ETV Bharat / state

ਮੱਧ ਪ੍ਰਦੇਸ਼ ਦੇ ਫੌਜੀ ਟ੍ਰੈਨਿੰਗ ਸੈਂਟਰ 'ਚੋਂ ਹਥਿਆਰ ਲੈ ਕੇ ਫਰਾਰ ਹੋਏ ਮੁਲਜ਼ਮ ਪੰਜਾਬ ਪੁਲਿਸ ਨੇ ਕੀਤੇ ਕਾਬੂ

author img

By

Published : Dec 10, 2019, 9:07 PM IST

ਹੁਸ਼ਿਆਰਪੁਰ 'ਚ ਪੁਲਿਸ ਨੇ ਪੰਜ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਮੱਧ ਪ੍ਰਦੇਸ਼ ਦੇ ਫੌਜੀ ਟ੍ਰੈਨਿੰਗ ਸੈਂਟਰ 'ਚੋਂ ਹਥਿਆਰ ਲੈ ਕੇ ਭੱਜੇ ਸਨ ਤੇ ਇਥੇ ਉਨ੍ਹਾਂ ਨੇ ਇੱਕ ਸੁਨਿਆਰੇ ਨੂੰ ਲੁੱਟ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਹੋਈ ਸੀ।

punjab police
ਫ਼ੋਟੋ

ਹੁਸ਼ਿਆਰਪੁਰ: ਟਾਂਡਾ ਪੁਲਿਸ ਨੇ ਮੱਧ ਪ੍ਰਦੇਸ਼ ਦੇ ਪੰਚਮੜੀ 'ਚ ਫੌਜੀ ਟ੍ਰੈਨਿੰਗ ਸੈਂਟਰ 'ਚੋਂ ਹਥਿਆਰ ਲੈ ਕੇ ਫਰਾਰ ਹੋਏ ਸਾਬਕਾ ਫੌਜੀ ਤੇ ਉਸ ਦੇ ਸਾਥੀਆਂ ਨੂੰ ਹਥਿਆਰਾਂ, ਨਸ਼ੀਲੇ ਪਾਊਡਰ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੰਧਾਲੀ ਨਾਰੰਗਪੁਰ ਦੇ ਖੇਤਾਂ 'ਚ ਸਥਿਤ ਇੱਕ ਪੋਲਟਰੀ ਫਾਰਮ ਤੋਂ ਹੋਈ ਹੈ।

ਇਸ ਬਾਰੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆ ਡੀਐੱਸ.ਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀਐੱਸਪੀ ਦਸੂਹਾ, ਅਨਿਲ ਕੁਮਾਰ ਭਨੋਟ ਅਤੇ ਡੀਐੱਸਪੀ ਸਪੈਸ਼ਲ ਬ੍ਰਾਂਚ ਮਨੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਟਾਂਡਾ ਦੁਸੂਹਾ ਰੋਡ ਸੜਕ 'ਤੇ ਕਿਸੇ ਸੁਨਿਆਰੇ ਨੂੰ ਲੁੱਟ ਕੇ ਮਾਰਨ ਦੀ ਯੋਜਨਾ ਬਣਾ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਰਾਜਾ, ਜਗਤਾਰ ਸਿੰਘ ਉਰਫ ਜੱਗਾ, ਕਰਮਜੀਤ ਸਿੰਘ ਉਰਫ ਮੋਨੂੰ, ਗੁਰਜਿੰਦਰ ਸਿੰਘ ਉਰਫ ਕਾਕਾ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਦੋ ਇਨਸਾਸ ਰਾਈਫਲਾਂ, ਤਿੰਨ ਇਨਸਾਸ ਰਾਈਫਲ ਮੈਗਜ਼ੀਨ, 20 ਜ਼ਿੰਦਾ ਕਾਰਤੂਸ, 930 ਗ੍ਰਾਮ ਨਸ਼ੀਲਾ ਪਾਊਡਰ, ਤਿੰਨ ਮੋਟਰਸਾਈਕਲ, ਪੰਜ ਮੋਬਾਈਲ ਫੋਨ ਅਤੇ ਤਿੰਨ ਤਲਵਾਰਾਂ ਬਰਾਮਦ ਹੋਈਆਂ ਹਨ।

Intro:ਟਾਂਡਾ ਪੁਲਸ ਨੇ ਫੌਜੀ ਟ੍ਰੇਨਿੰਗ ਸੈਂਟਰ ਪੰਚਮੜੀ ਮੱਧ ਪ੍ਰਦੇਸ਼ ਤੋਂ ਮਾਰੂ ਹਥਿਆਰਾਂ ਸਮੇਤ ਭਗੌੜਾ ਹੋਏ ਫੌਜੀ ਤੇ ਉਸ ਦੇ ਸਾਥੀਆਂ ਨੂੰ ਹਥਿਆਰਾਂ, ਨਸ਼ੀਲੇ ਪਾਊਡਰ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਕੇ ਵੱਡੀ ਲੁੱਟ ਖੋਹ ਦੀ ਵਾਰਦਾਤ ਨੂੰ ਹੋਣ ਤੋਂ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ. ਐੱਸ. ਪੀ. ਦਸੂਹਾ ਅਨਿਲ ਕੁਮਾਰ ਭਨੋਟ ਅਤੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਮਨੀਸ਼ ਕੁਮਾਰ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੂੰ ਗੌਰਵ ਗਰਗ ਨੂੰ ਏ. ਡੀ. ਜੀ. ਪੀ. ਇੰਟਰਨਲ ਸਕਿਓਰਿਟੀ ਆਰ ਐੱਨ ਢੋਕੇ ਰਾਹੀਂ ਇਹ ਜਾਣਕਾਰੀ ਹਾਸਲ ਹੋਈ ਸੀBody: ਟਾਂਡਾ ਪੁਲਸ ਨੇ ਫੌਜੀ ਟ੍ਰੇਨਿੰਗ ਸੈਂਟਰ ਪੰਚਮੜੀ ਮੱਧ ਪ੍ਰਦੇਸ਼ ਤੋਂ ਮਾਰੂ ਹਥਿਆਰਾਂ ਸਮੇਤ ਭਗੌੜਾ ਹੋਏ ਫੌਜੀ ਤੇ ਉਸ ਦੇ ਸਾਥੀਆਂ ਨੂੰ ਹਥਿਆਰਾਂ, ਨਸ਼ੀਲੇ ਪਾਊਡਰ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਕੇ ਵੱਡੀ ਲੁੱਟ ਖੋਹ ਦੀ ਵਾਰਦਾਤ ਨੂੰ ਹੋਣ ਤੋਂ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ. ਐੱਸ. ਪੀ. ਦਸੂਹਾ ਅਨਿਲ ਕੁਮਾਰ ਭਨੋਟ ਅਤੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਮਨੀਸ਼ ਕੁਮਾਰ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੂੰ ਗੌਰਵ ਗਰਗ ਨੂੰ ਏ. ਡੀ. ਜੀ. ਪੀ. ਇੰਟਰਨਲ ਸਕਿਓਰਿਟੀ ਆਰ ਐੱਨ ਢੋਕੇ ਰਾਹੀਂ ਇਹ ਜਾਣਕਾਰੀ ਹਾਸਲ ਹੋਈ ਸੀ। ਜਿਸ 'ਚ ਕਿ ਆਰਮੀ ਟ੍ਰੇਨਿੰਗ ਕਾਲਜ ਪੰਚਮੜੀ ਵਿੱਚੋਂ ਮਾਰੂ ਹਥਿਆਰ ਅਤੇ ਕਾਰਤੂਸ ਚੁਰਾ ਕੇ ਹਰਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਹਰਬੰਸ ਸਿੰਘ ਵਾਸੀ ਮਿਆਣੀ ਜੋ ਕਿ ਫੌਜ ਵਿਚ ਨੌਕਰੀ ਕਰਦਾ ਸੀ, ਫਰਾਰ ਹੋ ਚੁੱਕਾ ਹੈ।

ਜਾਣਕਾਰੀ ਮੁਤਾਬਕ ਉਸ ਨੇ ਫੌਜ ਵਿੱਚੋਂ ਦੋ ਇਨਸਾਸ ਰਾਈਫਲਾਂ, ਤਿੰਨ ਮੈਗਜ਼ੀਨ ਤੇ 20 ਜ਼ਿੰਦਾ ਕਾਰਤੂਸ ਚੋਰੀ ਕੀਤੇ ਸਨ। ਐਸ. ਐਸ. ਪੀ. ਹੁਸ਼ਿਆਰਪੁਰ ਗੌਰਵ ਗਰਵ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਐਚ.ਓ ਟਾਂਡਾ ਹਰਗੁਰਦੇਵ ਸਿੰਘ, ਐਸ. ਐਚ. ਓ. ਗੜ੍ਹਦੀਵਾਲ ਬਲਵਿੰਦਰ ਸਿੰਘ ਅਤੇ ਐਸ. ਐਚ. ਓ. ਦਸੂਹਾ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ। ਮੁਢਲੀ ਜਾਂਚ ਵਿੱਚ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਦਾ ਸਾਥੀ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਹਰਭਜਨ ਸਿੰਘ ਵੀ ਮਿਆਣੀ ਦਾ ਹੀ ਰਹਿਣ ਵਾਲਾ ਸੀ। ਪੁਲਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਦੋਸ਼ੀਆਂ ਹਰਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਹਰਬੰਸ ਸਿੰਘ, ਜਗਤਾਰ ਸਿੰਘ ਉਰਫ ਜੱਗਾ ਪੁੱਤਰ ਹਰਭਜਨ ਸਿੰਘ, ਕਰਮਜੀਤ ਸਿੰਘ ਉਰਫ ਮੋਨੂੰ ਪੁੱਤਰ ਮੋਹਨ ਸਿੰਘ, ਗੁਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਨਿਰਮਲ ਸਿੰਘ ਸਾਰੇ ਵਾਸੀ ਮਿਆਣੀ ਅਤੇ ਸਰਬਜੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਚੌਟਾਲਾ ਨੂੰ ਕੰਧਾਲੀ ਨਾਰੰਗਪੁਰ ਦੇ ਖੇਤਾਂ 'ਚ ਸਥਿਤ ਇੱਕ ਪੋਲਟਰੀ ਫਾਰਮ ਤੋਂ ਹਥਿਆਰਾਂ ਅਤੇ ਨਸ਼ੇ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਮੁੱਢਲੀ ਤਫ਼ਤੀਸ਼ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਟਾਂਡਾ ਦੁਸੜਕਾ ਰੋਡ ਸੜਕ 'ਤੇ ਕਿਸੇ ਸੁਨਿਆਰੇ ਨੂੰ ਲੁੱਟ ਕੇ ਮਾਰਨ ਦੀ ਯੋਜਨਾ ਬਣਾ ਰਹੇ ਸਨ। ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਅਨੁਸਾਰ ਇਨ੍ਹਾਂ ਦੋਸ਼ੀਆਂ ਕੋਲੋਂ ਦੋ ਇਨਸਾਸ ਰਾਈਫਲਾਂ, ਤਿੰਨ ਇਨਸਾਸ ਰਾਈਫਲ ਮੈਗਜ਼ੀਨ, 20 ਜ਼ਿੰਦਾ ਕਾਰਤੂਸ, 930 ਗ੍ਰਾਮ ਨਸ਼ੀਲਾ ਪਾਊਡਰ, ਤਿੰਨ ਮੋਟਰਸਾਈਕਲ, ਪੰਜ ਮੋਬਾਈਲ ਫੋਨ ਅਤੇ ਤਿੰਨ ਤਲਵਾਰਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਵਿਚੋਂ ਰਜਿੰਦਰ ਸਿੰਘ ਉਰਫ਼ ਕਾਕਾ ਪੁੱਤਰ ਨਿਰਮਲ ਸਿੰਘ ਵਾਸੀ ਮਿਆਣੀ ਹਿਸਟਰੀ ਸ਼ੀਟਰ ਹੈ ਅਤੇ ਉਸਦੇ ਖਿਲਾਫ਼ ਥਾਣਾ ਟਾਂਡਾ ਵਿੱਚ ਪਹਿਲਾਂ ਵੀ ਮੁਕੱਦਮਾ ਦਰਜ ਹੈ।
Byte..... ਗੁਰਪ੍ਰੀਤ ਸਿੰਘ ਗਿੱਲ (DSP Tanda)Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.