ETV Bharat / state

Theft in Hoshiarpur: ਡੇਰੇ ਵਿੱਚ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ

author img

By

Published : Jun 4, 2023, 1:47 PM IST

Thieves carried out the incident in Dera Do Guta Wali Sarkar, CCTV footage came to light
ਡੇਰਾ ਦੋ ਗੁਤਾ ਵਾਲੀ ਸਰਕਾਰ ਵਿੱਖੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਹੁਸ਼ਿਆਰਪੁਰ ਦੇ ਭੁਲੇਵਾਲ ਗੁਜਰਾਂ ਵਿੱਖੇ ਡੇਰਾ ਦੋ ਗੁੱਤਾਂ ਵਾਲੀ ਸਰਕਾਰ 'ਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗੋਲਕ ਚੱਕ ਕੇ ਫਰਾਰ ਹੋ ਗਏ। ਜਿਸਦੀ ਸੀਸੀਟੀਵੀ ਫੁਟੇਜ਼ ਵਿੱਚ ਚੋਰ ਗੋਲਕ ਚੋਰੀ ਕਰਕੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਹਨ।

ਹੁਸ਼ਿਆਰਪੁਰ ਵਿੱਚ ਇੱਕ ਡੇਰੇ ਵਿੱਚ ਹੋਈ ਚੋਰੀ

ਹੁਸ਼ਿਆਰਪੁਰ: ਸੂਬੇ ਭਰ ਵਿਚ ਵੱਧ ਰਿਹਾ ਅਪਰਾਧ ਅਤੇ ਅਪਰਾਧਿਕ ਵਾਰਦਾਤਾਂ ਹੁਣ ਇਸ ਕਦਰ ਹਾਵੀ ਹੋ ਗਈਆਂ ਹਨ ਕਿ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਹੁਸ਼ਿਆਰਪੁਰ ਦੇ ਮਹਿਲਪੁਰ ਵਿੱਚ ਜਿਥੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਬੀਤੇ ਦਿਨੀਂ ਭੁਲੇਵਾਲ ਗੁਜਰਾਂ ਵਿੱਖੇ ਡੇਰਾ ਦੋ ਗੁੱਤਾਂ ਵਾਲੀ ਸਰਕਾਰ 'ਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗੋਲਕ ਚੱਕ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ : ਮਾਮਲੇ 'ਤੇ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਚੱਬੇਵਾਲ ਡਾਕਟਰ ਦਿਲਬਾਗ ਰਾਏ ਨੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਪਿੰਡ ਭੁਲੇਵਾਲ ਗੁਜਰਾਂ ਵਿੱਖੇ ਦੋ ਗੁੱਤਾਂ ਵਾਲੀ ਸਰਕਾਰ ਵਿੱਖੇ ਚੋਰੀ ਦੀ ਵਾਰਦਾਤ ਕੀਤੀ ਗਈ। ਜਿਸਤੇ ਪੁਲਿਸ ਨੂੰ ਜਲਦ ਕਾਰਵਾਈ ਕਰਨੀ ਚਾਹੀਦੀ ਹੈ।

ਚੋਰ ਗੋਲਕ ਚੋਰੀ ਕਰਕੇ ਲੈ ਗਏ: ਉਥੇ ਹੀ ਚੋਰੀ ਦੀ ਵਾਰਦਾਤ ਵਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਬਾਲ ਕਿਸ਼ਨ ਨੇ ਦੱਸਿਆ ਕਿ ਡੇਰਾ ਦੋ ਗੁੱਤਾਂ ਵਾਲੀ ਸਰਕਾਰ ਤੇ ਪਿੱਛਲੇ ਸਾਲ ਵੀ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਉਸਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਹੁਣ ਇੱਕ ਵਾਰ ਫ਼ਿਰ ਹੁਣ ਚੋਰ ਗੋਲਕ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸੀਸੀਟੀਵੀ ਫੁਟੇਜ਼ ਪੁਲਿਸ ਨੂੰ ਸੌਂਪ ਦਿੱਤੀ ਅਤੇ ਚੋਰਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰਨ ਤੁਲੇ ਹੋਏ ਹਨ। ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ, ਉੱਥੇ ਦੂਜੇ ਪਾਸੇ ਅੱਜ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਉੱਧਰ ਦੂਜੇ ਪਾਸੇ ਥਾਣਾ ਮਹਿਲਪੁਰ ਦੇ ਮੁੱਖ ਮੁਨਸ਼ੀ ਰਾਜ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.