ETV Bharat / state

ਫਿਲੌਰ 'ਚ ਇਨਸਾਨੀਅਤ ਸ਼ਰਮਸਾਰ, ਨਬਾਲਿਗ ਨੂੰ ਪੰਚ ਨੇ ਦਰੱਖਤ 'ਤੇ ਪੁੱਠਾ ਲਟਕਾਇਆ, ਜਾਣੋ ਮਾਮਲਾ

author img

By

Published : Jul 17, 2023, 5:13 PM IST

ਜਲੰਧਰ ਦੀ ਤਹਿਸੀਲ ਫਿਲੌਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੰਚ ਨੇ ਇੱਕ ਨਬਾਲਿਗ ਮਜ਼ਦੂਰ ਦੇ ਪੈਰ ਬੰਨ੍ਹ ਕੇ ਉਸ ਨੂੰ ਪੁੱਠਾ ਲਟਕਾ ਦਿੱਤਾ। ਇਸ ਕਾਰਨਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

A minor was hanged from a tree by punch in Phillaur Tehsil of Jalandhar
ਫਿਲੌਰ 'ਚ ਇਨਸਾਨੀਅਤ ਸ਼ਰਮਸਾਰ, ਨਬਾਲਿਗ ਨੂੰ ਪੰਚ ਨੇ ਦਰੱਖਤ 'ਤੇ ਪੁੱਠਾ ਲਟਕਾਇਆ,ਜਾਣੋ ਮਾਮਲਾ

ਨਬਾਲਿਗ ਨੂੰ ਪੁੱਠਾ ਲਟਕਾਉਣ ਦੀ ਵੀਡੀਓ ਵਾਇਰਲ

ਜਲੰਧਰ: ਕਹਿੰਦੇ ਨੇ ਸਿਆਸਤ ਦਾ ਨਸ਼ਾ ਕਈ ਬਾਰ ਬੰਦੇ ਨੂੰ ਇੰਨਾ ਜ਼ਿਆਦਾ ਹੰਕਾਰੀ ਕਰ ਦਿੰਦਾ ਹੈ ਕਿ ਉਸ ਨੂੰ ਕੁੱਝ ਵੀ ਵਿਖਾਈ ਨਹੀਂ ਦਿੰਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਛੋਟੇ ਪਾਲ ਨੌਂ ਵਿੱਚੋਂ। ਇਸ ਪਿੰਡ ਦੀ ਪੰਚਾਇਤ ਦੇ ਮੈਂਬਰ ਨੇ ਨਾਬਾਲਗ ਮਜ਼ਦੂਰ ਦੇ ਪੈਰ ਬੰਨ੍ਹ ਕੇ ਉਸ ਨੂੰ ਦਰੱਖਤ ਉੱਤੇ ਉਲਟਾ ਲਟਕਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਜ਼ਦੂਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਬਿਹਾਰ ਦੇ ਉਸ ਪਿੰਡ ਦਾ ਰਹਿਣ ਵਾਲਾ ਸੀ। ਜਿੱਥੇ ਇੱਕ ਵਿਅਕਤੀ ਪੰਚ ਤੋਂ 35 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪੰਚ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੇ ਦੋ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੁਲਜ਼ਮ ਪੰਚ ਗ੍ਰਿਫ਼ਤਾਰ: ਪੰਚ ਮਨਵੀਰ ਸਿੰਘ ਨੇ ਜ਼ਿਲ੍ਹਾ ਪੂਰਨੀਆ (ਬਿਹਾਰ) ਦੇ ਰਹਿਣ ਵਾਲੇ ਮਜ਼ਦੂਰ ਅਮਰਜੀਤ ਨੂੰ 35 ਹਜ਼ਾਰ ਰੁਪਏ ਦਿੱਤੇ ਸਨ। ਅਮਰਜੀਤ ਭੱਜ ਗਿਆ ਮਨਵੀਰ ਨੇ ਅਮਰਜੀਤ ਦੇ ਸਾਈਕਲ 'ਤੇ ਜਾਣ ਦੀ ਫੁਟੇਜ ਵਾਇਰਲ ਕਰ ਦਿੱਤੀ ਤਾਂ ਜੋ ਅਮਰਜੀਤ ਬਾਰੇ ਜਾਣਕਾਰੀ ਮਿਲ ਸਕੇ। ਸ਼ਨਿੱਚਰਵਾਰ ਨੂੰ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਣ ਵਾਲਾ ਅਮਰਜੀਤ ਪਿੰਡ ਪੁਨੀਆ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਸਾਥੀ ਫਰਾਰ ਹੈ। ਦੱਸ ਦਈਏ ਇਸ ਹੰਕਾਰੀ ਪੰਚ ਨੇ ਨਬਾਲਿਗ ਉੱਤੇ ਤਸ਼ੱਦਦ ਕੀਤੇ ਜਾਣ ਦੀ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋਣ ਮਗਰੋਂ ਮਾਮਲਾ ਲੋਕਾਂ ਤੋਂ ਹੁੰਦਾ ਹੋਇਆ ਪੁਲਿਸ ਕੋਲ ਪਹੁੰਚਿਆ ਜਿਸ ਤੋਂ ਬਾਅਦ ਪੁਲਿਸ ਨੇ ਬਗੈਰ ਦੇਰ ਕੀਤੇ ਕਾਰਵਾਈ ਕੀਤੀ।

ਪੀੜਤ ਨੇ ਦੱਸੀ ਹੱਡਬੀਤੀ: ਮੀਡੀਆ ਰਿਪੋਰਟਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਪੰਚ ਪੀੜਤ ਨਬਾਲਿਗ ਨੂੰ ਚੁੱਕ ਕੇ ਨੇੜਲੇ ਪਿੰਡ ਪਲਕਦੀਮ ਵਿੱਚ ਵਿਅਕਤੀ ਦੇ ਖੇਤ ਵਿੱਚ ਲੈ ਗਿਆ। ਉੱਥੇ ਮਿਥਲੇਸ਼ ਦੀਆਂ ਦੋਵੇਂ ਲੱਤਾਂ ਰੱਸੀ ਨਾਲ ਬੰਨ੍ਹ ਕੇ ਦਰੱਖਤ ਤੋਂ ਉਲਟਾ ਲਟਕਾ ਦਿੱਤਾ ਗਿਆ। ਫਿਰ ਇੱਕ ਵੀਡੀਓ ਕਾਲ ਕੀਤੀ ਗਈ ਅਤੇ ਮਿਥਲੇਸ਼ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਪੁੱਤਰ ਦੁਆਰਾ ਕੁੱਟਦੇ ਹੋਏ ਦਿਖਾਇਆ ਗਿਆ। ਰਿਸ਼ਤੇਦਾਰ ਵੀ ਰੋਣ ਲੱਗ ਪਏ। ਮਨਵੀਰ ਨੇ ਧਮਕੀ ਦਿੱਤੀ ਕਿ 35 ਹਜ਼ਾਰ ਦਿਓ ਨਹੀਂ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਰਿਸ਼ਤੇਦਾਰਾਂ ਨੇ ਕਰਜ਼ਾ ਲੈ ਕੇ ਮਨਪ੍ਰੀਤ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.