ETV Bharat / state

ਗੜ੍ਹਸ਼ੰਕਰ ਵਿੱਚ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਪਿੰਡ ਵਾਸੀਆਂ ਨੇ ਲਾਇਆ ਪੱਕਾ ਧਰਨਾ

author img

By

Published : Aug 26, 2022, 12:20 PM IST

the villagers staged a protest against the water pollution of the soap factory
the villagers staged a protest against the water pollution of the soap factory

ਪੰਜਾਬ ਦੀ ਸਰਹੱਦ ਉੱਤੇ ਸਥਿਤ ਇਕ ਸਾਬਣ ਫੈਕਟਰੀ ਵੱਲੋਂ ਇਲਾਕੇ ਦੇ ਪਿੰਡ ਮਹਿੰਦਵਾਣੀ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਖਿਲਾਫ ਲੋਕ ਬਚਾਓ-ਪਿੰਡ ਬਚਾਓ ਸੰਘਰਸ਼ ਕਮੇਟੀ (protest against the water pollution) ਵੱਲੋਂ ਪਿੰਡ ਮਹਿੰਦਵਾਣੀ ਵਿਚ ਪੱਕਾ ਮੋਰਚਾ ਲਗਾਇਆ ਗਿਆ ਹੈ।

ਗੜ੍ਹਸ਼ੰਕਰ/ਹੁਸ਼ਿਆਰਪੁਰ: ਗੰਦੇ ਪਾਣੀ ਤੋਂ ਪਰੇਸ਼ਾਨ ਹੋਏ ਪਿੰਡ ਮਹਿੰਦਵਾਣੀ ਅਤੇ ਇਸ ਦੇ ਆਸ-ਪਾਸ (villagers staged a protest) ਦੇ ਇਲਾਕਿਆਂ ਦੇ ਲੋਕਾਂ ਨੇ ਫੈਕਟਰੀ ਖਿਲਾਫ਼ ਧਰਨਾ ਲਾਇਆ। ਇਹ ਧਰਨਾ ਦਿਨ-ਰਾਤ ਲਗਾਤਾਰ ਚੱਲ ਰਿਹਾ ਹੈ। ਇਸ ਮੌਕੇ 'ਲੋਕ ਬਚਾਓ-ਪਿੰਡ ਬਚਾਓ' ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਕਤ ਫੈਕਟਰੀ ਵੱਲੋਂ ਇਲਾਕੇ ਵਿਚ ਲਗਾਤਾਰ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਕਾਰਨ (water pollution in Garhshankar) ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।




ਗੜ੍ਹਸ਼ੰਕਰ ਵਿੱਚ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਪਿੰਡ ਵਾਸੀਆਂ ਨੇ ਲਾਇਆ ਪੱਕਾ ਧਰਨਾ






ਇਸ ਤੋਂ ਇਲਾਵਾ ਪਿੰਡ ਓਵਰਲੋਡ ਟਿੱਪਰਾਂ ਅਤੇ ਟਰਾਲੀਆਂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਜਿਸ ਤੋਂ ਦੁੱਖੀ ਹੋਕੇ ਲੋਕ ਬਚਾਓ-ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਲਾਕੇ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਰੀ ਮੌਕਾ ਵੇਖ ਚੁੱਕੇ ਹਨ। ਪਰ ਹਾਲੇ ਤੱਕ ਇਸ ਸਮੱਸਿਆ ਦਾ ਕੋਈ ਸਥਾਈ ਹੱਲ (water pollution of the soap factory) ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ। ਜਦੋਂ ਤੱਕ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ ਹੈ।



ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਗੰਦੇ ਪਾਣੀ ਕਰ ਕੇ ਨਾ ਸਿਰਫ਼ ਪੰਜਾਬ ਦਾ, ਬਲਕਿ ਨਾਲ ਲੱਗਦੇ ਸੂਬੇ ਵੀ ਪ੍ਰਭਾਵਿਤ ਹੋਣਗੇ। ਉਨ੍ਹਾੰ ਕਿਹਾ ਕਿ ਕੁਝ ਦਿਨ ਪਹਿਲਾਂ ਸੂਬਾ ਸਰਕਾਰ ਦੇ ਕੁਝ ਅਫ਼ਸਰ ਵੀ ਆਏ ਸੀ ਅਤੇ ਉਨ੍ਹਾਂ ਨੂੰ ਸਾਰੇ ਮੌਜੂਦਾ ਹਾਲਾਤ ਦੱਸੇ ਗਏ। ਪਰ, 10 ਦਿਨ ਬੀਤ ਜਾਣ ਬਾਅਦ ਕੋਈ ਹੱਲ ਨਹੀਂ ਹੋਇਆ। ਪ੍ਰਦਰਸ਼ਨਾਕਰੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ, ਤਾਂ ਜੋ ਸਾਡੀ ਸਿਹਤ ਨਾਲ ਖਿਲਵਾੜ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਫੈਕਟਰੀ ਬੰਦ ਕਰਾਉਣਾ ਕੋਈ ਮਕਸਦ ਨਹੀਂ, ਬਲਕਿ ਗੰਦਾ ਪਾਣੀ ਸਮੱਸਿਆ ਹੈ ਜਿਸ ਦਾ ਸਾਨੂੰ ਪੁਖ਼ਤਾ ਹੱਲ ਚਾਹੀਦਾ ਹੈ।

ਇਹ ਵੀ ਪੜ੍ਹੋ: ਸੜਕ ਕੰਢੇ ਗਣੇਸ਼ ਦੀਆਂ ਮੂਰਤੀਆਂ ਵੇਚ ਰਹੇ ਰਾਜਸਥਾਨੀ ਮਜ਼ਦੂਰ ਪਰਿਵਾਰ ਨੂੰ ਸਤਾ ਰਿਹੈ ਇਹ ਡਰ

ETV Bharat Logo

Copyright © 2024 Ushodaya Enterprises Pvt. Ltd., All Rights Reserved.