿਰ ਕਿੱਥੋਂ ਨਿਕਲ ਕੇ ਕਿੱਥੇ ਤੱਕ ਜਾਂਦੀ ਹੈ, ਬਿਸਤ ਦੁਆਬ ਨਹਿਰ: ਬਿਸਤ ਦੋਆਬ ਨਹਿਰ ਜੋ ਕਰੀਬ 1200 ਤੋਂ 1600 ਕਿਊਸਿਕ ਪਾਣੀ ਕੈਦੀ ਕਰਕੇ ਰੋਪੜ ਤੋਂ, ਗੜ੍ਹਸ਼ੰਕਰ, ਆਦਮਪੁਰ, ਨਵਾਂਸ਼ਹਿਰ,ਬੰਗਾ, ਫਿਲੌਰ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਦੇ ਇਲਾਕਿਆਂ ਨੂੰ ਕਵਰ ਕਰਦੀ ਹੈ। ਬਿਸਤ ਦੋਆਬ ਨਹਿਰ ਦੇ ਪਾਣੀ ਨਾਲ ਜਲੰਧਰ ਜ਼ਿਲ੍ਹੇ ਦਾ ਕਰੀਬ 40 ਹਜ਼ਾਰ ਏਕੜ ਰਕਬੇ ਨੂੰ ਸਿੰਜਿਆ ਜਾਂਦਾ ਹੈ, ਜੋ ਤਕਰੀਬਨ ਪੂਰੇ ਦੋਆਬਾ ਇਲਾਕੇ ਲਈ ਹੁੰਦਾ ਹੈ, ਇਸ ਮੈਪ ਦੀ ਲੰਬਾਈ ਤਕਰੀਬਨ 801 ਕਿਲੋਮੀਟਰ ਹੈ।

ਇਕ ਪਾਸੇ ਦਰਿਆਵਾਂ ਤੇ ਨਹਿਰਾਂ ਤੋਂ ਪਾਣੀ ਸਪਲਾਈ ਦੀ ਗੱਲ, ਦੂਸਰੇ ਪਾਸੇ ਨਹਿਰਾਂ ਦਾ ਬੁਰਾ ਹਾਲ: ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਨਹਿਰਾਂ ਤੇ ਦਰਿਆਵਾਂ ਦੇ ਪਾਣੀ ਦੀ ਸਪਲਾਈ ਦੀ ਗੱਲ ਕਰਦੀ ਹੈ। ਪਰ ਉਹਦੇ ਦੂਸਰੇ ਪਾਸੇ ਨਹਿਰਾਂ ਦੇ ਬੁਰੇ ਹਾਲ ਹੋਰ ਦੂਜੇ ਰਾਜਾਂ ਨੂੰ ਪਾਣੀ ਦੇ ਨਾਲ ਇਨ੍ਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ।

ਕਿਸਾਨਾਂ ਮੁਤਾਬਕ ਨਹਿਰੀ ਮਹਿਕਮੇ ਵੱਲੋਂ ਇਨ੍ਹਾਂ ਲਹਿਰਾਂ ਵਿੱਚ ਹਰ ਸਾਲ ਝੋਨੇ ਦੇ ਵੇਲੇ ਪਾਣੀ ਦਾ ਛੱਡਿਆ ਜਾਂਦਾ ਹੈ, ਪਰ ਨਹਿਰਾਂ ਅੰਦਰ ਪਈ ਗੰਦਗੀ ਨਾਲ ਇਹ ਕਈ ਥਾਵਾਂ ਤੋਂ ਟੁੱਟ ਜਾਂਦੀਆਂ ਹਨ, ਜਿਸ ਕਰਕੇ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ। ਖ਼ਾਸ ਤੌਰ 'ਤੇ ਬਾਰਿਸ਼ ਦੇ ਮੌਸਮ ਦੌਰਾਨ ਜਦੋਂ ਇਹ ਨਹਿਰਾਂ ਜ਼ਿਆਦਾ ਭਰ ਜਾਂਦੀਆਂ ਨੇ ਤਾਂ ਪਾਣੀ ਨਹਿਰਾਂ ਵਿਚ ਗੰਦਗੀ ਕਰਕੇ ਬੰਨ੍ਹ ਨੂੰ ਤੋੜ ਕਿਸਾਨਾਂ ਦੇ ਖੇਤਾਂ ਵਿੱਚ ਵੜ ਜਾਂਦਾ ਹੈ।

ਉਨ੍ਹਾਂ ਮੁਤਾਬਕ ਸਰਕਾਰ ਨੂੰ ਚਾਹੀਦਾ ਹੈ ਕਿ ਅੱਜ ਦੇ ਸਮੇਂ ਜਦੋਂ ਪੰਜਾਬ ਵਿਚ ਪਾਣੀ ਦਾ ਲੈਵਲ ਖਤਰਨਾਕ ਸ਼ਸਤਰ 'ਤੇ ਥੱਲੇ ਚਲਾ ਗਿਆ ਹੈ, ਇਸੇ ਵਿੱਚ ਇਨ੍ਹਾਂ ਨਹਿਰਾਂ ਤੋਂ ਪਾਣੀ ਦੀ ਸਿਰਫ਼ ਗੱਲ ਹੀ ਨਾ ਕੀਤੀ ਜਾਵੇ, ਬਲਕਿ ਇਸ ਮਸਲੇ ਦਾ ਪੂਰਾ ਹੱਲ ਵੀ ਕੱਢਿਆ ਜਾਵੇ।

ਮਾਰਚ ਅਖ਼ੀਰ ਜਾਂ ਅਪ੍ਰੈਲ ਸ਼ੁਰੂ ਤੋ ਨਹਿਰੀ ਵਿਭਾਗ ਸ਼ੁਰੂ ਕਰਦਾ ਹੈ ਆਪਣਾ ਹੋਮ ਵਰਕ: ਨਹਿਰੀ ਵਿਭਾਗ ਦੇ ਐਸ.ਡੀ.ਓ ਪ੍ਰਿੰਸ ਮੁਤਾਬਕ ਇਸ ਨਹਿਰ ਵਿੱਚ ਜੂਨ ਦੇ ਮਹੀਨੇ ਅੰਦਰ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਂਦੀ ਹੈ, ਪਰ ਇਸ ਤੋਂ ਪਹਿਲੇ ਇਸ ਨਹਿਰ ਨੂੰ ਮਨਰੇਗਾ ਸਕੀਮ ਰਾਹੀਂ ਪੂਰੀ ਤਰ੍ਹਾਂ ਸਾਫ਼ ਕਰਵਾਇਆ ਜਾਂਦਾ ਹੈ ਤੇ ਜੇ ਕਿਤੇ ਇਸ ਦੇ ਬੰਨਾਂ ਉੱਤੇ ਕੋਈ ਟੁੱਟ ਭੱਜ ਹੋਈ ਹੋਵੇ ਤਾਂ ਉਸ ਨੂੰ ਵੀ ਠੀਕ ਕਰਵਾਇਆ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮਹਿਕ ਵਿੱਚ ਸਭ ਤੋਂ ਵੱਧ ਸਾਫ਼ ਸਫ਼ਾਈ ਦੀ ਮੁਸ਼ਕਿਲ ਸ਼ਹਿਰੀ ਇਲਾਕਿਆਂ ਵਿੱਚ ਆਉਂਦੀ ਹੈ, ਕਿਉਂਕਿ ਜਦੋਂ ਇਹ ਨਹਿਰ ਬੰਦ ਹੁੰਦੀ ਹੈ ਤਾਂ ਲੋਕਾਂ ਵੱਲੋਂ ਭਾਰੀ ਮਾਤਰਾ ਵਿੱਚ ਕੂੜਾ ਕਰਕਟ, ਮੈਡੀਕਲ ਵੇਸਟ, ਇੰਡਸਟਰੀ ਅੰਬੈਸਡਰ ਇੱਥੇ ਸੁੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬਿਸਤ ਦੋਆਬ ਨਹਿਰ ਵਿੱਚ ਝਾੜੀਆਂ ਤੇ ਜੜੀ ਬੂਟੀਆਂ ਨੂੰ ਵੀ ਪੂਰੀ ਤਰ੍ਹਾਂ ਸਾਫ਼ ਕਰਵਾਇਆ ਜਾਂਦਾ ਹੈ ਤਾਂ ਕਿ ਇਹ ਸਾਰੀਆਂ ਚੀਜ਼ਾਂ ਨਾਲ ਨਹਿਰ ਵਿੱਚ ਕਿਸੇ ਤਰੀਕੇ ਦੀ ਕੋਈ ਟੁੱਟ ਭੱਜ ਨਾ ਹੋਵੇ।

ਇਸ ਸਭ ਵਿੱਚ ਖਾਸ ਗੱਲ ਇਹ ਹੈ ਕਿ 2 ਸਾਲ ਪਹਿਲੇ ਇਸ ਨਹਿਰ ਦੀ ਪੂਰੀ ਤਰ੍ਹਾਂ ਮੁਰੰਮਤ ਕਰਵਾਈ ਜਾਂ ਚੁੱਕੀ ਹੈ ਤੇ ਇਸ ਦੇ ਕੱਢਿਆ ਉੱਪਰ ਇੱਟਾਂ ਨਾਲ ਬਲ ਬਣਾ ਦਿੱਤੇ ਗਏ ਹਨ, ਲੇਕਿਨ ਹਰ ਸਾਲ ਇਸ ਵਿੱਚ ਪਈ ਗੰਦਗੀ ਨਾਲ ਇਸ ਨੂੰ ਨੁਕਸਾਨ ਹੁੰਦਾ ਹੈ। ਫਿਲਹਾਲ ਇਸ ਵੇਲੇ ਪੰਜਾਬ ਦੇ ਕਿਸਾਨ ਆਪਣੇ ਖੇਤਾਂ ਵਿੱਚੋਂ ਕਣਕ ਦੀ ਫਸਲ ਵੱਢ ਕੇ ਹੋਰ ਦੋਵਾਂ ਮਹੀਨਿਆਂ ਨੂੰ ਝੋਨੇ ਦੀ ਫ਼ਸਲ ਦੀ ਤਿਆਰੀ ਕਰਨ ਵਾਲੇ ਹਨ, ਇਸ ਸਭ ਵਿੱਚ ਦੇਖਣਾ ਇਹ ਹੈ ਕਿ ਨਹਿਰੀ ਮਹਿਕਮਾ ਇਨ੍ਹਾਂ ਦੋਵਾਂ ਮਹੀਨਿਆਂ ਦੌਰਾਨ ਆਪਣੀ ਤਿਆਰੀ ਕਿਸ ਤਰੀਕੇ ਨਾਲ ਅਤੇ ਕਿੱਦਾਂ ਪੂਰੀ ਕਰਦਾ ਹੈ।

ਇਹ ਵੀ ਪੜੋ:- ਪੰਜਾਬ 'ਚ ਮਾਈਨਿੰਗ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਹੋਏ ਬੇਰੁਜ਼ਗਾਰ, ਰੇਤੇੇ ਦੀਆਂ ਵਧੀਆਂ ਕੀਮਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.