ETV Bharat / state

ਐੱਨਆਰਆਈ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਚੱਕਿਆ ਖੌਫ਼ਨਾਕ ਕਦਮ

author img

By

Published : Apr 12, 2023, 9:15 AM IST

ਦਸੂਹਾ ਅਧੀਨ ਪੈਂਦੇ ਪਿੰਡ ਮੀਆਂ 'ਚ ਐੱਨਆਰਆਈ ਪਤਨੀ ਦੁਖੀ 25 ਸਾਲ ਦੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤ ਪੁੱਤ ਸੀ। ਪੀੜਤ ਪਰਿਵਾਰ ਨੇ ਲੜਕੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਐਨ.ਆਰ.ਆਈ.ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਚੱਕਿਆ ਖੌਫ਼ਨਾਕ ਕਦਮ
ਐਨ.ਆਰ.ਆਈ.ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਚੱਕਿਆ ਖੌਫ਼ਨਾਕ ਕਦਮ

ਐੱਨਆਰਆਈ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਚੱਕਿਆ ਖੌਫ਼ਨਾਕ ਕਦਮ

ਹੁਸ਼ਿਆਰਪੁਰ: ਦਸੂਹਾ ਅਧੀਨ ਪੈਂਦੇ ਪਿੰਡ ਮੀਆਂ 'ਚ ਮਾਪਿਆਂ ਨੇ ਬਹੁਤ ਚਾਵਾਂ ਨਾਲ ਆਪਣੇ ਪੁੱਤ ਦਾ ਵਿਆਹ ਐਨਆਰਆਈ ਕੁੜੀ ਨਾਲ ਕੀਤਾ ਸੀ। ਪਰਿਵਾਰ ਦੇ ਚਾਵਾਂ ਉੱਤੇ ਪਾਣੀ ਉਦੋਂ ਫਿਰ ਗਿਆ ਜਦੋਂ ਲੜਕੀ ਨੇ ਪੂਰੇ ਪਰਿਵਾਰ ਨੂੰ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤੇ। ਦੱਸ ਦਈਏ ਕਿ ਆਪਣੀ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। 25 ਸਾਲਾ ਨੌਜਵਾਨਾ ਮਾਪਿਆਂ ਦਾ ਇੱਕਲਾ ਪੁੱਤਰ ਸੀ।

ਮ੍ਰਿਤਕ ਦੇ ਪਿਤਾ ਦਾ ਬਿਆਨ: ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਬੁਰਾ ਹਾਲ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਚਾਵਾਂ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ, ਪਰ ਉਸ ਦੀ ਪਤਨੀ ਨੇ ਆਪਣੇ ਪਤੀ ਨੂੰ ਬਹੁਤ ਜਿਆਦਾ ਤੰਗ ਕੀਤਾ, ਹਰ ਰੋਜ਼ ਕਲੇਸ਼ ਹੁੰਦਾ ਸੀ। ਉਨ੍ਹਾਂ ਆਖਿਆ ਕਿ ਸਾਡੇ ਪੁੱਤਰ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਉਸ ਨਾਲ ਰਹਿਣਾ ਨਹੀਂ ਚਾਹੁੰਦਾ, ਜਿਸ ਕਾਰਨ ਨੌਜਵਾਨ ਨੇ ਆਪਣੀ ਪਤਨੀ ਨੂੰ ਪੇਕੇ ਛੱਡ ਦਿੱਤਾ ਸੀ, ਪਰ ਕੁੜੀ ਦੇ ਪਰਿਵਾਰ ਵਾਲੇ ਫਿਰ ਪੁਲਿਸ ਦੇ ਜ਼ੋਰ ਨਾਲ ਕੁੜੀ ਇੱਥੇ ਛੱਡ ਗਏ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਕੁੜੀ ਦੇ ਪੇਕੇ ਪੁਲਿਸ ਦੇ ਜ਼ੋਰ ਨਾਲ ਛੱਡਣ ਆਏ ਤਾਂ ਸਾਡੇ ਪੁੱਤਰ ਨੇ ਆਖਿਆ ਸੀ ਕਿ ਉਸ ਨੂੰ ਵਾਪਸ ਲੈ ਜਾਣ ਨਹੀਂ ਤਾਂ ਉਹ ਇਸ ਨੂੰ ਮਾਰ ਦੇਵੇਗਾ ਜਾਂ ਆਪ ਮਰ ਜਾਵੇਗਾ। ਇੰਨ੍ਹਾਂ ਕਹਿਣ ਦੇ ਬਾਅਦ ਵੀ ਪੁਲਿਸ ਨੇ ਲੜਕੀ ਨੂੰ ਇੱਥੇ ਛੱਡ ਦਿੱਤਾ। ਜਿਸ ਦੇ ਥੋੜੇ ਸਮੇਂ ਬਾਅਦ ਹੀ ਮੁੰਡੇ ਵੱਲੋਂ ਜ਼ਹਿਰੀਲੀ ਚੀਜ਼ ਨਗਲੀ ਲਈ ਤੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਮਾਂ ਵੱਲੋਂ ਇਨਸਾਫ਼ ਦੀ ਗੁਹਾਰ: ਉਧਰ ਦੂਜੇ ਪਾਸੇ ਜਦੋਂ ਇਸ ਬਾਰੇ ਮ੍ਰਿਤਕ ਦੀ ਮਾਂ ਨਾਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਨੂੰਹ ਉੱਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਸਾਡੀ ਐਨਆਰਆਈ ਨੂੰਹ ਨੇ ਸਾਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀ। ਕਦੇ ਵੀ ਪੁਲਿਸ ਨੂੰ ਫੋਨ ਕਰਕੇ ਬੁਲਾ ਲੈਂਦੀ ਸੀ। ਉਨ੍ਹਾਂ ਆਖਿਆ ਕਿ ਉਸ ਨੇ ਸਾਡੀ ਹਰ ਪਾਸੇ ਬਹੁਤ ਬਦਨਾਮੀ ਕਰਵਾਈ, ਨਿੱਤ ਘਰ 'ਚ ਕਲੇਸ਼ ਕਰਦੀ ਸੀ। ਜਿਸ ਕਾਰਨ ਸਾਡਾ ਪੁੱਤਰ ਬਹੁਤ ਦੁੱਖੀ ਅਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਮ੍ਰਿਤਕ ਦੀ ਮਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਜਿਹੀਆਂ ਐਨਆਰਆਈ ਕੁੜੀ ਤੋਂ ਬਚ ਕੇ ਰਹਿਣ। ਉਨ੍ਹਾਂ ਆਖਿਆ ਕਿ ਸਾਨੂੰ ਹੁਣ ਇਨਸਾਫ਼ ਚਾਹੀਦਾ ਹੈ ਸਾਡਾ ਘਰ ਬਰਬਾਦ ਹੋ ਗਿਆ ਤੇ ਅਸੀਂ ਆਪਣੇ ਪੁੱਤਰ ਬਿਨ੍ਹਾਂ ਕੱਖ ਦੇ ਨਹੀਂ ਰਹੇ।

ਜਾਂਚ ਅਧਿਕਾਰੀ ਦਾ ਪੱਖ: ਇਸ ਮਾਮਲੇ 'ਚ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਮ੍ਰਿਤਕ ਦੇ ਪਰਿਵਾਰਕਾਂ ਮੈਂਬਰਾਂ ਦੇ ਬਿਆਨਾਂ ਦੇ ਮੁਤਾਬਿਕ 5 ਵਿਅਕਤੀਆਂ ਉੱਪਰ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਜਲਦ ਹੀ ਸਭ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.