ETV Bharat / state

ਗੜ੍ਹਸ਼ੰਕਰ ਦੇ ਪਿੰਡ ਕੋਟ ਮਹਿਰਾ 'ਚ ਧੜੱਲੇ ਨਾਲ ਹੋ ਰਿਹਾ ਮਾਈਨਿੰਗ ਦਾ ਕਾਰੋਬਾਰ

author img

By

Published : Apr 19, 2021, 2:02 PM IST

ਜਿੱਥੇ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਦੇ ਤਹਿਤ ਬੂਟੇ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪ੍ਰਗਤੀ ਨਾਲ ਵੱਡੇ-ਵੱਡੇ ਪੱਧਰ ਉੱਤੇ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਗੜ੍ਹਸ਼ੰਕਰ ਦੀ ਤਾਂ ਇੱਥੋਂ ਦੇ ਪਿੰਡ ਕੋਟ ਮਹਿਰਾ ਵਿਖੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੀ ਸ਼ਹਿ ਦੇ ਨਾਲ ਵੱਡੇ ਪੱਧਰ ਉੱਤੇ ਮਾਈਨਿੰਗ ਮਾਫੀਆ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ। ਇਹ ਸਾਰੇ ਮਾਮਲੇ ਵਿੱਚ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

ਫ਼ੋਟੋ
ਫ਼ੋਟੋ

ਹੁਸ਼ਿਆਰਪੁਰ: ਜਿੱਥੇ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਦੇ ਤਹਿਤ ਬੂਟੇ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪ੍ਰਗਤੀ ਨਾਲ ਵੱਡੇ-ਵੱਡੇ ਪੱਧਰ ਉੱਤੇ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਗੜ੍ਹਸ਼ੰਕਰ ਦੀ ਤਾਂ ਇੱਥੋਂ ਦੇ ਪਿੰਡ ਕੋਟ ਮਹਿਰਾ ਵਿਖੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੀ ਸ਼ਹਿ ਦੇ ਨਾਲ ਵੱਡੇ ਪੱਧਰ ਉੱਤੇ ਮਾਈਨਿੰਗ ਮਾਫੀਆ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ। ਇਹ ਸਾਰੇ ਮਾਮਲੇ ਵਿੱਚ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

ਇਸ ਸਾਰੇ ਮਾਮਲੇ ਵਿੱਚ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਿਆ ਸ਼ਹਿਰ ਗੜ੍ਹਸ਼ੰਕਰ ਦਿ ਪਹਾੜੀਆਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੇ ਨੁਮਾਇੰਦੇ ਦੀ ਸ਼ਹਿ ਦੇ ਨਾਲ ਖ਼ਤਮ ਕੀਤਾ ਜਾ ਰਿਹਾ ਹੈ।

ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਉੱਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਗੜ੍ਹਸ਼ੰਕਰ ਇਲਾਕੇ ਵਿਚ ਮਾਈਨਿੰਗ ਮਾਫੀਆ ਵੱਲੋਂ ਕਰੱਸ਼ਰ ਚਲਾਏ ਜਾ ਰਹੇ ਹਨ ਪਰ ਗੜ੍ਹਸ਼ੰਕਰ ਏਰੀਏ ਵਿੱਚ ਇੱਕ ਵੀ ਕਰੱਸ਼ਰ ਮਨਜ਼ੂਰ ਨਹੀਂ ਹੈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੇ ਨਾਲ ਗੱਠਜੋੜ ਕਰਕੇ ਨਾਜਾਇਜ਼ ਕਰੱਸ਼ਰ ਚਲਾ ਕੇ ਪ੍ਰਕਿਰਤੀ ਦੇ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮਾਈਨਿੰਗ ਮਾਫੀਆ ਦੇ ਖ਼ਿਲਾਫ਼ ਜੇਕਰ ਸਖ਼ਤ ਕਾਰਵਾਈ ਨਾ ਹੋਈ ਤਾਂ ਉਹ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਣਗੇ।

ਇਸ ਸਬੰਧ ਵਿੱਚ ਜਦੋਂ SDO ਮਾਈਨਿਗ ਡਿਪਾਰਟਮੈਂਟ ਹਰਜਿੰਦਰ ਸਿੰਘ ਦੇ ਦਫ਼ਤਰ ਪੱਖ ਜਾਨਣਾ ਚਾਹਿਆ ਤਾਂ ਉਹ ਆਪਣੇ ਦਫ਼ਤਰ ਮੌਜੂਦ ਨਹੀਂ ਸੀ ਉਨ੍ਹਾਂ ਦੇ ਕਲਰਕ ਤਿਲਕ ਰਾਜ ਨੇ ਕਿਹਾ ਕਿ ਸਾਹਿਬ ਮੀਟਿੰਗ ਉੱਤੇ ਹਨ, ਜਦੋਂ SDO ਨਾਲ ਫੋਨ ਉੱਤੇ ਸੰਪਰਕ ਕੀਤਾ ਤਾਂ ਪਹਿਲਾ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ਜਦੋਂ ਦੋਬਾਰਾ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਕੌਲ ਇਹ ਡਿਪਾਟਮੈਂਟ ਨਹੀਂ, ਉਨ੍ਹਾਂ ਦੂਸਰੇ ਅਧਿਕਾਰੀ ਦਾ ਨੰਬਰ ਦੇ ਦਿੱਤਾ ਜਦੋਂ ਦੂਸਰੇ SDO ਅਧਿਕਾਰੀ ਨਾਲ ਫੋਨ ਉੱਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਇੱਕ ਦੂਸਰੇ ਉੱਤੇ ਗੱਲ ਕਹਿ ਕੇ ਪਲਾ ਛਡੌਨ ਦੀ ਗੱਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.