ETV Bharat / state

ਸਿਵਲ ਹਸਪਤਾਲ 'ਚ ਡਾਇਲਸੈਸ ਮਸ਼ੀਨ ਚਲਾਉਣ ਲਈ ਡਾਕਟਰ ਨਾ ਹੋਣ ਕਾਰਨ ਲੋਕ ਪਰੇਸ਼ਾਨ

author img

By

Published : Oct 19, 2021, 5:15 PM IST

ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਜ਼ਮੀਨੀ ਹਕੀਕਤ ਤੇ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਡਾਇਲਸਿਸ ਮਸ਼ੀਨ ਚਲਾਉਣ ਲਈ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਵਲ ਹਸਪਤਾਲ 'ਚ ਡਾਇਲਸੈਸ ਮਸ਼ੀਨ ਚਲਾਉਣ ਲਈ ਡਾਕਟਰ ਨਾ ਹੋਣ ਕਾਰਨ ਲੋਕ ਪਰੇਸ਼ਾਨ
ਸਿਵਲ ਹਸਪਤਾਲ 'ਚ ਡਾਇਲਸੈਸ ਮਸ਼ੀਨ ਚਲਾਉਣ ਲਈ ਡਾਕਟਰ ਨਾ ਹੋਣ ਕਾਰਨ ਲੋਕ ਪਰੇਸ਼ਾਨ

ਹੁਸ਼ਿਆਰਪੁਰ: ਜਿੱਥੇ ਪੰਜਾਬ ਸਰਕਾਰ (Government of Punjab) ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ (Health facilities) ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਜ਼ਮੀਨੀ ਹਕੀਕਤ ਤੇ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਡਾਇਲਸੈਸ ਮਸ਼ੀਨ (Dialysis machine) ਚਲਾਉਣ ਲਈ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਸਿਵਲ ਹਸਪਤਾਲ ਗੜ੍ਹਸ਼ੰਕਰ ((Civil Hospital Garhshankar)) ਵਿੱਚ ਕਰੀਬ ਚਾਰ ਮਹੀਨੇ ਪਹਿਲਾਂ ਸਾਂਸਦ ਮਨੀਸ਼ ਤਿਵਾੜੀ ਵੱਲੋਂ ਅਪਣੇ ਐਮ.ਪੀ ਫੰਡ ਵਿਚੋਂ 10 ਲੱਖ ਰੁਪਏ ਨਾਲ ਮਰੀਜ਼ਾਂ ਦੀ ਸਹੂਲਤ ਲਈ ਡਾਇਲਸੈਸ ਮਸ਼ੀਨ ਲਗਵਾਈ ਸੀ।ਪਰ ਹੁਣ ਇਸ ਮਸ਼ੀਨ ਨੂੰ ਚਲਾਉਣ ਵਾਲੇ ਡਾਕਟਰ ਵੱਲੋਂ ਰਿਟਾਇਰਮੈਂਟ ਲੈਣ ਕਾਰਨ ਇਹ ਡਾਇਲਸੈਸ ਮਸ਼ੀਨ ਹੁਣ ਚਿੱਟਾ ਹਾਥੀ ਸਾਬਤ ਹੋ ਰਹੀ ਹੈ।

ਸਿਵਲ ਹਸਪਤਾਲ 'ਚ ਡਾਇਲਸੈਸ ਮਸ਼ੀਨ ਚਲਾਉਣ ਲਈ ਡਾਕਟਰ ਨਾ ਹੋਣ ਕਾਰਨ ਲੋਕ ਪਰੇਸ਼ਾਨ

ਇਸ ਸਬੰਧੀ ਜਦੋਂ ਐਸ.ਐਮ.ਓ ਗੜ੍ਹਸ਼ੰਕਰ (SMO Garhshankar) ਡਾ. ਰਮਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਸ਼ੀਨ ਨੂੰ ਚਲਾਉਣ ਵਾਲਾ ਡਾਕਟਰ ਉਪਲਬੱਧ ਨਾ ਹੋਣ ਕਾਰਨ ਫਿਲਹਾਲ ਮਸ਼ੀਨ ਬੰਦ ਪਈ। ਇਸ ਸਬੰਧੀ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਦੱਸਿਆ ਕਿ
ਡਾਇਲਸੈਸ ਮਸ਼ੀਨ (Dialysis machine)ਨੂੰ ਚਲਾਉਣ ਵਾਲੇ ਡਾਕਟਰ ਦੀ ਰਿਟਾਇਰਮੈਂਟ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਅਤੇ ਜਲਦ ਹੀ ਹੋਰ ਟਰੇਡ ਡਾਕਟਰ ਦੀ ਡਿਊਟੀ ਲਗਾ ਕੇ ਮਸ਼ੀਨ ਨੂੰ ਚਾਲੂ ਕਰ ਦਿੱਤਾ ਜਾਵੇਗਾ।
ਉਧਰ ਇਸ ਸਬੰਧੀ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਦੇ ਵਿਚ ਡਾਕਟਰਾਂ ਦੀ ਵੱਡੀ ਘਾਟ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਡਾਇਲਸੈਸ ਮਸ਼ੀਨ ਦਾ ਡਾਕਟਰ ਨਾ ਹੋਣ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ। ਇਸ ਲਈ ਸਰਕਾਰ ਸਬੰਧਤ ਡਾਕਟਰ ਦਾ ਪ੍ਰਬੰਧ ਕਰਕੇ ਮਸ਼ੀਨ ਨੂੰ ਜਲਦ ਚਾਲੂ ਕਰਵਾਏ।
ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਰਣਧੀਰ ਨਾਭਾ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੂੰ ਮਿਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.