ETV Bharat / state

ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ

author img

By

Published : Jun 8, 2022, 11:24 AM IST

ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ
ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ

ਹੁਸ਼ਿਆਰਪੁਰ (Hoshiarpur) ਦਾ ਇੱਕ ਅਜਿਹੀ ਸਕੂਲ ਟਿਰੱਪਲ ਐੱਮ. ਪਬਲਿਕ ਸਕੂਲ ਜੋ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ (Government recognized schools) ਹੈ ਅਤੇ ਖੁਦ ਹੀ ਸਰਕਾਰੀ ਹੁਕਮਾਂ ਦੀ ਉਲੰਘਟਨਾ (Violation of government orders) ਕਰ ਰਿਹਾ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਇਹ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ।

ਹੁਸ਼ਿਆਰਪੁਰ: ਪੰਜਾਬ ਸਰਕਾਰ (Government of Punjab) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਜਿੱਥੇ ਗਰਮੀਆਂ ਦੇ ਮੱਦੇਨਜ਼ਰ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ। ਉੱਥੇ ਹੀ ਹੁਸ਼ਿਆਰਪੁਰ (Hoshiarpur) ਦਾ ਇੱਕ ਅਜਿਹੀ ਸਕੂਲ ਟਿਰੱਪਲ ਐੱਮ. ਪਬਲਿਕ ਸਕੂਲ ਜੋ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ (Government recognized schools) ਹੈ ਅਤੇ ਖੁਦ ਹੀ ਸਰਕਾਰੀ ਹੁਕਮਾਂ ਦੀ ਉਲੰਘਟਨਾ (Violation of government orders) ਕਰ ਰਿਹਾ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਇਹ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ।

ਜਦੋਂ ਇਹ ਸਾਰਾ ਮਾਮਲਾ ਜਦੋਂ ਪੱਤਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਸ਼ਰਨ ਸਿੰਘ (District Education Officer Gursharan Singh) ਦੇ ਧਿਆਨ ‘ਚ ਲਿਆਂਦਾ ਗਿਆ, ਤਾਂ ਉਨ੍ਹਾਂ ਵੱਲੋਂ ਤੁਰੰਤ ਸਖ਼ਤੀ ਦਿਖਾਉਂਦਿਆਂ ਹੋਇਆਂ ਸਕੂਲ ਪ੍ਰਬੰਧਕਾਂ ਨੂੰ ਝਾੜ ਪਾਈ ਗਈ। ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਬੰਦ ਕਰ ਦਿੱਤਾ ਗਿਆ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (District Education Officer) ਵੱਲੋਂ ਟਿਰੱਪਲ ਐੱਮ ਪਬਲਿਕ ਸਕੂਲ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਭੋਗ ਤੋਂ ਪਹਿਲਾਂ ਪੁਲਿਸ ਚੌਕਸ, ਵੱਡੇ ਇਕੱਠ ਨੂੰ ਲੈਕੇ ਇਸ ਤਰ੍ਹਾਂ ਦੇ ਕੀਤੇ ਪ੍ਰਬੰਧ

ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ

ਜਿਕਰਯੋਗ ਹੈ ਕਿ ਜੇਕਰ ਬੱਚਿਆਂ ਨੂੰ ਇਮਾਨਦਾਰੀ ਅਤੇ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਅਜਿਹੇ ਵਿਦਿਅਕ ਅਦਾਰੇ ਖੁਦ ਹੀ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣਗੇ ਤਾਂ ਇਸ ਦਾ ਬੱਚਿਆਂ ‘ਤੇ ਕੀ ਅਸਰ ਪਏਗਾ, ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਸ਼ਾਸਨ ਸੱਚਮੁੱਚ ਉਕਤ ਸਕੂਲ (School) ਵਿਰੁੱਧ ਕੋਈ ਕਾਰਵਾਈ ਅਮਲ ‘ਚ ਲਿਆਵੇਗਾ ਜਾਂ ਫਿਰ ਇਹ ਮਾਮਲਾ ਵੀ ਠੰਡੇ ਬਸਤੇ ਹੋ ਨਿਬੜੇਗਾ।

ਇਹ ਵੀ ਪੜ੍ਹੋ: B'Day: ਜਦੋਂ ਸ਼ਿਲਪਾ ਸ਼ੈੱਟੀ ਨੇ ਏਡਜ਼ ਲਈ ਦਿੱਤੀ ਇਸ ਫਿਲਮ ਦੀ ਪੂਰੀ ਫੀਸ, ਜਾਣੋ ਅਦਾਕਾਰਾ ਨਾਲ ਜੁੜੀਆਂ ਇਹ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.