ETV Bharat / state

ਭਾਜਪਾ ਉਮੀਦਵਾਰ ਦੇ ਘਰ 'ਤੇ ਪੱਥਰਬਾਜ਼ੀ, ਤੋੜੇ ਸ਼ੀਸ਼ੇ

author img

By

Published : Feb 10, 2022, 8:45 PM IST

Updated : Feb 10, 2022, 9:25 PM IST

ਜਲੰਧਰ ਉੱਤਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕ੍ਰਿਸ਼ਨ ਦੇਵ ਭੰਡਾਰੀ ਦੇ ਘਰ ਦੇ ਬਾਹਰ ਇਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਇਸ ਦੌਰਾਨ ਇਸ ਵਿਅਕਤੀ ਵੱਲੋਂ ਕ੍ਰਿਸ਼ਨ ਦੇਵ ਭੰਡਾਰੀ ਦੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਇੱਟਾਂ ਮਾਰ ਕੇ ਤੋੜ ਦਿੱਤਾ ਗਿਆ ਤੇ ਕ੍ਰਿਸ਼ਨ ਦੇਵ ਭੰਡਾਰੀ ਦੇ ਘਰਦਿਆਂ ਮੁਤਾਬਕ ਉਸ ਨੇ ਘਰ ਦੇ ਅੰਦਰ ਵੀ ਇੱਟਾਂ ਸੁੱਟੀਆਂ।

ਭਾਜਪਾ ਉਮੀਦਵਾਰ ਦੇ ਘਰ 'ਤੇ ਪੱਥਰਬਾਜ਼ੀ, ਤੋੜੇ ਸ਼ੀਸ਼ੇ
ਭਾਜਪਾ ਉਮੀਦਵਾਰ ਦੇ ਘਰ 'ਤੇ ਪੱਥਰਬਾਜ਼ੀ, ਤੋੜੇ ਸ਼ੀਸ਼ੇ

ਜਲੰਧਰ: ਜਲੰਧਰ ਉੱਤਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕ੍ਰਿਸ਼ਨ ਦੇਵ ਭੰਡਾਰੀ ਦੇ ਘਰ ਦੇ ਬਾਹਰ ਇਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਇਸ ਦੌਰਾਨ ਇਸ ਵਿਅਕਤੀ ਵੱਲੋਂ ਕ੍ਰਿਸ਼ਨ ਦੇਵ ਭੰਡਾਰੀ ਦੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਇੱਟਾਂ ਮਾਰ ਕੇ ਤੋੜ ਦਿੱਤਾ ਗਿਆ।

ਕ੍ਰਿਸ਼ਨ ਦੇਵ ਭੰਡਾਰੀ ਦੇ ਘਰਦਿਆਂ ਮੁਤਾਬਕ ਉਸ ਨੇ ਘਰ ਦੇ ਅੰਦਰ ਵੀ ਇੱਟਾਂ ਸੁੱਟੀਆਂ। ਇਸ ਹਮਲੇ ਇਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਲੋਕਾਂ ਵੱਲੋਂ ਫੜੇ ਗਏ, ਉਸ ਵਿਅਕਤੀ ਨੂੰ ਥਾਣੇ ਵਿੱਚ ਲੈ ਗਈ, ਜਿੱਥੇ ਉਸ ਨਾਲ ਪੁੱਛ ਗਿੱਛ ਜਾਰੀ ਹੈ।

ਭਾਜਪਾ ਉਮੀਦਵਾਰ ਦੇ ਘਰ 'ਤੇ ਪੱਥਰਬਾਜ਼ੀ

ਇਸ ਬਾਰੇ ਗੱਲਬਾਤ ਕਰਦੇ ਹੋਏ ਕ੍ਰਿਸ਼ਨ ਦੇਵ ਭੰਡਾਰੀ ਦੀ ਬੇਟੀ ਆਸਥਾ ਭੰਡਾਰੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਉਪਰ ਵਾਲੇ ਕਮਰੇ ਵਿੱਚ ਜੋ ਮੀਟਿੰਗ ਵਿੱਚ ਵਿਅਸਤ ਸੀ। ਜਿਸ ਵੇਲੇ ਉਸ ਨੂੰ ਘਰ ਦੇ ਬਾਹਰ ਇਸ ਤੋਂ ਕੁੱਝ ਟੁੱਟਣ ਦੀਆਂ ਆਵਾਜ਼ਾਂ ਆਈਆਂ, ਇਸ ਦੌਰਾਨ ਉਹ ਭੱਜ ਕੇ ਥੱਲੇ ਆਈ ਤੇ ਦੇਖਿਆ ਕਿ ਇਕ ਵਿਅਕਤੀ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਉੱਪਰ ਇੱਟਾਂ ਮਾਰ ਰਿਹਾ ਹੈ ਤੇ ਗੱਡੀਆਂ ਤੋੜ੍ਹ ਰਿਹਾ ਹੈ।

ਆਸਥਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਘਬਰਾ ਕੇ ਘਰ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ, ਲੇਕਿਨ ਇਸ ਵਿਅਕਤੀ ਨੇ ਘਰ ਦੇ ਅੰਦਰ ਵੀ ਇੱਟਾਂ ਮਾਰ ਕੇ ਹਮਲਾ ਕੀਤਾ। ਆਸਥਾ ਦੇ ਮੁਤਾਬਕ ਜਦੋਂ ਇਹ ਵਿਅਕਤੀ ਘਰ ਉਪਰ ਹਮਲਾ ਕਰਕੇ ਉਥੋਂ ਭੱਜ ਰਿਹਾ ਸੀ ਤਾਂ ਘਰ ਦੇ ਪਿੱਛੇ ਰਹਿੰਦੇ ਇਕ ਵਿਅਕਤੀ ਨੇ ਆਪਣੀ ਗੱਡੀ ਨਾਲ ਉਸਨੂੰ ਫੜ੍ਹ ਲਿਆ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਇਹ ਵਿਅਕਤੀ ਕੌਣ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਉਧਰ ਮੌਕੇ 'ਤੇ ਪਹੁੰਚੇ ਪੀ.ਸੀ.ਆਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇ.ਡੀ ਭੰਡਾਰੀ ਦੇ ਘਰ ਭਾਰਤ ਦੇ ਬਾਹਰ ਕਿਸੇ ਵਿਅਕਤੀ ਵੱਲੋਂ ਹਮਲਾ ਕਰਨ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਉਸ ਵਿਅਕਤੀ ਨੂੰ ਫੜ੍ਹ ਕੇ ਥਾਣੇ ਲੈ ਗਏ, ਜਿਥੇ ਉਸ ਨਾਲ ਪੁੱਛਗਿੱਛ ਜਾਰੀ ਹੈ।

ਇਹ ਵੀ ਪੜੋ:- 'ਆਪ' ਨੇ ਚੋਣ ਪ੍ਰਚਾਰ ਲਈ ਗੀਤ ਕੀਤਾ ਜਾਰੀ

Last Updated : Feb 10, 2022, 9:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.