ETV Bharat / state

ਡੇਂਗੂ ਦੇ ਵੱਧ ਰਹੇ ਮਾਮਲਿਆਂ ਦੀ ਰੋਕਥਾਮ ਲਈ ਨਗਰ ਕੌਂਸਲ ਗੜ੍ਹਸ਼ੰਕਰ ਬੇਪਰਵਾਹ

author img

By

Published : Nov 3, 2021, 10:21 AM IST

ਸੂਬੇ ਭਰ ਦੇ ਵਿੱਚ ਲਗਾਤਾਰ ਡੇਂਗੂ (Dengu ) ਦੇ ਵੱਧ ਰਹੇ ਕੇਸਾਂ ਦੇ ਕਾਰਨ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਉੱਥੇ ਹੀ ਡੇਂਗੂ ਦੇ ਸੰਬੰਧ ਵਿੱਚ ਪ੍ਰਸ਼ਾਸਨ ਦੀ ਨਾਲਾਇਕੀ ਵੀ ਸਾਹਮਣੇ ਆ ਰਹੀ ਹੈ। ਗੜ੍ਹਸ਼ੰਕਰ (Garhshankar) ਦੀ ਗੱਲ ਕਰੀਏ ਤਾਂ ਸ਼ਹਿਰ ਗੜ੍ਹਸ਼ੰਕਰ ਦੇ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ (Municipal Council Garhshankar) ਵੱਲੋਂ ਡੇਂਗੂ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਫੋਗਿੰਗ (Fogging) ਨਹੀਂ ਕਰਵਾਈ ਜਾ ਰਹੀ, ਜਿਸਦੇ ਕਾਰਨ ਲੋਕਾਂ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ।

ਡੇਂਗੂ ਦੇ ਵੱਧ ਰਹੇ ਕੇਸਾਂ ਰੋਕਥਾਮ ਲਈ ਨਗਰ ਕੌਂਸਲ ਗੜ੍ਹਸ਼ੰਕਰ ਬੇਪਰਵਾਹ
ਡੇਂਗੂ ਦੇ ਵੱਧ ਰਹੇ ਕੇਸਾਂ ਰੋਕਥਾਮ ਲਈ ਨਗਰ ਕੌਂਸਲ ਗੜ੍ਹਸ਼ੰਕਰ ਬੇਪਰਵਾਹ

ਹੁਸ਼ਿਆਰਪੁਰ: ਪੰਜਾਬ ਚ ਡੇਂਗੂ ਲਗਾਤਾਰ ਫ਼ੈਲ ਰਿਹਾ ਹੈ। ਸੂਬੇ ਭਰ ਦੇ ਵਿੱਚ ਲਗਾਤਾਰ ਡੇਂਗੂ (Dengu ) ਦੇ ਵੱਧ ਰਹੇ ਕੇਸਾਂ ਦੇ ਕਾਰਨ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਉੱਥੇ ਹੀ ਡੇਂਗੂ ਦੇ ਸੰਬੰਧ ਵਿੱਚ ਪ੍ਰਸ਼ਾਸਨ ਦੀ ਨਾਲਾਇਕੀ ਵੀ ਸਾਹਮਣੇ ਆ ਰਹੀ ਹੈ।

ਗੜ੍ਹਸ਼ੰਕਰ (Garhshankar) ਦੀ ਗੱਲ ਕਰੀਏ ਤਾਂ ਸ਼ਹਿਰ ਗੜ੍ਹਸ਼ੰਕਰ ਦੇ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ (Municipal Council Garhshankar) ਵੱਲੋਂ ਡੇਂਗੂ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਫੋਗਿੰਗ (Fogging) ਨਹੀਂ ਕਰਵਾਈ ਜਾ ਰਹੀ, ਜਿਸਦੇ ਕਾਰਨ ਲੋਕਾਂ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ।

ਸਮਾਜ ਸੇਵਕ ਅਜਾਇਬ ਸਿੰਘ ਬੋਪਾਰਾਏ (Social worker Ajaib Singh Boparai) ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਡੇਂਗੂ ਨੂੰ ਰੋਕਣ ਲਈ ਜਿੱਥੇ ਸਰਕਾਰ ਦਾਅਵੇ ਕਰ ਰਹੀ ਹੈ ਪਰ ਗੜ੍ਹਸ਼ੰਕਰ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਡੇਂਗੂ ਨੂੰ ਰੋਕਣ ਦੇ ਲਈ ਫੋਗਿੰਗ ਨਾ ਕਰਵਾਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੁਆਰਾ ਡੇਂਗੂ ਸੰਬੰਧੀ ਜਾਗਰੁਕਤਾ ਕੈਂਪ ਤਾਂ ਲਗਾਏ ਜਾ ਰਹੇ ਹਨ ਪਰ ਉਹ ਸਿਰਫ ਅਖ਼ਬਾਰਾਂ ਅਤੇ ਫੋਟੋਆ ਤੱਕ ਹੀ ਸੀਮਿਤ ਹਨ।

ਡੇਂਗੂ ਦੇ ਵੱਧ ਰਹੇ ਕੇਸਾਂ ਰੋਕਥਾਮ ਲਈ ਨਗਰ ਕੌਂਸਲ ਗੜ੍ਹਸ਼ੰਕਰ ਬੇਪਰਵਾਹ

ਉਨ੍ਹਾਂ ਦਾ ਮਕਸਦ ਸਿਰਫ ਖਾਨਾ ਪੂਰਤੀ ਕਰਨਾ ਹੈ। ਲੋਕਾਂ ਵਿੱਚ ਇਸ ਸੰਬੰਧੀ ਜਾਗਰੁਕਤਾ ਫੈਲਾਉਣ ਸੰਬੰਧੀ ਕਿਸੇ ਦੀ ਕੋਈ ਦਿਲਚਸਪੀ ਨਹੀਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਨਲਾਇਕੀ ਦੀ ਵਜ਼੍ਹਾ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਵਧ ਰਿਹਾ ਹੈ ਅਤੇ ਆਏ ਦਿਨ ਡੇਂਗੂ ਨਾਲ ਕਈ ਮੌਤਾਂ ਹੁੰਦੀਆਂ ਹਨ।

ਇਸ ਸਬੰਧ ਵਿੱਚ ਐਸ.ਐਮ.ਓ. ਗੜ੍ਹਸ਼ੰਕਰ (SMO Garhshankar) ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੜ੍ਹਸ਼ੰਕਰ ਨੂੰ ਲਿਖਿਤ ਰੂਪ ਦੇ ਵਿੱਚ ਭੇਜ ਚੁੱਕੇ ਹਾਂ।
ਇਸ ਸਬੰਧ ਵਿੱਚ ਨਗਰ ਕੌਂਸਲ (Municipal Council) ਦੇ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜਲਦ ਫੋਗਿੰਗ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ‘ਚੰਨੀ ਸਰਕਾਰ ਦਾ ਪੰਜਾਬ ‘ਚ ਡੇਂਗੂ ਦੇ ਵਧਦੇ ਕੇਸਾਂ ’ਤੇ ਕੋਈ ਧਿਆਨ ਨਹੀਂ‘

ETV Bharat Logo

Copyright © 2024 Ushodaya Enterprises Pvt. Ltd., All Rights Reserved.