ETV Bharat / state

ਟਾਂਡਾ ਦੋਹਰਾ ਕਤਲ ਕਾਂਡ: ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ

author img

By

Published : Jan 2, 2022, 9:58 PM IST

ਮਿਤੀ 1-1-2022 ਨੂੰ ਕਰੀਬ 11.15 ਵਜੇ ਰਾਤ ਨੂੰ ਟਾਂਡਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਾਜਾ ਵਿਖੇ ਇੱਕ ਬਜੁਰਗ ਜੋੜੇ ਦਾ ਉਨ੍ਹਾਂ ਦੇ ਹੀ ਘਰ ਵਿੱਚ ਕਤਲ ਕਰਕੇ ਲਾਸ਼ਾ ਨੂੰ ਅੱਗ ਲਗਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਕੇਸ ਨੂੰ ਸੁਲਝਾ ਲਿਆ ਹੈ ਅਤੇ ਦੋਸ਼ਣ ਮਨਦੀਪ ਕੌਰ ਅਤੇ ਉਸਦੇ ਆਸ਼ਿਕ ਜਸਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ
ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ

ਹੁਸ਼ਿਆਰਪੁਰ: ਮਿਤੀ 1-1-2022 ਨੂੰ ਕਰੀਬ 11.15 ਵਜੇ ਰਾਤ ਨੂੰ ਟਾਂਡਾ ਪੁਲਿਸ (Tanda Police) ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਾਜਾ ਵਿਖੇ ਇੱਕ ਬਜੁਰਗ ਜੋੜੇ ਦਾ ਉਨ੍ਹਾਂ ਦੇ ਹੀ ਘਰ ਵਿੱਚ ਕਤਲ ਕਰਕੇ ਲਾਸ਼ਾ ਨੂੰ ਅੱਗ ਲਗਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਅਤੇ ਮੁੱਖ ਅਫਸਰ ਥਾਣਾ ਟਾਂਡਾ SI ਸੁਰਜੀਤ ਸਿੰਘ ਪੱਡਾ ਦੀਆਂ ਟੀਮਾਂ ਨੇ ਬਹੁਤ ਸੰਜੀਦਗੀ ਅਤੇ ਸਮਝਦਾਰੀ ਤੋਂ ਕੰਮ ਲੈਦੇ ਹੋਏ ਕੁਝ ਹੀ ਘੰਟਿਆ ਵਿੱਚ ਇਸ ਦੋਹਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਦੋਸ਼ਣ ਮਨਦੀਪ ਕੋਰ ਅਤੇ ਉਸ ਦੇ ਆਸ਼ਿਕ ਜਸਮੀਤ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੈਡਰੂਮ ਵਿੱਚ ਅੱਗ ਨਾਲ ਸੜੀਆਂ ਸੁਲੱਗ ਰਹੀਆਂ ਸੀ ਲਾਸਾਂ

ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ
ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ

ਮਿਤੀ 1-1-2022 ਨੂੰ ਕਰੀਬ 11.15 ਵਜੇ ਰਾਤ ਨੂੰ ਟਾਂਡਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਾਜਾ ਵਿਖੇ ਇੱਕ ਬਜੁਰਗ ਜੋੜੇ ਦਾ ਉਨ੍ਹਾਂ ਦੇ ਹੀ ਘਰ ਵਿੱਚ ਕਤਲ ਕਰਕੇ ਲਾਸ਼ਾ ਨੂੰ ਅੱਗ ਲਗਾ ਦਿੱਤੀ ਹੈ। ਜਿਸ ਤੇ ਤੁਰੰਤ ਧਸ਼ਫ ਟਾਂਡਾ ਸ੍ਰੀ ਰਾਜ ਕੁਮਾਰ ਬਜਾੜ੍ਹ ਸਮੇਤ ਮੁੱਖ ਅਫਸਰ ਥਾਣਾ ਟਾਂਡਾ ਸ਼ੀ ਸੁਰਜੀਤ ਸਿੰਘ ਪੱਡਾ ਮੋਕਾ ਤੇ ਪੁੱਜੇ ਅਤੇ ਪਾਇਆ ਕਿ ਰਿਟਾ: ਸੁਬੇਦਾਰ ਮਨਜੀਤ ਸਿੰਘ ਉਮਰ ਕਰੀਬ 56 ਸਾਲ ਪੁੱਤਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੋਰ ਉਮਰ ਕਰੀਬ 52 ਸਾਲ ਦੀਆਂ ਮ੍ਰਿਤਕ ਦੇਹਾ ਉਹਨਾ ਦੇ ਬੈਡਰੂਮ ਵਿੱਚ ਅੱਗ ਨਾਲ ਸੜੀਆ ਹੋਈਆਂ ਸਨ ਤੇ ਅੱਗ ਸੁਲੱਗ ਰਹੀ ਸੀ।

ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ

ਪੁੱਤਰ ਰਵਿੰਦਰ ਸਿੰਘ ਦਿਨ ਦੇ 11.15 ਵਜੇ ਤੋਂ ਲੈ ਕੇ ਰਾਤ 10.15 ਤੱਕ ਸੀ ਘਰ ਤੋਂ ਬਾਹਰ

ਉਸ ਸਮੇ ਘਰ ਵਿੱਚ ਮ੍ਰਿਤਕਾ ਦਾ ਪੁੱਤਰ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੋਰ ਮੋਜੂਦ ਸਨ। ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਉਹ ਦਿਨ ਦੇ ਕਰੀਬ 11.15 ਵਜੇ ਘਰੋਂ ਚਲਾ ਗਿਆ ਸੀ ਅਤੇ ਰਾਤ ਵਕਤ ਕਰੀਬ 10.15 ਤੇ ਰਾਤ ਨੂੰ ਘਰ ਆਇਆ ਤਾਂ ਉਸ ਨੇ ਘਰ ਦੀਆਂ ਡੋਰ ਬੈਲਾਂ ਵਜਾਈਆਂ ਪਰ ਕਿਸੇ ਨੇ ਦਰਵਾਜਾ ਨਹੀ ਖੋਲ਼ਿਆ। ਜਿਸ ਤੋਂ ਬਾਅਦ ਉਹ ਕੰਧ ਟੱਪ ਕੇ ਅੰਦਰ ਗਿਆ ਤਾ ਲੋਬੀ ਦਾ ਦਰਵਾਜਾ ਵੀ ਅੰਦਰੋ ਲਾਕ ਸੀ, ਜੋ ਉਸਨੇ ਧੱਕਾ ਮਾਰ ਕੇ ਖੋਲਿਆ ਤਾਂ ਅੰਦਰ ਧੂੰਆ ਹੋਇਆ ਪਿਆ ਸੀ।

ਉਹ ਦੋੜ ਕੇ ਆਪਣੀ ਪਤਨੀ ਮਨਦੀਪ ਕੋਰ ਦੇ ਕਮਰੇ ਵੱਲ ਨੂੰ ਗਿਆ ਤਾਂ ਉਸ ਨੇ ਦੇਖਿਆ ਤਾ ਦਰਵਾਜੇ ਨੂੰ ਬਾਹਰੋਂ ਕੁੰਡਾ ਲੱਗਾ ਹੋਇਆ ਸੀ 'ਤੇ ਕੁੰਡਾ ਖੋਲ ਕੇ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਉਸਦੀ ਪਤਨੀ ਕੁਰਸੀ 'ਤੇ ਕੱਪੜੇ ਨਾਲ ਬੰਨੀ ਹੋਈ ਲੱਗ ਰਹੀ ਸੀ, ਪਰ ਜਦੋਂ ਉਸਨੇ ਹਲਕਾ ਜਾ ਹੱਥ ਲਗਾਇਆ ਤਾਂ ਉਹ ਕੱਪੜਾ ਖੁੱਲ ਗਿਆ। ਉਸ ਤੋ ਬਾਅਦ ਉਹ ਆਪਣੇ ਮਾਤਾ ਪਿਤਾ ਦੇ ਕਮਰੇ ਵੱਲ ਨੂੰ ਗਿਆ ਤਾਂ ਦੇਖਿਆ ਕਿ ਉਸ ਦੇ ਮਾਤਾ-ਪਿਤਾ ਦੇ ਕਮਰੇ ਦਾ ਦਰਵਾਜੇ ਭੇੜਿਆ ਹੋਇਆ ਸੀ।

ਬਰਾਮਦ ਕੀਤਾ ਗਿਆ ਸੋਨਾ
ਬਰਾਮਦ ਕੀਤਾ ਗਿਆ ਸੋਨਾ

ਮਨਦੀਪ ਕੋਰ ਨੇ ਦੱਸਿਆ ਕਿ 3 ਵਿਅਕਤੀ ਕਰੀਬ 4 ਵਜੇ ਸ਼ਾਮ ਘਰ 'ਚ ਹੋਏ ਦਾਖਲ

ਜਦੋਂ ਉਸ ਨੇ ਦਰਵਾਜਾ ਖੋਲ ਕੇ ਦੇਖਿਆ ਤਾਂ ਉਸ ਦੇ ਮਾਤਾ-ਪਿਤਾ ਦੀਆ ਮ੍ਰਿਤਕ ਦੇਹਾ ਅੱਗ ਨਾਲ ਬੁਰੀ ਤਰ੍ਹਾਂ ਸੜ ਰਹੀਆ ਸਨ। ਜਦ ਉਸ ਨੇ ਆਪਣੀ ਪਤਨੀ ਮਨਦੀਪ ਕੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ 3 ਵਿਅਕਤੀ ਕਰੀਬ 4 ਵਜੇ ਸ਼ਾਮ ਘਰ 'ਚ ਦਾਖਲ ਹੋਏ ਤੇ ਉਸ ਨੂੰ ਉਸ ਦੇ ਕਮਰੇ ਵਿੱਚ ਕੁਰਸੀ ਨਾਲ ਬੰਨ ਕੇ ਦਰਵਾਜਾ ਬਾਹਰੋਂ ਬੰਦ ਕਰਕੇ ਚਲੇ ਗਏ। ਇਹ ਕਾਰਾ ਉਹਨਾਂ ਵਿਅਕਤੀਆ ਨੇ ਕੀਤਾ ਹੈ।

ਦੋਨੋਂ ਸਟੋਰੀਆਂ ਵਿਰੋਧਾਭਾਸੀ ਹੋਣ 'ਤੇ ਢੁੰਘਾਈ ਨਾਲ ਤਫਤੀਸ਼ ਕੀਤੀ ਸ਼ੁਰੂ

ਮਨਦੀਪ ਕੌਰ ਦੇ ਕਮਰੇ ਦੇ ਨਾਲ ਅਟੈਚ ਬਾਥਰੂਮ ਦਾ ਇੱਕ ਦਰਵਾਜਾ ਬੈਡਰੂਮ ਵਿੱਚ ਅਤੇ ਇੱਕ ਲੋਬੀ ਵਿੱਚ ਖੁਲੱਦਾ ਹੈ ਜੋ ਇਹਨਾਂ ਨੂੰ ਕਿਸੇ ਪਾਸੋ ਵੀ ਕੁੰਡੀ ਨਹੀ ਲੱਗੀ ਸੀ। ਜੋ ਦੋਨੋਂ ਸਟੋਰੀਆਂ ਵਿਰੋਧਾਭਾਸੀ ਹੋਣ 'ਤੇ ਇਸ ਦੀ ਢੁੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਰਵਿੰਦਰ ਸਿੰਘ ਦੇ ਬਿਆਨਾ ਤੇ ਮੁੱਕਦਮਾ ਨੰਬਰ 02 ਮਿਤੀ 1-1-2022 ਅ/ਧ 302 ,120-ਬੀ34 ਭ:ਦ ਥਾਣਾ ਟਾਂਡਾ ਬਰ ਖਿਲਾਫ ਮਨਦੀਪ ਕੋਰ ਅਤੇ ਅਗਿਆਤ ਵਿਅਕਤੀਆ ਦੇ ਖਿਲਾਫ ਦਰਜ ਰਜਿਸ਼ਟਰ ਕੀਤਾ ਗਿਆ।

ਬਰਾਮਦ ਕੀਤੀ ਗਈ ਨਗਦੀ
ਬਰਾਮਦ ਕੀਤੀ ਗਈ ਨਗਦੀ

ਨਾਰਕੋਟਿਕ ਸੈਲ ਹੁਸ਼ਿਆਰਪੁਰ ਨੂੰ ਮੌਕੇ ਤੇ ਜਾ ਕੇ ਗਹਿਨਤਾ ਨਾਲ ਤਫਤੀਸ਼ ਕਰਨ ਦੇ ਦਿੱਤੇ ਆਦੇਸ਼

ਮਾਨਯੋਗ SSP ਹੁਸ਼ਿਆਰਪੁਰ ਸ਼੍ਰੀ ਕੁਲਵੰਤ ਸਿੰਘ ਹੀਰ, ਵੱਲੋਂ ਇਸ ਸੰਨਸਨੀਖੇਜ ਕੇਸ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦੇ ਹੋਏ SP ਹੈਕੁਆਟਰ ਹੁਸ਼ਿਆਰਪੁਰ ਸ਼੍ਰੀ ਅਸ਼ਵਨੀ ਕੁਮਾਰ, DSP ਸ਼੍ਰੀ ਸ਼ਰਬਜੀਤ ਰਾਏ , ਇੰਸ ਬਲਵਿੰਦਰ ਪਾਲ ਇੰਚਾਰਜਛੀਅ ਅਤੇ ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਨੂੰ ਮੌਕੇ ਤੇ ਜਾ ਕੇ ਤਫਤੀਸ਼ ਗਹਿਨਤਾ ਨਾਲ ਕਰਨ ਦੇ ਆਦੇਸ਼ ਦਿੱਤੇ।

ਕੁਝ ਹੀ ਘੰਟਿਆ ਵਿੱਚ ਸੁਲਝਾਈ ਦੋਹਰੇ ਕਤਲ ਕੇਸ ਦੀ ਗੁੱਥੀ

ਜਿੰਨ੍ਹਾਂ ਨੇ ਇਸ 'ਤੇ ਕਾਰਵਾਈ ਕਰਦੇ ਹੋਏ SP ਹੈਕੁਆਟਰ ਹੁਸ਼ਿਆਰਪੁਰ ਸ਼੍ਰੀ ਅਸ਼ਵਨੀ ਕੁਮਾਰ, DSP ਸ਼੍ਰੀ ਸ਼ਰਬਜੀਤ ਰਾਏ, DSP ਟਾਂਡਾ ਸ਼੍ਰੀ ਰਾਜ ਕੁਮਾਰ ਬਜਾੜ੍ਹ, ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਅਤੇ ਮੁੱਖ ਅਫਸਰ ਥਾਣਾ ਟਾਂਡਾ SI ਸੁਰਜੀਤ ਸਿੰਘ ਪੱਡਾ ਦੀਆਂ ਟੀਮਾ ਨੇ ਬਹੁਤ ਸੰਜੀਦਗੀ ਅਤੇ ਸਮਝਦਾਰੀ ਤੋਂ ਕੰਮ ਲੈਦੇ ਹੋਏ ਕੁਝ ਹੀ ਘੰਟਿਆ ਵਿੱਚ ਇਸ ਦੋਹਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਦੋਸ਼ਣ ਮਨਦੀਪ ਕੋਰ ਅਤੇ ਉਸ ਦੇ ਆਸ਼ਿਕ ਜਸਮੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਪਿੰਡ ਦਾਤਾ ਦੇ ਗੁਰੂਦੁਆਰਾ ਸਾਹਿਬ ਵਿੱਚ ਗ੍ਰੰਥੀ ਦਾ ਕੰਮ ਕਰਦਾ ਹੈ ਅਤੇ ਪਿੰਡ ਸੰਘੜ ਜਿਲ੍ਹਾ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕਰ ਲਿਆ।

ਨੂੰਹ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਦਿੱਤਾ ਘਟਨਾ ਨੂੰ ਅੰਜਾਮ

ਇਹਨਾ ਵੱਲੋਂ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਮੋਟਰ ਸਾਇਕਲ ਬ੍ਰਾਮਦ ਕਰ ਲਿਆ ਗਿਆ ਹੈ। ਤਫਤੀਸ਼ ਤੋਂ ਸਾਹਮਣੇ ਆਇਆ ਕਿ ਮਨਦੀਪ ਕੋਰ ਦੇ ਪਿਛਲੇ ਕਾਫੀ ਸਮੇ ਤੋਂ ਜਸਮੀਤ ਸਿੰਘ ਨਾਲ ਆਸ਼ਕਾਨਾ ਸੰਬੰਧ ਚੱਲੇ ਆ ਰਹੇ ਹਨ ਅਤੇ ਇਹਨਾਂ ਸਬੰਧਾ ਵਿੱਚ ਮਨਦੀਪ ਕੋਰ ਆਪਣੇ ਸੱਸ ਸਹੁਰਾ ਨੂੰ ਰੋੜਾ ਸਮਝਦੀ ਸੀ। ਇਸ ਲਈ ਇਸ ਨੇ ਆਪਣੇ ਪਤੀ ਦੇ ਘਰੋਂ ਜਾਣ ਤੋ ਬਾਅਦ ਆਪਣੇ ਆਸ਼ਕ ਨੂੰ ਘਰੇ ਬੁਲਾ ਕੇ ਦੋਨਾਂ ਦਾ ਗਲਾ ਘੁੱਟ ਕੇ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਸਬੂਤ ਮਿਟਾਉਣ ਦੀ ਨਿਯਤ ਨਾਲ ਦੋਨਾਂ ਦੀਆ ਲਾਸ਼ਾ ਨੂੰ ਅੱਗ ਲਗਾ ਕੇ ਸਾੜ ਦਿੱਤਾ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਕਰੀਬ 19 ਤੋਲੇ ਸੋਨਾ ਅਤੇ 45 ਹਜ਼ਾਰ ਰੁਪਇਆ ਨਗਦੀ ਵੀ ਚੋਰੀ ਕੀਤੀ, ਜੋ ਜਸਮੀਤ ਆਪਣੇ ਨਾਲ ਲੈ ਗਿਆ ਸੀ। ਜੋ ਪੁਲਿਸ ਨੇ ਉਸ ਕੋਲੋਂ ਬਰਾਮਦ ਕਰ ਲਿਆ ਹੈ। ਇਸ ਤੋਂ ਇਲਾਵਾ ਮਨਦੀਪ ਕੌਰ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪੇਕੇ ਵੀ ਕਿਸੇ ਦੇ ਘਰ 15 ਤੋਲੇ ਸੋਨਾ ਚੋਰੀ ਦੱਸਿਆ ਸੀ, ਜਿਸ ਦਾ ਅਗਿਆਤ ਵਿਅਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ, ਇਹ ਇਨ੍ਹਾਂ ਨੇ ਪੁੱਛਗਿੱਛ ਦੌਰਾਨ ਕਬੂਲਿਆ ਹੈ।

ਦੱਸ ਦੇਈਏ ਕਿ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਜਾਜਾ 'ਚ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਸੀ। ਜਿਸ ਵਿੱਚ ਇੱਕ ਸੇਵਾ ਮੁਕਤ ਫੌਜੀ ਮਨਜੀਤ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੀ ਬੁਰੀ ਤਰ੍ਹਾਂ ਨਾਲ ਜਲੀ ਹੋਈ ਲਾਸ਼ ਬਰਾਮਦ ਹੋਈ ਸੀ। ਜਿਸ ਦੌਰਾਨ ਮੌਕੇ ਪੁਲਿਸ ਨੇ ਆਈਪੀਸੀ ਦੀ ਧਾਰਾ 302 ਅਤੇ ਮੁਕੱਦਮਾ ਨੰਬਰ 2 ਅਨੁਸਾਰ ਮ੍ਰਿਤਕਾਂ ਦੇ ਪੁੱਤਰ ਦੇ ਬਿਆਨਾਂ ਦੇ ਅਧਾਰਿਤ 'ਤੇ ਨੂੰਹ ਖਿਲਾਫ਼ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: ਘਰ ’ਚੋਂ ਮਿਲੀਆਂ ਸੜੀਆਂ ਲਾਸ਼ਾਂ, ਨੂੰਹ ’ਤੇ ਲੱਗੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਦੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.