ETV Bharat / state

Speaker Kultar Singh Sandhawan: ਕੁਲਤਾਰ ਸੰਧਵਾਂ ਬੋਲੇ- ਭਾਰਤੀ ਨਾਗਰਿਕਤਾ ਬਾਰੇ ਅੰਮ੍ਰਿਤਪਾਲ ਸਿੰਘ ਹੀ ਦੇ ਸਕਦੇ ਹਨ ਜਵਾਬ

author img

By

Published : Feb 26, 2023, 8:18 PM IST

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਕੁੱਝ ਸਾਜਿਸ਼ਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਸਪੀਕਰ ਹੁਸ਼ਿਆਰਪੁਰ ਵਿਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Punjab Vidhan Sabha Speaker Kultar Singh Sandhawan's statement on the environment of Punjab
Speaker Kultar Singh Sandhawan : ਕੁਲਤਾਰ ਸੰਧਵਾਂ ਬੋਲੇ-ਭਾਰਤੀ ਨਾਗਰਿਕਤਾ ਬਾਰੇ ਅੰਮ੍ਰਿਤਪਾਲ ਸਿੰਘ ਹੀ ਦੇ ਸਕਦੇ ਹਨ ਜਵਾਬ

Speaker Kultar Singh Sandhawan : ਕੁਲਤਾਰ ਸੰਧਵਾਂ ਬੋਲੇ-ਭਾਰਤੀ ਨਾਗਰਿਕਤਾ ਬਾਰੇ ਅੰਮ੍ਰਿਤਪਾਲ ਸਿੰਘ ਹੀ ਦੇ ਸਕਦੇ ਹਨ ਜਵਾਬ

ਹੁਸ਼ਿਆਰਪੁਰ : ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਸਭ ਤੋਂ ਵੱਧ ਅਫ਼ਸਰਾਂ ਦਾ ਜ਼ਿਲ੍ਹਾ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਹ ਮਾਣ ਇਥੋਂ ਦੇ ਬਜ਼ੁਰਗਾਂ ਦੀ 100 ਸਾਲ ਪਹਿਲਾਂ ਦੀ ਵੱਡੀ ਸੋਚ ਦਾ ਨਤੀਜਾ ਹੈ। ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਦੇ 100 ਸਾਲਾ ਸਥਾਪਨਾ ਦਿਵਸ ਸਮਾਰੋਹ ਕਰਵਾਇਆ ਗਿਆ, ਜਿਸਦੇ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਇਹ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।


ਸਕੂਲ ਨੂੰ 10 ਲੱਖ ਰੁੁਪਏ ਦੇਣ ਦਾ ਐਲਾਨ: ਉਨ੍ਹਾਂ ਕਿਹਾ ਕਿ ਇਥੋਂ ਦੇ ਐਨ.ਆਰ.ਆਈ ਪਰਿਵਾਰ ਵਿਦੇਸ਼ਾਂ ਵਿਚ ਤਰੱਕੀ ਦੀਆਂ ਬੁਲੰਦੀਆਂ ਛੂਹ ਕੇ ਵੀ ਅੱਜ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ, ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਥੋਂ ਗਏ ਐਨ.ਆਰ.ਆਈ ਭਰਾਵਾਂ ਨੇ ਸਿੰਗਾਪੁਰ ਅਤੇ ਕੈਨੇਡਾ ਵਿਚ ਵੀ ਪਾਲਦੀ ਪਿੰਡ ਵਸਾ ਦਿੱਤੇ ਹਨ। ਉਨ੍ਹਾਂ ਆਪਣੇ ਇਖਤਿਆਰੀ ਫੰਡ ਵਿਚੋਂ 10 ਲੱਖ ਰੁਪਏ ਸਕੂਲ ਨੂੰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਵਿੱਤੀ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਥੋਂ ਦੀ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ ਨੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਨਾਮ ਚਮਕਾਇਆ ਹੈ।

ਇਹ ਵੀ ਪੜ੍ਹੋ: Moga video viral: ਮੋਗਾ ਦੇ ਢਾਬੇ 'ਚ ਸਿਵਲ ਵਰਦੀ 'ਚ ਪੁਲਿਸ ਦੀ ਗੁੰਡਾਗਰਦੀ ਦਾ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਜਾਣੋ ਢਾਬੇ ਵਾਲਿਆਂ ਦਾ ਕੀ ਕਹਿਣਾ...


ਅੰਮ੍ਰਿਤਪਾਲ ਦੇ ਮੁੱਦੇ 'ਤੇ ਬੋਲੇ ਸੰਧਵਾਂ: ਪਤਰਕਾਰਾਂ ਦੇ ਸਵਾਲਾਂ ਦਾ ਜਬਾਬ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਅਮ੍ਰਿਤਪਾਲ ਸਿੰਘ ਵਲੋਂ ਇੰਡੀਅਨ ਸਿਟੀਜ਼ਨ ਤੇ ਉਹ ਖ਼ੁਦ ਹੀ ਸਪਸ਼ਟੀਕਰਨ ਦੇ ਸਕਦੇ ਹਨ। ਪੰਜਾਬ ਦੇ ਅਮਨ ਸ਼ਾਂਤੀ ਵਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਹੀ ਸ਼ਾਂਤਮਈ ਸੂਬਾ ਰਿਹਾ ਹੈ। ਸਾਜਿਸ਼ਾਂ ਦੇ ਤਹਿਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਬੀਜੇਪੀ ਸਾਂਸਦ ਹੰਸ ਰਾਜ ਹੰਸ ਨੇ ਕਿਹਾ ਕਿ ਉਹ ਰਾਜਨੀਤਕ ਤੌਰ ਤੇ ਨਹੀਂ ਸਗੋਂ ਪਰਿਵਾਰਿਕ ਮੈਂਬਰ ਦੇ ਤੌਰ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਲੋਕ ਸਭਾ ਇੰਚਾਰਜ ਡਾ.ਹਰਮਿੰਦਰ ਬਖਸ਼ੀ ਵੀ ਪਹੁੰਚੇ ਹੋਏ ਸਨ। 100 ਸਾਲਾਂ ਸਥਾਪਨਾ ਦਿਵਸ ਸਮਾਰੋਹ ਵਿੱਚ ਦਿੱਲੀ ਤੋਂ ਬੀਜੇਪੀ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਵੀ ਸ਼ਿਰਕਤ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.