ETV Bharat / state

ਇੱਕ ਵਖ਼ਤ ਦੀ ਰੋਟੀ ਲਈ ਤਰਸੇ ਦਿਹਾੜੀਦਾਰ

author img

By

Published : May 11, 2020, 6:13 PM IST

Wage earners longing for one-time bread
ਇੱਕ ਵਖਤ ਦੀ ਰੋਟੀ ਲਈ ਤਰਸੇ ਦਿਹਾੜੀਦਾਰ

ਦਿਹਾੜੀਦਾਰ ਰੋਜ਼ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਸੀ ਪਰ ਹੁਣ ਕੰਮ-ਕਾਰ ਬੰਦ ਹੋਣ ਕਾਰਨ ਇਹ ਮਜ਼ਦੂਰ ਇੱਕ ਵਖ਼ਤ ਦੀ ਰੋਟੀ ਲਈ ਵੀ ਤਰਸ ਗਏ ਹਨ।

ਹੁਸ਼ਿਆਰਪੁਰ: ਦੇਸ਼ ਭਰ 'ਚ ਮਹਾਂਮਾਰੀ ਕਾਰਨ ਲੌਕਡਾਊਨ ਚੱਲ ਰਿਹਾ ਹੈ ਜਿਸ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹਨ। ਕਾਰੋਬਾਰ ਠੱਪ ਹੋਣ ਦਾ ਸਭ ਤੋਂ ਵੱਡਾ ਅਸਰ ਗਰੀਬ ਮਜ਼ਦੂਰਾਂ ਅਤੇ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲਿਆਂ 'ਤੇ ਵੱਧ ਵੇਖਣ ਨੂੰ ਮਿਲ ਰਿਹਾ ਹੈ।

ਇੱਕ ਵਖਤ ਦੀ ਰੋਟੀ ਲਈ ਤਰਸੇ ਦਿਹਾੜੀਦਾਰ

ਦਿਹਾੜੀਦਾਰ ਰੋਜ਼ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਸੀ ਪਰ ਹੁਣ ਕੰਮ-ਕਾਰ ਬੰਦ ਹੋਣ ਕਾਰਨ ਇਹ ਮਜ਼ਦੂਰ ਇੱਕ ਵਖ਼ਤ ਦੀ ਰੋਟੀ ਲਈ ਵੀ ਤਰਸ ਗਏ ਹਨ। ਹੁਸ਼ਿਆਰਪੁਰ ਦੇ ਲੇਬਰ ਸ਼ੈੱਡ ਥੱਲੇ ਖੜ੍ਹੇ ਮਜ਼ਦੂਰਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਇੱਕ ਮਹਿਨੇ ਵਿੱਚ 20 ਤੋਂ 25 ਦਿਹਾੜੀਆਂ ਮਿਲ ਜਾਂਦੀਆਂ ਸੀ ਪਰ ਹੁਣ ਮਨਜ਼ੂਰੀ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਸਵੇਰ ਤੋਂ ਇੱਕ ਦਿਹਾੜੀ ਨਹੀਂ ਮਿਲੀ।

ਇੱਕ ਹੋਰ ਮਜ਼ਦੂਰ ਨੇ ਦੱਸਿਆ ਕਿ ਸਰਕਾਰ ਵੱਲੋਂ ਗਰੀਬਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਿਰਫ ਸਮਾਜ ਸੇਵੀ ਸੰਸਥਾਵਾਂ ਹੀ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੀਆਂ ਹਨ ਪਰ ਉਨ੍ਹਾਂ ਦੀ ਵੀ ਹਿੰਮਤ ਹੁਣ ਜਵਾਬ ਦੇ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.