ETV Bharat / state

ਸਲਾਹਕਾਰ ਸਿੱਧੂ ਦੇ ਨਿੱਜੀ ਨੇ, ਕਾਂਗਰਸ ਦੇ ਨਹੀਂ: ਪਰਗਟ ਸਿੰਘ

author img

By

Published : Aug 23, 2021, 6:20 PM IST

ਸਿੱਧੂ ਦੇ ਦੋ ਸਲਾਹਕਾਰਾਂ ਮਾਲੀ ਤੇ ਗਰਗ ਵੱਲੋਂ ਪਾਕਿਸਤਾਨ ਤੇ ਕਸ਼ਮੀਰ ਸੰਬੰਧੀ ਵਿਵਾਦਤ ਬਿਆਨ ਦਿੱਤੇ ਗਏ ਸਨ। ਇਨ੍ਹਾਂ ਬਿਆਨਾਂ ਨੂੰ ਲੈ ਕੇ ਸਿੱਧੂ ਤੇ ਉਸਦੇ ਦੋ ਸਲਾਹਕਾਰ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਦੇ ਧੜੇ ਨੇ ਵੀ ਨਿਸ਼ਾਨੇ ‘ਤੇ ਲਏ ਹੋਏ ਹਨ।

'ਸਲਾਹਕਾਰ ਸਿੱਧੂ ਦੇ ਨਿੱਜੀ ਨੇ ਕਾਂਗਰਸ ਦੇ ਨਹੀਂ'
'ਸਲਾਹਕਾਰ ਸਿੱਧੂ ਦੇ ਨਿੱਜੀ ਨੇ ਕਾਂਗਰਸ ਦੇ ਨਹੀਂ'

ਜਲੰਧਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਵੱਲੋਂ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪੋਸਟ ਪਾਉਣ 'ਤੇ ਰਾਜਨੀਤੀ ਵਿੱਚ ਘਮਸਾਨ ਛਿੜ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਮਾਲੀ ਤੇ ਗਰਗ ਵੱਲੋਂ ਪਾਕਿਸਤਾਨ ਤੇ ਕਸ਼ਮੀਰ ਸੰਬੰਧੀ ਵਿਵਾਦਤ ਬਿਆਨ ਦਿੱਤੇ ਗਏ ਸਨ।

ਸਲਾਹਕਾਰ ਸਿੱਧੂ ਦੇ ਨਿੱਜੀ ਨੇ ਕਾਂਗਰਸ ਦੇ ਨਹੀਂ

ਇਨ੍ਹਾਂ ਬਿਆਨਾਂ ਨੂੰ ਲੈ ਕੇ ਸਿੱਧੂ ਤੇ ਉਸਦੇ ਦੋ ਸਲਾਹਕਾਰ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਦੇ ਧੜੇ ਨੇ ਵੀ ਨਿਸ਼ਾਨੇ ‘ਤੇ ਲਏ ਹੋਏ ਹਨ। ਓਧਰ ਇਸ ਮੁੱਦੇ 'ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਕਿਹਾ ਕਿ ਸਲਾਹਕਾਰ ਨਵਜੋਤ ਸਿੰਘ ਸਿੱਧੂ ਦੇ ਨਿੱਜੀ ਸਲਾਹਕਾਰ ਹਨ ਅਤੇ ਉਹ ਕਿਸੇ ਬਾਰੇ ਵੀ ਕੋਈ ਟਿੱਪਣੀ ਕਰਨਾ ਚਾਹੁੰਦੇ, ਉਹ ਉਨ੍ਹਾਂ ਦੀ ਆਪਣੀ ਨਿਜੀ ਰਾਏ ਹੈ।

ਇਹ ਵੀ ਪੜ੍ਹੋ:ਸਿੱਧੂ ਦੇ ਸਲਾਹਕਾਰ ‘ਤੇ ਹੋਵੇਗੀ ਕਾਰਵਾਈ !

ਕਿਸੇ ਸੰਗਠਨ ਦਾ ਇਸ ਵਿੱਚ ਕੋਈ ਰੋਲ ਨਹੀਂ। ਉਨ੍ਹਾਂ ਕਿਹਾ ਕਿ ਇਹ ਦੋਨੋਂ ਸਲਾਹਕਾਰ ਕਾਂਗਰਸ ਦੇ ਨਹੀਂ ਬਲਕਿ ਸਿੱਧੂ ਦੇ ਨਿਜੀ ਸਲਾਹਕਾਰ ਹਨ। ਕਾਂਗਰਸ ਦਾ ਉਨ੍ਹਾਂ ਦੀ ਕਹੀ ਕਿਸੇ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.